Punjab Bjp Pc: ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ 'ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਜੰਮੇ ਨਿਸ਼ਾਨੇ ਸਾਧੇ।


COMMERCIAL BREAK
SCROLL TO CONTINUE READING

ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦੋ ਸਾਲ ਅਤੇ ਦੋ ਮਹੀਨੇ ਅਸਲ ਵਿੱਚ ਇੱਕ ਕਰੋੜ ਤੋਂ ਵੱਧ ਪੰਜਾਬੀ ਔਰਤਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਪੰਜਾਬ ਵਿੱਚ ਆਪਣੀ ਸੱਤਾ ਦੇ ਦੋ ਸਾਲ ਪੂਰੇ ਕਰਨ ਤੋਂ ਬਾਅਦ ਵੀ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਪੂਰਾ ਨਹੀਂ ਕੀਤਾ।


ਜੇ ਕੇਜਰੀਵਾਲ ਪੰਜਾਬ ਆ ਰਹੇ ਹਨ ਤਾਂ ਜਵਾਬ ਲੈ ਕੇ ਆਵੇ ਕਿ ਉਨ੍ਹਾਂ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਕਿਉਂ ਨਹੀਂ ਪੂਰੀ ਕੀਤੀ?


ਇੱਕ ਕਰੋੜ ਔਰਤਾਂ ਪ੍ਰਤੀ ਮਹੀਨਾ 1000 ਰੁਪਏ ਦੀ ਉਡੀਕ ਕਰ ਰਹੀਆਂ


ਸੁਨੀਲ ਜਾਖੜ ਨੇ ਕਿਹਾ ਕਿ  'ਆਪ' ਨੇ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਇਕ ਕਰੋੜ ਔਰਤਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ, ਜੋ ਅਜੇ ਵੀ 1000-1000 ਰੁਪਏ ਪ੍ਰਤੀ ਮਹੀਨਾ ਮਿਲਣ ਦੀ ਉਡੀਕ ਕਰ ਰਹੀਆਂ ਹਨ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਖੜ ਨੇ ਕਿਹਾ ਕਿ ਚੋਣਾਂ 'ਚ 'ਆਪ' ਨੇ ਵੱਡੇ-ਵੱਡੇ ਦਾਅਵੇ ਕੀਤੇ ਅਤੇ ਬਦਲਾਅ ਦੇ ਵਾਅਦੇ ਕੀਤੇ ਪਰ ਹਕੀਕਤ 'ਚ ਮਹਿਲਾ ਸਸ਼ਕਤੀਕਰਨ ਅਤੇ ਸਮਾਜ ਭਲਾਈ ਪ੍ਰੋਗਰਾਮਾਂ ਸਮੇਤ ਅਹਿਮ ਗਾਰੰਟੀਆਂ ਨੂੰ ਪੂਰਾ ਨਹੀਂ ਕੀਤਾ ਗਿਆ।


ਪੰਜਾਬ ਭਾਜਪਾ ਪ੍ਰਧਾਨ ਨੇ ਕੇਜਰੀਵਾਲ ਦੀ ਇੱਕ ਦਿਖਾਉਦੇ ਹੋਏ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਖਾਸ ਤੌਰ 'ਤੇ ਕਿਹਾ ਸੀ, "ਜੇ 'ਆਪ' ਦੀ ਸਰਕਾਰ ਬਣਦੀ ਹੈ, ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਧੀ, ਭੈਣ, ਮਾਂ, ਨੂੰਹ, ਸੱਸ ਅਤੇ ਦਾਦੀ ਹੋਵੇਗੀ। ਉਨ੍ਹਾਂ ਦੇ ਖਾਤੇ 'ਚ ਹਰ ਮਹੀਨੇ 1000 ਰੁਪਏ ਮਿਲਣਗੇ। ਮੈਂ ਇਸ ਦੀ ਗਰੰਟੀ ਦਿੰਦਾ ਹਾਂ। ਮੈਂ ਇਹ ਫੈਸਲਾ ਸੋਚ ਸਮਝ ਕੇ ਲਿਆ ਗਿਆ ਹੈ, ਕਿਉਂਕਿ ਕੇਜਰੀਵਾਰ ਜੋ ਕਹਿੰਦਾ ਹੈ ਉਹ ਕਰਦਾ ਹੈ। ਇਸ 'ਤੇ ਜਾਖੜ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਮਿਲੇ, ਇਸ ਲਈ ਕੇਜਰੀਵਾਲ ਜੀ ਤੁਹਾਡਾ ਫੈਸਲਾ ਪੰਜਾਬ ਦੀਆਂ ਔਰਤਾਂ ਦੀਆਂ ਵੋਟ ਬਟੋਰਨ ਦਾ ਸੀ।


ਜਦੋਂ ਵਿਰੋਧੀ ਧਿਰ ਨੇ ਇਸ ਯੋਜਨਾ ਲਈ ਬਜਟ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ, 'ਜੇਕਰ ਸਰਕਾਰਾਂ ਦੇ ਇਰਾਦੇ ਅਤੇ ਠੋਸ ਨੀਤੀਆਂ ਹੋਣ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ।' ਜਾਖੜ ਨੇ ਕਿਹਾ ਕਿ ਹੁਣ ਇਹ ਸਾਫ਼ ਤੌਰ 'ਤੇ ਸਾਬਤ ਹੋ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ 'ਆਪ' ਸਰਕਾਰ ਕੋਲ ਨਾ ਤਾਂ ਕੋਈ ਠੋਸ ਇਰਾਦਾ ਹੈ ਅਤੇ ਨਾ ਹੀ ਠੋਸ ਨੀਤੀਆਂ।


(ਬੀਜੇਪੀ ਵੱਲੋਂ ਜਾਰੀ ਵੀਡੀਓ) ਕੇਜਰੀਵਾਲ ਨੇ ਔਰਤਾਂ ਨੂੰ ਕਿਹਾ, “ਪੰਜਾਬ ਵਿੱਚ 20,000 ਕਰੋੜ ਰੁਪਏ ਦੀ ਰੇਤ ਚੋਰੀ ਹੋ ਰਹੀ ਹੈ। ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਅਜਿਹੇ ਮਾਫੀਆ ਸਰਗਰਮ ਹਨ। ਰੇਤ ਦੀ ਇਸ ਚੋਰੀ ਵਿੱਚ ਹੋਰ ਆਗੂ ਵੀ ਸ਼ਾਮਲ ਹਨ। ਅਸੀਂ 20,000 ਕਰੋੜ ਦੀ ਇਸ ਚੋਰੀ ਨੂੰ ਰੋਕਣ ਲਈ ਕੰਮ ਕਰਾਂਗੇ ਅਤੇ ਇਸ ਵਿੱਚੋਂ 1,000 ਰੁਪਏ ਔਰਤਾਂ ਨੂੰ ਦੇਣ ਦਾ ਪ੍ਰਬੰਧ ਕਰਾਂਗੇ ਅਤੇ ਇਸ ਨਾਲ ਪੰਜਾਬ ਵਿੱਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ।''


ਜਾਖੜ ਨੇ ਕਿਹਾ ਕਿ ਜੇਕਰ ਅਸੀਂ ਕੇਜਰੀਵਾਲ ਦੇ ਦੱਸੇ ਮਾਪਦੰਡਾਂ 'ਤੇ ਚੱਲਦੇ ਹਾਂ ਤਾਂ ਮਾਨ ਅਤੇ ਹੋਰ 'ਆਪ' ਨੇਤਾ ਵੀ 20,000 ਕਰੋੜ ਰੁਪਏ ਦੀ ਰੇਤ ਚੋਰੀ ਵਿੱਚ ਸ਼ਾਮਲ ਹਨ।


ਉਨ੍ਹਾਂ ਨੇ ਕਿਹਾ ਕਿ ‘ਆਪ’ ਵੱਲੋਂ 1000 ਰੁਪਏ ਦੀ ਗਾਰੰਟੀ ਨੂੰ ਉਤਸ਼ਾਹਿਤ ਕਰਨ ਲਈ 29 ਨਵੰਬਰ 2021 ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ‘ਧੰਨਵਾਦ ਮਾਰਚ’ ਕੱਢਿਆ ਗਿਆ ਸੀ। ਇਹ ਜਾਣਕਾਰੀ ਉਸ ਵੇਲੇ ਦੀ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਪੱਤਰਕਾਰਾਂ ਨੂੰ ਦਿੱਤੀ। ਹੁਣ ਇਨ੍ਹਾਂ ਤਿੰਨਾਂ ਮਹਿਲਾ ਆਗੂਆਂ ਨੂੰ ਪੰਜਾਬ ਦੀਆਂ ਮਾਵਾਂ-ਭੈਣਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਫਿਰ ਜ਼ਿਲ੍ਹਾ ਪੱਧਰ ’ਤੇ ਇਸੇ ਤਰਜ਼ ’ਤੇ ਰੋਸ ਮਾਰਚ ਕੱਢਣਾ ਚਾਹੀਦਾ ਹੈ।


ਪੰਜਾਬ ਦੀਆਂ ਔਰਤਾਂ ਦਾ ਭਰੋਸਾ ਜਿੱਤਣ ਲਈ ਕੇਜਰੀਵਾਲ ਨੇ 7 ਦਸੰਬਰ 2021 ਨੂੰ 'ਦੁਨੀਆ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਮੁਹਿੰਮ' ਸ਼ੁਰੂ ਕੀਤੀ ਸੀ ਅਤੇ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਸਰਾਏ ਖਾਸ ਤੋਂ 'ਆਪ' ਦੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਸੀ ਅਤੇ ਮਿਸਡ ਕਾਲ ਨੰਬਰ '911-511-5599' ਜਾਰੀ ਕੀਤਾ। ਔਰਤਾਂ ਨੇ ਭਰਪੂਰ ਸਹਿਯੋਗ ਨਾਲ ਰਜਿਸਟਰੇਸ਼ਨ ਕਰਵਾਈ।


ਜਾਖੜ ਨੇ ਕਿਹਾ, 'ਹਾਲਾਂਕਿ ਕੇਜਰੀਵਾਲ ਨੇ ਇਸ ਗਾਰੰਟੀ ਨੂੰ 'ਦੁਨੀਆ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਮੁਹਿੰਮ' ਕਿਹਾ ਸੀ, ਪਰ ਇਸ ਦਾ ਲਾਗੂ ਨਾ ਹੋਣਾ ਦਰਸਾਉਂਦਾ ਹੈ ਕਿ ਇਹ 'ਔਰਤਾਂ ਨੂੰ ਬੇਵਕੂਫ ਬਣਾਉਣ ਦੀ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ' ਸੀ।'