ਸੁਨੀਲ ਜਾਖੜ ਦਾ ਵੱਡਾ ਬਿਆਨ-ਆਪਣੇ ਕੁਝ ਭ੍ਰਸ਼ਟ ਆਗੂਆਂ ਨੂੰ ਬਚਾਉਣ ਲਈ ਨੈਸ਼ਨਲ ਕਾਂਗਰਸ ਪਾਰਟੀ ਨੇ AAP ਅੱਗੇ ਗੋਡੇ ਟੇਕ ਦਿੱਤੇ
Punjab News: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਸਰਹਿੰਦ ਪਹੁੰਚੇ,ਇਸ ਤੋਂ ਪਹਿਲਾ ਉਨ੍ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
Punjab News: ਆਪਣੇ ਚੰਦ ਭ੍ਰਸ਼ਟ ਨੇਤਾਵਾਂ ਨੂੰ ਬਚਾਉਣ ਲਈ ਅੱਜ ਨੈਸ਼ਨਲ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਅੱਗੇ ਗੋਡੇ ਟੇਕ ਦਿੱਤੇ। ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਅੱਜ ਲੋਕਾਂ ਸਭਾ ਫ਼ਤਹਿਗੜ੍ਹ ਸਾਹਿਬ ਦੇ ਵਰਕਰਾਂ ਨਾਲ ਮੀਟਿੰਗ ਕਰ ਲਈ ਸਰਹਿੰਦ ਵਿੱਖੇ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਇਸ ਮੌਕੇ ਜਾਖੜ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ ਕਿ ਕਾਂਗਰਸ ਨੇ ਗੋਡੇ ਟੇਕ ਦਿੱਤੇ ਹੋਣੇ ਪਰ ਪੰਜਾਬ ਨੇ ਗੋਡੇ ਨਹੀਂ ਟੇਕੇ ਪੰਜਾਬ ਦੇ ਲੋਕਾਂ ਦੇ ਦੁਖਦਰਦ ਅਤੇ ਆਵਾਜ਼ ਚੁੱਕਣੇ ਦੀ ਜਿੰਮੇਵਾਰੀ ਭਾਜਪਾ ਨੇ ਸਭਾਲ ਲਈ ਹੈ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਸਰਹਿੰਦ ਪਹੁੰਚੇ,ਇਸ ਤੋਂ ਪਹਿਲਾ ਉਨ੍ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਇਸ ਉਪਰੰਤ ਉਹ ਸਰਹਿੰਦ ਵਿਖੇ ਪਹੁੰਚੇ ਅਤੇ ਵਰਕਰਾਂ ਨਾਲ ਮੀਟਿੰਗ ਕਰ ਉਨ੍ਹਾਂ ਦੇ ਵਿਚਾਰ ਸੁਣੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਪੰਜਾਬ ਅੰਦਰ ਹੜਾਂ ਕਾਰਨ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਜੇਕਰ ਸਰਕਾਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸਦਾ ਹੱਲ ਸਮਾਂ ਰਹਿੰਦੇ ਕਰ ਲੈਂਦੀ ਤਾਂ ਸ਼ਾਇਦ ਇਨ੍ਹਾਂ ਨੁਕਸਾਨ ਨਹੀਂ ਹੋਣਾ ਸੀ, ਜਦੋਂਕਿ ਹਰ ਸਾਲ ਬਰਸਾਤੀ ਦਿਨਾਂ ਵਿੱਚ ਪ੍ਰਬੰਧ ਪਹਿਲਾਂਂ ਤੋਂ ਹੀ ਕਰ ਲਏ ਜਾਂਦੇ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ ਜਿਸਦਾ ਖ਼ਮਿਆਜਾ ਲੋਕਾਂ ਨੂੰ ਭੁਗਤਨਾ ਪਿਆ ਅਤੇ ਮੁੜ ਕਿਸੇ ਨੇ ਉਨ੍ਹਾਂ ਦੀ ਸਾਰ ਤਕ ਨਹੀਂ ਲਈ।
ਇਹ ਵੀ ਪੜ੍ਹੋ: Punjab News: ਹਲਕਾ ਵਿਧਾਇਕ ਨੇ ਅਧਿਆਪਿਕਾ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ
ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਗਵਰਨਰ ਸਾਹਿਬ ਕੋਲ ਕਿਉਂ ਗਏ ਉਸਦਾ ਇੱਕ ਕਾਰਣ ਸੀ ਮੁੱਖਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਕੁਦਰਤੀ ਆਫ਼ਤ ਕਾਰਣ ਹੋਏ ਨੁਕਸਾਨ ਲਈ ਦਿੱਲੀ ਦੀ ਤਰਜ਼ ਤੇ ਹੀ ਫ਼ਸਲਾਂ ਦੀ ਗਿਰਦਾਵਰੀ ਕਰਵਾਏ ਬਿਨਾਂ ਪਹਿਲਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖਮੰਤਰੀ ਗੱਲ ਕਹਿਕੇ ਭੁੱਲ ਜਾਂਦੇ ਨੇ ਜਿਸ ਕਾਰਨ ਸਾਨੂੰ ਗਵਰਨਰ ਕੋਲ ਜਾਣਾ ਪਿਆ ਕਿ ਸਰਕਾਰ ਦੀ ਜਵਾਬਦੇਹੀ ਕਰੋ ਜਿਨ੍ਹਾਂ ਦੀ ਲਾਪ੍ਰਵਾਹੀ ਕਾਰਨ ਇਨ੍ਹਾਂ ਨੁਕਸਾਨ ਹੋ ਗਿਆ ਜਿਸ ਨੂੰ ਰੋਕਿਆ ਜਾ ਸਕਦਾ ਸੀ।
ਜਾਖੜ ਨੇ ਕਾਂਗਰਸ ਪਾਰਟੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਆਪਣੇ ਚੰਦ ਭ੍ਰਸ਼ਟ ਨੇਤਾਵਾਂ ਨੂੰ ਬਚਾਉਣ ਲਈ ਅੱਜ ਨੈਸ਼ਨਲ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਅੱਗੇ ਗੋਡੇ ਟੇਕ ਦਿੱਤੇ, ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ ਕਿ ਕਾਂਗਰਸ ਨੇ ਗੋਡੇ ਟੇਕ ਦਿੱਤੇ ਹੋਣੇ ਪਰ ਪੰਜਾਬ ਨੇ ਗੋਡੇ ਨਹੀਂ ਟੇਕੇ ਪੰਜਾਬ ਦੇ ਲੋਕਾਂ ਦੇ ਦੁਖਦਰਦ ਅਤੇ ਆਵਾਜ਼ ਚੁੱਕਣੇ ਦੀ ਜਿੰਮੇਵਾਰੀ ਭਾਜਪਾ ਨੇ ਸਭਾਲ ਲਈ ਹੈ,ਉਨ੍ਹਾਂ ਅੱਗੇ ਕਿਹਾ ਕਿ 50 ਸਾਲ ਮੈਂ ਕਾਂਗਰਸ ਪਾਰਟੀ ਵਿਚ ਰਿਹਾ ਪਰ ਅੱਜ ਕੁੱਝ ਚੰਦ ਛੋਟੀ ਸੋਚ ਵਾਲੇ ਨੇਤਾਵਾਂ ਕਰਨ ਕਾਂਗਰਸੀ ਵਰਕਰਾਂ ਦਾ ਵਿਸ਼ਵਾਸ ਟੁੱਟ ਚੁੱਕਾ ਉਹ ਵਰਕਰ ਹੁਣ ਹਤਾਸ਼ ਤੇ ਨਿਰਾਸ਼ ਹੈ।
ਇਹ ਵੀ ਪੜ੍ਹੋ: Punjab Floods News: ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਹੜ੍ਹ ਪੀੜ੍ਹਤ ਲੋਕਾਂ ਲਈ ਕੀਤੀ ਰਾਹਤ ਦੀ ਮੰਗ
(ਜਗਮੀਤ ਸਿੰਘ ਦੀ ਰਿਪੋਰਟ)