Surinder Shinda Death News: ਪੰਜਾਬੀ ਗਾਇਕ ਸੁਰਿੰਦਰ ਛਿੰਦਾ (Surinder Shinda) ਨੇ 64 ਸਾਲਾ ਦੀ ਉਮਰ ਵਿੱਚ ਲੁਧਿਆਣਾ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਅਤੇ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ਪਰ ਅੱਜ ਸਵੇਰੇ 7.30 ਵਜੇ ਉਹਨਾਂ ਦੀ ਮੌਤ ਹੋ ਗਈ। ਸੁਰਿੰਦਰ ਛਿੰਦਾ (Surinder Shinda) ਨੇ ਬੇਸ਼ਕ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਦਿੱਤਾ ਪਰ ਉਨ੍ਹਾਂ ਦੀ ਆਵਾਜ਼ ਪੰਜਾਬੀ ਗਾਇਕੀ 'ਚ ਅਮਰ ਹੋ ਗਈ ਹੈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੁਰਿੰਦਰ ਛਿੰਦਾ(Surinder Shinda) ਦਾ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਸਰੀਰ 'ਚ ਇਨਫੈਕਸ਼ਨ ਵੱਧ ਗਈ ਸੀ। ਸ਼ਿੰਦਾ ਵੀ ਕਈ ਦਿਨਾਂ ਤੱਕ ਦੀਪ ਹਸਪਤਾਲ 'ਚ ਵੈਂਟੀਲੇਟਰ 'ਤੇ ਰਹੇ। ਇਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜਨ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਸ਼ਿਫਟ ਕੀਤੀ ਗਿਆ ਸੀ।


-ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ ਕਿਉਂਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਮਸ਼ਹੂਰ ਕਲਾਕਾਰ ਸਨ। ਉਹਨਾਂ ਨੇ 'ਟਰੱਕ ਬਲੀਏ' ਅਤੇ 'ਪੁੱਤ ਜੱਟਾਂ ਦੇ' ਵਰਗੇ ਹਿੱਟ ਗੀਤ ਗਾਏ ਸਨ।  


ਇਹ ਵੀ ਪੜ੍ਹੋ: Surinder Shinda Death News: ਨਹੀਂ ਰਹੇ ਸੁਰਿੰਦਰ ਛਿੰਦਾ!

ਹ ਸੀ ਸੁਰਿੰਦਰ ਛਿੰਦਾ ਦੇ ਮਸ਼ਹੂਰ ਗੀਤ


-ਸੁਰਿੰਦਰ ਛਿੰਦਾ (Surinder Shinda) ਦਾ ਅਸਲੀ ਨਾਂ ਸੁਰਿੰਦਰ ਪਾਲ ਧੰਮੀ ਸੀ ਅਤੇ ਉਹ ਪੰਜਾਬੀ ਲੋਕ ਗਾਇਕ ਸਨ।  ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਮਰਹੂਮ ਅਮਰ ਸਿੰਘ ਚਮਕੀਲਾ ਦੇ ਪੁੱਤਰ ਗਿੱਲ ਹਰਦੀਪ, ਮਨਿੰਦਰ ਸ਼ਿੰਦਾ, ਸ਼ਿਵ ਸਿਮਰਨ ਪਾਲ ਸ਼ਿੰਦਾ ਨੂੰ ਵੀ ਸੰਗੀਤ ਦੀ ਸਿੱਖਿਆ ਦਿੱਤੀ ਸੀ। ਸੁਰਿੰਦਰ ਸ਼ਿੰਦਾ ਨੇ 45 ਤੋਂ ਵੱਧ ਐਲਬਮ ਕੀਤੀਆਂ ਅਤੇ ਸਾਰੇ ਗੀਤ ਸੁਪਰਹਿੱਟ ਰਹੇ।


-ਸੁਰਿੰਦਰ ਛਿੰਦਾ ਨੇ 20 ਦੇ ਕਰੀਬ ਫਿਲਮਾਂ ਕੀਤੀਆਂ ਅਤੇ ਅਦਾਕਾਰੀ 'ਚ ਵੀ ਆਪਣੀ ਵੱਖਰੀ ਛਾਪ ਛੱਡੀ।


-ਸੁਰਿੰਦਰ ਛਿੰਦੇ ਨੂੰ ਗਾਇਕੀ ਆਪਣੇ ਪਿਤਾ ਜੀ ਨੂੰ ਰਿਆਜ਼ ਕਰਦਿਆਂ ਦੇਖ ਕੇ ਸ਼ੁਰੂ ਕੀਤੀ ਸੀ। ਉਹਨਾਂ ਨੇ ਜਸਵੰਤ ਭੰਵਰਾ ਤੋਂ ਗਾਇਕੀ ਦੀ ਤਾਲੀਮ ਲਈ ਸੀ। 


-ਸੁਰਿੰਦਰ ਛਿੰਦਾ ਨੇ ''ਜੱਟ ਜੀਣਾ ਮੋੜ'', ''ਪੁੱਤ ਜੱਟਾਂ ਦੇ'', ''ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ'', ''ਬਲਬੀਰੋ ਭਾਬੀ'' ਅਤੇ ''ਕੇਹਰ ਸਿੰਘ ਦੀ ਮੌਤ'' ਸਮੇਤ ਕਈ ਹਿੱਟ ਗੀਤ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰ ਸ਼ਿੰਦਾ ਨੇ 'ਪੁੱਤ ਜੱਟਾਂ ਦੇ' ਅਤੇ 'ਊਚਾ ਦਰ ਬਾਬੇ ਨਾਨਕ ਦਾ' ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਇਹ ਗੀਤ ਇੰਨੇ ਹਿੱਟ ਹੋਏ ਹਨ ਕਿ 25 ਸਾਲਾਂ ਬਾਅਦ ਵੀ ਹਰ ਪੀੜ੍ਹੀ ਇਹਨਾਂ ਨੂੰ ਗੁਣਗੁਣਾਉਂਦੀ ਹੈ। 


ਇਹ ਵੀ ਪੜ੍ਹੋ: Surinder Shinda Death News: ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ? ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ