Samrala Accident:  ਸਮਰਾਲਾ 'ਚ ਫਾਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਸਵਾਰ ਸੁਰਿੰਦਰ ਸਿੰਘ ਢਿੱਲੋਂ ਦੀ ਮੌਤ ਹੋ ਗਈ। ਲੁਧਿਆਣਾ ਵਾਸੀ ਜੱਗੀ ਬਰਾੜ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਫੋਰਟਿਸ ਲਈ ਰੈਫਰ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਦੋਵੇਂ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਤੋਂ ਵਾਪਸ ਆ ਰਹੇ ਸਨ। ਜਾਣਕਾਰੀ ਅਨੁਸਾਰ ਅੱਜ ਸਾਬਕਾ ਸੀਐਮ ਬੇਅੰਤ ਸਿੰਘ ਦੀ ਬਰਸੀ ਸੀ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਕਰੀਬੀ ਸੁਰਿੰਦਰ ਸਿੰਘ ਢਿੱਲੋਂ ਅਤੇ ਬਿੱਟੂ ਦੇ ਰਿਸ਼ਤੇਦਾਰ ਜੱਗੀ ਬਰਾੜ ਫਾਰਚੂਨਰ ਕਾਰ ਵਿੱਚ ਬਰਸੀ ਸਮਾਗਮ ਵਿੱਚ ਗਏ ਸਨ। ਵਾਪਸੀ 'ਤੇ ਸਮਰਾਲਾ 'ਚ ਨੀਲੋਂ ਨਹਿਰ ਦੇ ਪੁਲ ਕੋਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।


ਇਹ ਵੀ ਪੜ੍ਹੋ : PU Student Council Elections 2023: ਜਾਣੋ ਵਿਦਿਆਰਥੀ ਜਥੇਬੰਦੀਆਂ ਨੇ ਕਿਹੜੇ ਉਮੀਦਵਾਰਾਂ 'ਤੇ ਖੇਡਿਆ ਦਾਅ; ਸੂਚੀ ਆਈ ਸਾਹਮਣੇ


ਦੋਵਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਸੁਰਿੰਦਰ ਢਿੱਲੋਂ ਦੀ ਮੌਤ ਹੋ ਗਈ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਕਾਂਗਰਸੀ ਆਗੂ ਤੇ ਵਰਕਰ ਸਿਵਲ ਹਸਪਤਾਲ ਸਮਰਾਲਾ ਪੁੱਜੇ। ਜ਼ਖਮੀ ਜੱਗੀ ਬਰਾੜ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਸਰਪੰਚ ਜਤਿੰਦਰ ਸਿੰਘ ਬਲਾਲਾ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਿਵੇਂ ਵਾਪਰਿਆ। ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ।


ਹਾਦਸੇ ਤੋਂ ਬਾਅਦ ਸਿਵਲ ਹਸਪਤਾਲ ਪੁੱਜੇ ਸਥਾਨਕ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਉਪਰੋਕਤ ਦੋਵੇਂ ਵਿਅਕਤੀ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਾਲਾਨਾ ਬਰਸੀ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਲੁਧਿਆਣਾ ਆ ਰਹੇ ਸਨ, ਜਦੋਂ ਨੀਲੋਂ ਪੁਲ ਨੇੜੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਸਮਰਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਸੁਰਿੰਦਰ ਢਿਲੋਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਜੱਗੂ ਬਰਾੜ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Punjab News: ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ 6 ਸਾਥੀ ਗ੍ਰਿਫਤਾਰ, 5 ਪਿਸਤੌਲ, 20 ਜਿੰਦਾ ਕਾਰਤੂਸ ਬਰਾਮਦ


ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ