Punjab CM Bhagwant Mann Open Debate Challenge News: ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹੁਣ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦੇਣ ਦੇ ਦਿੱਤੇ ਬਿਆਨ ਦਾ ਜਵਾਬ ਦਿੱਤਾ ਹੈ।  ਸੁਨੀਲ ਜਾਖੜ ਇੱਕ ਵਾਰ ਫਿਰ ਖੁੱਲ੍ਹੀ ਬਹਿਸ ਲਈ ਪੈਨਲ ਬੁਲਾਉਣ 'ਤੇ ਅੜੇ ਹੋਏ ਹਨ। ਜਾਖੜ ਨੇ ਮੁੱਖ ਮੰਤਰੀ 'ਤੇ ਪੈਨਲ ਦੀ ਇਜਾਜ਼ਤ ਨਾ ਦੇਣ ਦੇ ਸੱਦੇ ਤੋਂ ਬਾਅਦ ਭੱਜਣ ਦਾ ਦੋਸ਼ ਲਗਾਇਆ ਹੈ।


COMMERCIAL BREAK
SCROLL TO CONTINUE READING

ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ," ਪੰਜਾਬ ਮੰਗਦਾ ਜਵਾਬ ਮਾਨ ਸਾਹਬ ! ਸੱਦਾ ਦੇ ਕੇ ਹੁਣ ਭੱਜਦੇ ਕਿਉਂ ਹੋ ? ਜੇ ਨਹੀਂ ਭੱਜਦੇ ਤਾਂ ਬਹਿਸ ਦਾ ਸੰਚਾਲਨ/ਨਿਗਰਾਨੀ ਕਰਨ ਲਈ ਇਨਾਂ ਨਾਂਵਾਂ (ਡਾ.ਧਰਮਵੀਰ ਗਾਂਧੀ, ਐੱਚ.ਐੱਸ.ਫੂਲਕਾ, ਕੰਵਰ ਸੰਧੂ) ਤੇ ਇਤਰਾਜ਼ ਕਿਉਂ ? ਜੇ ਇਤਰਾਜ਼ ਨਹੀਂ ਤਾਂ ਭਰੋ ਹਾਮੀ, ਇਨਾਂ ਨੂੰ ਮਨਾ ਕੇ ਲਿਆਉਣ ਦੀ ਜ਼ਿੰਮੇਵਾਰੀ ਮੇਰੀ।" 



ਦੱਸਣਯੋਗ ਹੈ ਕਿ ਬੀਤੇ ਦਿਨੀ ਚੰਡੀਗੜ੍ਹ ਮਿਉਂਸਪਲ ਭਵਨ ਵਿਖੇ ਨਿਯੁਕਤੀ ਪੱਤਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇੱਕ ਵਾਰ ਫਿਰ ਵਿਰੋਧੀ ਪਾਰਟੀਆਂ ਨੂੰ ਬਹਿਸ ਲਈ ਖੁੱਲ੍ਹੀ ਚੁਣੌਤੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਇਨਕਾਰ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸੁਝਾਅ 'ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਉਨ੍ਹਾਂ ਵਿੱਚੋਂ ਕੋਈ ਵੀ ਸਟੇਜ 'ਤੇ ਨਹੀਂ ਆਵੇਗਾ ਕਿਉਂਕਿ ਉਹ ਡਰਦੇ ਹਨ।


ਐਤਵਾਰ ਨੂੰ ਚੰਡੀਗੜ੍ਹ ਵਿੱਚ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਹੈ। ਇਸ ਲਈ ਮੈਂ 1 ਨਵੰਬਰ ਨੂੰ ਬਹਿਸ ਵਿੱਚ ਜ਼ਰੂਰ ਜਾਵਾਂਗਾ। ਸੁਖਬੀਰ ਬਾਦਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੁਰਸੀਆਂ ਮੈਂ ਖੁਦ ਲਗਾਵਾਂਗਾ।


ਇਹ ਵੀ ਪੜ੍ਹੋ: CM Bhagwant Mann Challenge: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ; ਵੱਖ-ਵੱਖ ਮੁੱਦਿਆਂ 'ਤੇ ਬਹਿਸ ਲਈ ਦਿੱਤਾ ਸੱਦਾ

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਖੁੱਲ੍ਹੀ ਬਹਿਸ ਆਯੋਜਨ ਕਰਨ ਦੀ ਚਰਚਾ ਸੀ ਜਿਸ ਵਿੱਚ ਸੁਨੀਲ ਜਾਖੜ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਹ ਥੀਏਟਰ ਕਲਾਕਾਰ ਨਹੀਂ ਹੈ, ਥੀਏਟਰ ਵਿੱਚ ਕਾਮੇਡੀ ਕੀਤੀ ਜਾਂਦੀ ਹੈ, ਇਸ ਲਈ ਮੈਂ ਟੈਗੋਰ ਥੀਏਟਰ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘੱਟੋ-ਘੱਟ ਉਨ੍ਹਾਂ ਨੂੰ ਇਕ ਅਜਿਹਾ ਮੁੱਦਾ ਜ਼ਰੂਰ ਦੱਸਣਾ ਚਾਹੀਦਾ ਹੈ, ਜਿਸ 'ਤੇ ਅੰਤ ਵਿਚ ਖੁੱਲ੍ਹੀ ਬਹਿਸ ਹੋਵੇ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਬਹਿਸ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨਾਲ ਅਬੋਹਰ ਜਾਣ, ਜਿੱਥੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਵੇਗੀ।