Jalandhar News: ਐਸਐਸਪੀ ਸਾਹਿਬ ਹਰਕਮਲਪ੍ਰੀਤ ਸਿੰਘ ਖੱਖ, ਪੀਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰੋਕਥਾਮ ਸਪੈਸ਼ਲ ਮੁਹਿੰਮ ਤਹਿਤ  ਫਿਲੌਰ ਜਲੰਧਰ ਦਿਹਾਤੀ ਦੀਆਂ ਹਦਾਇਤਾਂ ਮੁਤਾਬਕ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਵਿੱਚ ਚੱਲਦੇ ਚੈਕਿੰਗ ਦੌਰਾਨ ਏਐਸਆਈ ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੰਗੋਵਾਲ ਤੋਂ ਬਿਲਗਾ ਨਹਿਰ ਪੁਲੀ ਤੋਂ 1 ਵਿਅਕਤੀ ਕੋਲੋਂ 1 ਦੇਸੀ ਕੱਟਾ 12 ਬੋਰ ਸਮੇਤ 03 ਰੌਂਦ ਜਿੰਦਾ 12 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।


COMMERCIAL BREAK
SCROLL TO CONTINUE READING

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਬੱਲ, ਪੀਪੀਐਸ ਪੁਲਿਸ ਕਪਤਾਨ ਉਪ ਪੁਲਿਸ ਕਪਤਾਨ, ਫਿਲੌਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਏ.ਐਸ.ਆਈ. ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਬਿਲਗਾ ਤੋਂ ਪਿੰਡ ਸੰਗੋਵਾਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੰਗੋਵਾਲ ਪੁਲੀ ਕੋਲ ਪੁੱਜੀ ਤਾਂ ਪਿੰਡ ਸੰਗੋਵਾਲ ਵੱਲੋਂ ਇਕ ਨੌਜਵਾਨ ਮੋਟਰਸਾਰੀਕਲ ਉਤੇ ਆਉਂਦਾ ਦਿਖਾਈ ਦਿੱਤਾ।


ਜੋ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਕੇ ਇਕਦਮ ਖੱਬੇ ਹੱਥ ਕੱਚੇ ਰਸਤੇ ਨੂੰ ਮੁੜਨ ਲੱਗਾ। ਏਐਸਆਈ ਦਲਬਾਰ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਉਸਨੂੰ ਰੋਕਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੰਨੀ ਦਿਓਲ ਪੁੱਤਰ ਸੁਖਦੇਵ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੱਸਿਆ। ਜਿਸਦੀ ਸ਼ੱਕ ਦੇ ਆਧਾਰ ਉਤੇ ਤਾਲਾਸ਼ੀ ਲਈ ਤਾਂ ਉਸਦੇ ਡੱਬ ਵਿੱਚੋਂ 01 ਦੇਸੀ ਕੱਟਾ 12 ਬੋਰ ਤੇ ਪਜਾਮਾ ਦੀ ਸੱਜੀ ਜੇਬ ਵਿੱਚੋਂ 03 ਰੌਂਦ ਜਿੰਦਾ 12 ਬੋਰ ਬਰਾਮਦ ਹੋਏ ਤੇ ਜਿਸਨੂੰ ਮੋਟਰਸਾਈਕਲ ਬਿਨਾਂ ਨੰਬਰੀ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਮੋਟਰਸਾਈਕਲ ਬਾਰੇ ਕੋਈ ਕਾਗਜਾਤ ਪੇਸ਼ ਨਹੀਂ ਕਰ ਸਕਿਆ।


ਇਹ ਵੀ ਪੜ੍ਹੋ : Srinagar News: ਜੰਮੂ-ਕਸ਼ਮੀਰ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, 3 ਅੱਤਵਾਦੀ ਕੀਤੇ ਢੇਰ


ਮੁਲਜ਼ਮ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਜਗਰਾਉਂ ਸਾਇਡ ਤੋਂ ਚੋਰੀ ਕੀਤਾ ਸੀ। ਜਿਸ ਉਤੇ ਉਪਰੋਕਤ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਖਿਲਾਫ ਬਿਲਗਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਨਿਗਮ ਦੇ ਐਨਫੋਰਸਮੈਂਟ ਵਿੰਗ ਵਿੱਚ ਵੱਡੇ ਪੱਧਰ ’ਤੇ ਤਬਾਦਲੇ