Sunam Poisonous Liquor Case/ਰਾਮ ਨਾਰੀਅਨ ਕਾਂਸਲਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਤੇ ਕੋਈ ਕਾਬੂ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਸੁਨਾਮ ਤੋਂ ਸਾਹਮਣੇ ਆਇਆ ਹੈ। ਦਰਅਸਲ  ਸ਼ਰਾਬ ਪੀਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਹਸਪਤਾਲ 'ਚ ਜ਼ੇਰੇ ਇਲਾਜ ਹਨ।


COMMERCIAL BREAK
SCROLL TO CONTINUE READING

ਸੁਨਾਮ ਦੇ ਡਿੱਬੀ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਵਿਅਕਤੀਆਂ ਦੀ (Sunam Poisonous Liquor Case) ਮੌਤ ਹੋਣ ਦਾ ਸਮਾਚਾਰ ਹੈ। ਪ੍ਰਸ਼ਾਸਨ ਨੇ ਹੁਣੇ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ ਜਦਕਿ ਪਰਿਵਾਰਕ ਮੈਂਬਰਾਂ ਅਨੁਸਾਰ ਸ਼ਰਾਬ ਪੀਣ ਕਾਰਨ ਹੁਣ ਤੱਕ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤਿੰਨ ਲੋਕਾਂ ਨੂੰ ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: Sangrur Alcohol Case: ਸੰਗਰੂਰ ਵਿੱਚ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8 ਹੋਈ 


ਇਸ ਤੋਂ ਪਹਿਲਾਂ  ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿੱਚ ਬੀਤੇ ਦਿਨ 21 ਮਾਰਚ, 2024 ਨੂੰ ਸ਼ਰਾਬ ਪੀਣ (Sangrur Poisonous Liquor Case)  ਨਾਲ ਪੰਜ ਵਿਕਤੀਆਂ ਦੀ ਮੌਤ ਹੋ ਗਈ ਸੀ ਅਤੇ ਕੁਝ ਵਿਅਕਤੀ ਦੀ ਹਾਲਤ ਖਰਾਬ ਹੋ ਗਈ ਸੀ। ਅੱਜ ਸੀਐਮਓ ਕਿਰਪਾਲ ਵੱਲੋਂ ਤਿੰਨ ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਜੀਆਂ ਨੇ ਦੋਸ਼ ਲਗਾਏ ਹਨ ਇਹ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ।


ਇਹ ਵੀ ਪੜ੍ਹੋ:  Arvind Kejriwal Arrest: ਪੰਜਾਬ ਦੇ ਕਈ ਕੈਬਨਿਟ ਮੰਤਰੀ ਹਿਰਾਸਤ 'ਚ, CM ਮਾਨ ਵੀ ਪੁੱਜੇ ਦਿੱਲੀ, ਵੇਖੋ ਤਸਵੀਰਾਂ 

ਗੌਰਤਲਬ ਹੈ ਕਿ ਹਾਲ ਹੀ ਵਿੱਚ ਪੁਲਿਸ ਨੇ 200 ਲੀਟਰ ਈਥਾਨੌਲ, 156 ਬੋਤਲਾਂ ਸ਼ਰਾਬ, 130 ਬੋਤਲਾਂ ਸ਼ੱਕੀ ਨਕਲੀ ਸ਼ਰਾਬ ਸਮੇਤ ਲੇਬਲਿੰਗ, 80 ਬੋਤਲਾਂ ਬਿਨਾਂ ਲੇਬਲ ਵਾਲੀ ਨਕਲੀ ਸ਼ਰਾਬ, 4500 ਖਾਲੀ ਬੋਤਲਾਂ, 4600 ਕੈਪ ਅਤੇ ਇੱਕ ਬੋਤਲ ਭਰਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ।


ਇਸ ਦੇ ਨਾਲ ਹੀ 10 ਲੀਟਰ ਸ਼ਰਾਬ, 25 ਲੀਟਰ ਰੰਗ, ਇੱਕ ਬੋਤਲ ਭਰਨ ਵਾਲੀ ਮਸ਼ੀਨ, 8 ਅਲਕੋਹਲ ਮੀਟਰ, ਇੱਕ ਲੈਪਟਾਪ, ਇੱਕ ਪ੍ਰਿੰਟਰ, ਕਾਲੇ ਰੰਗ ਦੇ ਲੇਬਲ ਵਾਲੀਆਂ 4 ਬੋਤਲਾਂ, ਬੋਤਲਾਂ ਦੇ ਲੇਬਲ, ਹਾਂਡਾ ਅਮੇਜ਼ ਕਾਰ, ਟੱਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ ਅਤੇ ਬਾਲਟੀ, 315 ਗੱਤੇ ਦੇ ਡੱਬੇ ਬਰਾਮਦ ਕੀਤੇ ਹਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।