ਸੁਪਰੀਮ ਕੋਰਟ ਦਾ ਵੱਡਾ ਬਿਆਨ, ਸਿਨੇਮਾਘਰਾਂ `ਚ ਚੱਲੇਗੀ ਸਿਰਫ਼ ਮਾਲਕਾਂ ਦੀ ਮਰਜ਼ੀ, SC ਨੇ ਕਿਹਾ, `ਇਹ ਕੋਈ ਜਿੰਮ ਨਹੀਂ...`
ਦੱਸਣਯੋਗ ਹੈ ਕਿ ਇੱਕ ਹੁਕਮ `ਚ ਜੰਮੂ-ਕਸ਼ਮੀਰ ਹਾਈਕੋਰਟ ਵੱਲੋਂ ਬਾਹਰੋਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਿਨੇਮਾ ਹਾਲ `ਚ ਲਿਜਾਣ ਦੀ ਇਜਾਜ਼ਤ ਦਿੱਤੀ ਸੀ।
Supreme Court on Jammu and Kashmir High Court verdict on Cinema Halls news: ਸੁਪਰੀਮ ਕੋਰਟ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਕਿ ਸਿਨੇਮਾਘਰ ਪ੍ਰਬੰਧਕਾਂ ਦੀ ਨਿੱਜੀ ਜਾਇਦਾਦ ਹੁੰਦੀ ਹੈ, ਇਸ ਲਈ ਉੱਥੇ ਸਿਨੇਮਾਘਰਾਂ ਦੇ ਮਾਲਕ ਦੀ ਮਰਜ਼ੀ ਹੀ ਚੱਲੇਗੀ। ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਸਿਨੇਮਾ ਹਾਲ ਕੋਈ ਜਿੰਮ ਨਹੀਂ ਹੈ ਜਿੱਥੇ ਤੁਹਾਨੂੰ ਪੌਸ਼ਟਿਕ ਭੋਜਨ ਮਿਲੇਗਾ।
ਦੱਸ ਦਈਏ ਕਿ ਸੁਪਰੀਮ ਕੋਰਟ ਦਾ ਇਹ ਬਿਆਨ ਜੰਮੂ-ਕਸ਼ਮੀਰ ਹਾਈਕੋਰਟ ਦੇ ਹੁਕਮਾਂ 'ਤੇ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਆਇਆ। ਇਸਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਹੁਕਮ 'ਚ ਜੰਮੂ-ਕਸ਼ਮੀਰ ਹਾਈਕੋਰਟ ਵੱਲੋਂ ਬਾਹਰੋਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਿਨੇਮਾ ਹਾਲ 'ਚ ਲਿਜਾਣ ਦੀ ਇਜਾਜ਼ਤ ਦਿੱਤੀ ਸੀ ਪਰ ਸੁਪਰੀਮ ਕੋਰਟ ਵੱਲੋਂ ਇਸ ਹੁਕਮ ਨੂੰ ਅਣਉਚਿਤ ਕਰਾਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਹੁਕਮ ਨਾਲ ਹਾਈਕੋਰਟ ਵੱਲੋਂ ਆਪਣੇ ਅਧਿਕਾਰ ਖ਼ੇਤਰ ਦੀ ਉਲੰਘਣਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਪਟੀਸ਼ਨ ਜੰਮੂ-ਕਸ਼ਮੀਰ ਸਿਨੇਮਾ ਹਾਲ ਆਨਰਜ਼ ਐਸੋਸੀਏਸ਼ਨ ਵੱਲੋਂ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਸੀ ਅਤੇ ਇਹ ਮਾਮਲਾ ਜੰਮੂ-ਕਸ਼ਮੀਰ ਦੇ ਇੱਕ ਸਿਨੇਮਾਘਰ 'ਚ ਬਾਹਰੋਂ ਲਿਆਂਦੇ ਭੋਜਨ 'ਤੇ ਪਾਬੰਦੀ ਲਗਾਉਣ ਨਾਲ ਸਬੰਧਤ ਹੈ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਵੱਲੋਂ ਸੁਣਵਾਈ ਦੌਰਾਨ ਕਈ ਦਿਲਚਸਪ ਬਿਆਨ ਦਿੱਤੇ ਗਏ। ਸੀਜੇਆਈ ਨੇ ਦੱਸਿਆ ਕਿ ਜੇਕਰ ਕੋਈ ਸਿਨੇਮਾ ਹਾਲ 'ਚ ਘਰੋਂ ਜਲੇਬੀ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਸਿਨੇਮਾ ਹਾਲ ਪ੍ਰਬੰਧਨ ਉਸ ਨੂੰ ਮਨ੍ਹਾ ਕਰ ਸਕਦਾ ਹੈ ਅਤੇ ਕਹਿ ਸਕਦਾ ਹੈ ਕਿ ਜੇਕਰ ਦਰਸ਼ਕ ਜਲੇਬੀ ਖਾਣ ਤੋਂ ਬਾਅਦ ਸੀਟ ਤੋਂ ਆਪਣੀਆਂ ਉਂਗਲਾਂ ਪੂੰਝਦਾ ਹੈ ਤਾਂ ਸੀਟ ਦੀ ਸਫ਼ਾਈ ਦਾ ਖਰਚਾ ਕੌਣ ਦੇਵੇਗਾ?
ਇਹ ਵੀ ਪੜ੍ਹੋ: ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਇਸ ਦੌਰਾਨ ਸਿਨੇਮਾਘਰਾਂ ਦੇ ਪ੍ਰਬੰਧਕਾਂ ਨੂੰ ਇੱਕ ਹੋਰ ਸ਼ਿਕਾਇਤ ਹੈ ਕਿ ਲੋਕ ਮੁਰਗ ਮੁਸਲਮ ਲੈ ਕੇ ਆਉਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਹੱਡੀਆਂ ਛੱਡ ਦਿੰਦੇ ਹਨ ਜਿਸ ਕਰਕੇ ਕੁਝ ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਹੁੰਦੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਵੱਡੀ ਵਾਰਦਾਤ! ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
(For more news apart from Supreme Court's reaction on on Jammu and Kashmir High Court verdict related to Cinema Halls, stay tuned to Zee PHH)