Punjab News: ਪੰਜਾਬ ਦੀਆਂ ਅਨਾਜ ਮੰਡੀਆਂ ਦੇ ਸੂਰਤ-ਏ-ਹਾਲ; ਅੰਨਦਾਤਾ `ਤੇ ਸ਼ੈਲਰ ਮਾਲਕਾਂ ਦੀ ਹੜਤਾਲ ਪਿਛੋਂ ਕੁਦਰਤ ਦੀ ਮਾਰ
Punjab News: ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਪੂਰਾ ਜ਼ੋਰਾਂ ਉਪਰ ਹੈ ਅਤੇ ਅਨਾਜ ਮੰਡੀਆਂ ਵਿੱਚ ਫ਼ਸਲ ਦੀ ਆਮਦ ਵੱਡੇ ਪੱਧਰ ਉਤੇ ਹੋ ਰਹੀ ਹੈ। ਇਸ ਦਰਮਿਆਨ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ।
Punjab News: ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਪੂਰਾ ਜ਼ੋਰਾਂ ਉਪਰ ਹੈ ਅਤੇ ਅਨਾਜ ਮੰਡੀਆਂ ਵਿੱਚ ਫ਼ਸਲ ਦੀ ਆਮਦ ਵੱਡੇ ਪੱਧਰ ਉਤੇ ਹੋ ਰਹੀ ਹੈ। ਇਸ ਦਰਮਿਆਨ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਪੰਜਾਬ ਦਾ ਅੰਨਦਾਤਾ ਅਨਾਜ ਮੰਡੀਆਂ ਦੇ ਹਾਲਾਤ ਤੇ ਕੁਦਰਤ ਦੀ ਮਾਰ ਕਾਰਨ ਪਰੇਸ਼ਾਨੀ ਦੇ ਆਲਮ ਵਿੱਚ ਹੈ।
ਰੋਪੜ ਦੇ ਸ਼ੈਲਰ ਮਾਲਕਾਂ ਨੇ ਸ਼ੈਲਰਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਦਾ ਕੀਤਾ ਐਲਾਨ
ਰੋਪੜ (ਮਨਪ੍ਰੀਤ ਚਾਹਲ): ਰੂਪਨਗਰ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੈਲਰ ਮਾਲਕਾਂ ਦੀ ਹੜਤਾਲ ਚੱਲ ਰਹੀ ਹੈ। ਇਸ ਸਬੰਧ ਵਿੱਚ ਰੂਪਨਗਰ ਸ਼ੈਲਰ ਜਥੇਬੰਦੀ ਮਾਲਕਾ ਵੱਲੋਂ ਆਪਣੇ ਸ਼ੈਲਰ ਬੰਦ ਕਰਕੇ ਚਾਬੀਆਂ ਰੋਸ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਰਾਈਸ ਮਿੱਲ ਮਾਲਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਕੱਲ੍ਹ ਨੂੰ ਪ੍ਰਸ਼ਾਸਨ ਵੱਲੋਂ ਝੋਨੇ ਦੇ ਟਰੱਕ ਉਨ੍ਹਾਂ ਦੇ ਸ਼ੈਲਰ 'ਤੇ ਭੇਜੇ ਜਾਣ ਤਾਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਜਾਵੇ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਹੀ ਸ਼ੈਲਰ ਬੰਦ ਕਰਕੇ ਉਨ੍ਹਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਹੈ। ਜਦੋਂ ਤੱਕ ਪੰਜਾਬ ਸਰਕਾਰ ਚੌਲ ਮਿੱਲਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ ਤੇ ਆਪਣੀਆਂ ਮਿੱਲਾਂ ਵਿੱਚ ਝੋਨੇ ਦਾ ਇੱਕ ਦਾਣਾ ਵੀ ਨਹੀਂ ਆਉਣ ਦੇਣਗੇ।
ਬਰਨਾਲਾ 'ਚ ਵੀ ਸ਼ੈਲਰ ਮਾਲਕ ਹੜਤਾਲ 'ਤੇ ਗਏ
ਬਰਨਾਲਾ (ਦਵਿੰਦਰ ਸ਼ਰਮਾ): ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੀਆਂ ਰਾਈਸ ਮਿੱਲਾਂ ਨੂੰ ਦਰਪੇਸ਼ ਪੁਰਾਣੀਆਂ ਮੁਸ਼ਕਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਹੜਤਾਲ ਚੱਲ ਰਹੀ ਹੈ ਅਤੇ ਇਹ ਹੜਤਾਲ ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਵੀ ਗੁੱਸਾ ਫੜਦੀ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਬਰਨਾਲਾ ਰਾਈਸ ਮਿੱਲਰਜ਼ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਦੇ ਸਮੂਹ ਚੌਲ ਮਿੱਲਾਂ ਦੇ ਮਾਲਕਾਂ ਨੇ ਆਪਣੇ ਸ਼ੈਲਰਾਂ ਨੂੰ ਤਾਲੇ ਲਗਾ ਕੇ ਮਿੱਲਾਂ ਦੀਆਂ ਚਾਬੀਆਂ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਹਨ। ਚਾਬੀਆਂ ਸੌਂਪਣ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਬਰਨਾਲਾ ਦੇ ਸ਼ੈਲਰ ਮਾਲਕਾਂ ਵੱਲੋਂ ਡੀਸੀ ਬਰਨਾਲਾ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ।
ਰਾਜਪੁਰਾ 'ਚ 10 ਦਿਨ ਤੋਂ ਸ਼ੈਲਰ ਮਾਲਕਾਂ ਦੀ ਹੜਤਾਲ
ਰਾਜਪੁਰਾ (ਦਿਆ ਸਿੰਘ): ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਪਿਛਲੇ 10 ਦਿਨਾਂ ਤੋਂ ਸ਼ੈਲਰ ਐਸੋਸੀਏਸ਼ਨ ਵੱਲੋਂ ਕੇਂਦਰ ਸਰਾਕਰ ਖਿਲਾਫ਼ ਫੋਟੀਫਾਇਰ ਚੌਲ ਦੇ ਫੁਰਮਾਨ ਦੇਣ ਵਿਰੋਧ ਵਿੱਚ ਹੜਤਾਲ ਕੀਤੀ ਹੋਈ ਹਈ। ਕਿਸਾਨ ਅਤੇ ਆੜ੍ਹਤੀ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਹਨ ਅਤੇ ਅੱਜ ਤੱਖ 20 ਲੱਖ ਕੱਟਾ ਝੋਨੇ ਦਾ ਮੰਡੀ ਵਿੱਚ ਪੁੱਜ ਚੁੱਕਾ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਮੰਡੀ 'ਚ 5 ਲੱਖ ਬੋਰੀਆਂ ਹੋਈਆਂ ਜਮ੍ਹਾਂ
ਖੰਨਾ (ਧਰਮਿੰਦਰ ਸਿੰਘ): ਇੱਕ ਪਾਸੇ ਸ਼ੈੱਲਰ ਮਾਲਕਾਂ ਦੀ ਹੜਤਾਲ ਨਾਲ ਦਾਣਾ ਮੰਡੀਆਂ ਵਿੱਚ ਲਿਫਟਿੰਗ ਠੱਪ ਹੈ। ਦੂਜੇ ਪਾਸੇ ਬੇਮੌਸਮੀ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਫਸਲ ਰੱਖਣ ਨੂੰ ਥਾਂ ਨਹੀਂ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ 5 ਲੱਖ ਤੋਂ ਵੱਧ ਬੋਰੀਆਂ ਜਮ੍ਹਾਂ ਹੋ ਚੁੱਕੀਆਂ ਹਨ।
ਪਾਤੜਾਂ 'ਚ ਮੰਡੀ ਦਾ ਫੜ੍ਹ ਛੋਟਾ ਹੋਣ ਕਾਰਨ ਕਿਸਾਨ ਤੇ ਆੜ੍ਹਤੀਏ ਪਰੇਸਾਨ
ਪਾਤੜਾਂ (ਸਤਪਾਲ ਗਰਗ): ਪਾਤੜਾਂ ਵਿੱਚ ਮੀਂਹ ਤੇ ਮੰਡੀ ਦਾ ਫੜ੍ਹ ਛੋਟਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਕਾਫੀ ਵੱਡੀ ਹੈ। ਸਵੇਰ ਸਮੇਂ ਮੌਸਮ ਵਿੱਚ ਤਬਦੀਲੀ ਕਾਰਨ ਬੂੰਦਾਬਾਂਦੀ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿੱਲੀ ਹੈ ਉਥੇ ਹੀ ਇਸ ਬਰਸਾਤ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ। ਝੋਨੇ ਦੇ ਸੀਜ਼ਨ ਨੂੰ ਲੈ ਕੇ ਕੁਝ ਕਿਸਾਨ ਮੰਡੀਆਂ ਵਿੱਚ ਫ਼ਸਲ ਵੇਚਣ ਲਈ ਆਏ ਸਨ ਉਥੇ ਹੀ ਖੇਤਾਂ ਵਿੱਚ ਬਰਸਾਤ ਕਾਰਨ ਕਟਾਈ ਦਾ ਕੰਮ ਵੀ ਰੁਕ ਗਿਆ ਉਥੇ ਹੀ ਮੰਡੀ ਵਿੱਚ ਪਈ ਫ਼ਸਲ ਬਰਸਾਤ ਕਾਰਨ ਭਿੱਜ ਜਾਣ ਕਾਰਨ ਖ਼ਰੀਦ ਦਾ ਕੰਮ ਰੁਕ ਜਾਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਾਬਿਲੇਗੌਰ ਹੈ ਕਿ ਪਾਤੜਾਂ ਦੀ ਅਨਾਜ ਮੰਡੀ ਦਾ ਫੜ ਛੋਟਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੜਕਾਂ ਦੇ ਕਿਨਾਰਿਆ ਦੇ ਨਾਲ ਨਾਲ ਕੱਚੇ ਫੜਾਂ ਉਤੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਉਪਰ ਕੁਦਰਤ ਦੀ ਮਾਰ
ਫਤਿਹਗੜ੍ਹ ਸਾਹਿਬ (ਜਸਮੀਤ ਸਿੰਘ): ਜਿੱਥੇ ਪਹਿਲਾਂ ਪੰਜਾਬ ਦੇ ਵਿੱਚ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ ਉਥੇ ਹੀ ਹੁਣ ਕਿਸਾਨਾਂ ਤੇ ਹੋਈ ਬਰਸਾਤ ਦੇ ਨਾਲ ਕਿਸਾਨਾਂ ਦੀਆ ਹੋਰ ਮੁਸ਼ਕਿਲਾਂ ਵੱਧ ਗਈਆਂ ਹਨ। ਕਿਉਂਕਿ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਖੜ੍ਹਾ ਪਾਣੀ ਫਸਲ ਦਾ ਨੁਕਸਾਨ ਕਰ ਰਿਹਾ ਹੈ। ਜਿਥੇ ਕਿਸਾਨ ਫ਼ਸਲ ਲੈਕੇ ਮੰਡੀਆਂ ਵਿੱਚ ਬੈਠੇ ਹਨ ਉਥੇ ਹੀ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਕਟਾਉਣ ਦੀ ਵੀ ਉਡੀਕ ਕਰ ਰਹੇ ਹਨ। ਇਸ ਲਈ ਕਿਸਾਨਾਂ ਨੇ ਸਰਕਾਰ ਨੂੰ ਹੜਤਾਲ ਖਤਮ ਕਰਨ ਦੀ ਮੰਗ ਕੀਤੀ।
ਪਿਛਲੇ ਦਿਨੀਂ ਹੋਏ ਬਰਸਾਤ ਦੇ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਨਾਜ ਮੰਡੀ ਅਮਲੋਹ ਵਿੱਚ ਪਈ ਫ਼ਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਜਿੱਥੇ ਪਹਿਲਾਂ ਕਿਸਾਨ ਸ਼ੈਲਰ ਐਸੋਸੀਏਸ਼ਨ ਫਤਿਹਗੜ੍ਹ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਪਰੇਸ਼ਾਨ ਹਨ ਉਥੇ ਹੀ ਲਿਫਟਿੰਗ ਨਾ ਹੋਣ ਦੇ ਕਾਰਨ ਆੜ੍ਹਤੀਏ ਵੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਆਪਣੀ ਫਸਲ ਵੇਚਣ ਲਈ ਮੰਡੀ ਦੇ ਵਿੱਚ ਬੈਠੇ ਹਨ ਕਿਉਂਕਿ ਸੈਲਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ। ਜਿਸ ਕਰਕੇ ਝੋਨੇ ਦੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ। ਉੱਥੇ ਹੀ ਮੀਂਹ ਪੈਣ ਦੇ ਨਾਲ ਉਹਨਾਂ ਨੂੰ ਹੁਣ ਮੰਡੀ ਦੇ ਵਿੱਚ ਥਾਂ ਨਾ ਹੋਣ ਕਰਕੇ ਆਪਣੀ ਫ਼ਸਲ ਨੂੰ ਪਲਟੀ ਕਰਵਾਉਣਾ ਪੈ ਰਿਹਾ ਹੈ।
ਉੱਥੇ ਹੀ ਆੜ੍ਹਤੀਆਂ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰੈਹਿਲ ਨੇ ਕਿਹਾ ਕਿ ਇਸ ਹੜਤਾਲ ਦੇ ਕਾਰਨ ਮੰਡੀਆਂ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਜਿੱਥੇ ਕਿਸਾਨ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਆੜ੍ਹਤੀਏ ਤੇ ਮਜ਼ਦੂਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੀਂਹ ਪੈਣ ਦੇ ਨਾਲ ਮੰਡੀ ਵਿੱਚ ਪਾਣੀ ਹੀ ਪਾਣੀ ਦਿਖ ਰਿਹਾ ਹੈ। ਜਿਸ ਨਾਲ ਫ਼ਸਲ ਵੀ ਖ਼ਰਾਬ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਨੂੰ ਜਲਦ ਤੋਂ ਜਲਦ ਖਤਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਬਦਲਿਆ ਮੌਸਮ! ਅੱਜ ਸਵੇਰੇ ਹੀ ਛਾਏ ਕਾਲੇ ਬੱਦਲ, ਮੀਂਹ ਦਾ ਅਲਰਟ