Surinder Kamboj Join BSP (ਰੋਹਿਤ ਬਾਂਸਲ) :  'ਆਪ' ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੇ ਆਮ ਆਦਮੀ ਪਾਰਟੀ ਨੂੰ ਛੱਡਕੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜ ਲਿਆ।


COMMERCIAL BREAK
SCROLL TO CONTINUE READING

ਬਸਪਾ ਦੇ ਸੂਬਾ ਦਫਤਰ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਪੰਜਾਬ ਇੰਚਾਰਜ ਵਿਧਾਇਕ ਡਾ. ਨਛੱਤਰਪਾਲ ਦੀ ਹਾਜ਼ਰੀ ਵਿੱਚ ਸੁਰਿੰਦਰ ਕੰਬੋਜ ਬਸਪਾ ਵਿੱਚ ਸ਼ਾਮਿਲ ਹੋਏ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਵਾਗਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ। ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਕੰਬੋਜ ਭਾਈਚਾਰੇ ਨਾਲ ਅਨਿੱਖੜਵਾਂ ਤੇ ਗੂੜਾ ਰਿਸ਼ਤਾ ਰਿਹਾ ਹੈ।


ਜਦੋਂ 1995 ਵਿੱਚ ਬਹੁਜਨ ਸਮਾਜ ਪਾਰਟੀ ਦੀ ਪਹਿਲੀ ਵਾਰ ਸਰਕਾਰ ਬਣੀ ਸੀ ਉਸ ਵੇਲੇ ਬਸਪਾ ਨੇ ਹਰਿਦੁਆਰ ਨੂੰ ਕੱਟਕੇ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਾ ਬਣਾਇਆ, ਜਿਸ ਤੋਂ ਘਬਰਾ ਕੇ ਕਾਂਗਰਸ ਨੇ ਦੋ ਮਹੀਨੇ ਬਾਅਦ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਹਰਚਰਨ ਬਰਾੜ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਬਣਾਇਆ ਸੀ।


ਬਹੁਜਨ ਸਮਾਜ ਪਾਰਟੀ ਨੇ 1998 ਦੇ ਵਿੱਚ ਕੰਬੋਜ ਭਾਈਚਾਰੇ ਤੋਂ ਕਰਨਲ ਸੀਡੀ ਸਿੰਘ ਕੰਬੋਜ ਨੂੰ ਸੂਬੇ ਦਾ ਪ੍ਰਧਾਨ ਲਗਾਇਆ ਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਚੋਣ ਲੜਾਈ। ਇਸ ਤਰ੍ਹਾਂ ਬਹੁਤ ਵੱਡੀ ਲੀਡਰਸ਼ਿਪ ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚ ਕੰਬੋਜ ਭਾਈਚਾਰੇ ਦੀ ਖੜ੍ਹੀ ਕੀਤੀ।


ਗੜੀ ਨੇ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਸੁਰਿੰਦਰ ਕੰਬੋਜ ਦੇ ਰਾਹੀਂ ਵੱਡਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਡਾ. ਨਛੱਤਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਵਿਰੋਧੀ ਪਿਛੜਾ ਵਿਰੋਧੀ ਨੀਤੀਆਂ ਉਤੇ ਚੱਲ ਰਹੀ ਹੈ, ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ, ਉਹ ਬਦਲਾਓ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਮਿਲਿਆ।


ਇਹ ਵੀ ਪੜ੍ਹੋ : Khemkaran News: ਮਹਿਲਾ ਕਮਿਸ਼ਨ ਨੇ ਵਲਟੋਹਾ ਮਾਮਲੇ 'ਤੇ ਲਿਆ ਸਖ਼ਤ ਨੋਟਿਸ, SSP ਤੇ DC ਤੋਂ ਮੰਗੀ ਰਿਪੋਰਟ


ਪੰਜਾਬ ਦੇ ਲੋਕ ਇੰਨੇ ਦੁਖੀ ਹਨ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੇ ਪਿਤਾ ਸੁਰਿੰਦਰ ਕੰਬੋਜ ਬਸਪਾ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਫਿਰੋਜ਼ਪੁਰ ਲੋਕ ਸਭਾ ਇੰਚਾਰਜ ਸੁਖਦੇਵ ਸ਼ੀਰਾ ਜੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।


ਇਹ ਵੀ ਪੜ੍ਹੋ : Amritsar Triple Murder Case: ਕੰਦੋਵਾਲੀ ਤੀਹਰਾ ਕਤਲ ਕਾਂਡ; ਅੰਤਿਮ ਸਸਕਾਰ ਮੌਕੇ ਭੁੱਬਾਂ ਮਾਰ ਰੋਏ ਰਿਸ਼ਤੇਦਾਰ