Surinder Shinda Death News: ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ? ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ
Advertisement
Article Detail0/zeephh/zeephh1796451

Surinder Shinda Death News: ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ? ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ

Surinder Shinda Death News: ਪੰਜਾਬੀ ਗਾਇਕ ਸੁਰਿੰਦਰ ਛਿੰਦਾ 64 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Surinder Shinda Death News: ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ? ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ

Surinder Shinda Death News:  ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਪੰਜਾਬੀ ਗਾਇਕ ਸੁਰਿੰਦਰ ਛਿੰਦਾ (Surinder Shinda) ਇਸ ਦੁਨੀਆਂ ਵਿੱਚ ਨਹੀਂ ਰਹੇ। 64 ਸਾਲਾ ਦੀ ਉਮਰ ਵਿੱਚ ਸੁਰਿੰਦਰ ਛਿੰਦਾ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਅਤੇ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ਪਰ ਅੱਜ ਸਵੇਰੇ 7.30 ਵਜੇ ਉਹਨਾਂ ਦੀ ਮੌਤ ਹੋ ਗਈ। ਸੁਰਿੰਦਰ ਛਿੰਦਾ (Surinder Shinda) ਨੇ ਬੇਸ਼ਕ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਦਿੱਤਾ ਪਰ ਉਨ੍ਹਾਂ ਦੀ ਆਵਾਜ਼ ਪੰਜਾਬੀ ਗਾਇਕੀ 'ਚ ਅਮਰ ਹੋ ਗਈ ਹੈ। 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੁਰਿੰਦਰ ਛਿੰਦਾ (Surinder Shinda) ਦਾ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਸਰੀਰ 'ਚ ਇਨਫੈਕਸ਼ਨ ਵੱਧ ਗਈ ਸੀ। ਸ਼ਿੰਦਾ ਵੀ ਕਈ ਦਿਨਾਂ ਤੱਕ ਦੀਪ ਹਸਪਤਾਲ 'ਚ ਵੈਂਟੀਲੇਟਰ 'ਤੇ ਰਹੇ। ਇਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜਨ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਸ਼ਿਫਟ ਕੀਤੀ ਗਿਆ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ ਕਿਉਂਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਮਸ਼ਹੂਰ ਕਲਾਕਾਰ ਸਨ। ਉਹਨਾਂ ਨੇ 'ਟਰੱਕ ਬਲੀਏ' ਅਤੇ 'ਪੁੱਤ ਜੱਟਾਂ ਦੇ' ਵਰਗੇ ਹਿੱਟ ਗੀਤ ਗਾਏ ਸਨ।

ਇਹ ਵੀ ਪੜ੍ਹੋ: Surinder Shinda Death News: ਨਹੀਂ ਰਹੇ ਸੁਰਿੰਦਰ ਛਿੰਦਾ!

ਜਾਣੋ ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ?

ਸੁਰਿੰਦਰ ਛਿੰਦਾ (Surinder Shinda) ਦਾ ਅਸਲੀ ਨਾਂ ਸੁਰਿੰਦਰ ਪਾਲ ਧੰਮੀ ਸੀ ਅਤੇ ਉਹ ਪੰਜਾਬੀ ਲੋਕ ਗਾਇਕ ਸਨ। ਉਹਨਾਂ ਨੂੰ "ਮਾਕ ਦਾ ਦਾਦਾ" ਵਜੋਂ ਵੀ ਜਾਣਿਆ ਜਾਂਦਾ ਸੀ। ਸੁਰਿੰਦਰ ਸ਼ਿੰਦਾ ਦਾ ਜਨਮ 20 ਮਈ 1953 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਉਹ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਸਾਥੀ ਵੀ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਮਰਹੂਮ ਅਮਰ ਸਿੰਘ ਚਮਕੀਲਾ ਦੇ ਪੁੱਤਰ ਗਿੱਲ ਹਰਦੀਪ, ਮਨਿੰਦਰ ਸ਼ਿੰਦਾ, ਸ਼ਿਵ ਸਿਮਰਨ ਪਾਲ ਸ਼ਿੰਦਾ ਨੂੰ ਵੀ ਸੰਗੀਤ ਦੀ ਸਿੱਖਿਆ ਦਿੱਤੀ ਸੀ।

ਇਹ ਸੀ ਮਸ਼ਹੂਰ ਗੀਤ (Surinder Shinda)
ਸੁਰਿੰਦਰ ਛਿੰਦਾ ਨੇ ''ਜੱਟ ਜੀਣਾ ਮੋੜ'', ''ਪੁੱਤ ਜੱਟਾਂ ਦੇ'', ''ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ'', ''ਬਲਬੀਰੋ ਭਾਬੀ'' ਅਤੇ ''ਕੇਹਰ ਸਿੰਘ ਦੀ ਮੌਤ'' ਸਮੇਤ ਕਈ ਹਿੱਟ ਗੀਤ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰ ਛਿੰਦਾ ਨੇ 'ਪੁੱਤ ਜੱਟਾਂ ਦੇ' ਅਤੇ 'ਊਚਾ ਦਰ ਬਾਬੇ ਨਾਨਕ ਦਾ' ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਇਹ ਗੀਤ ਇੰਨੇ ਹਿੱਟ ਹੋਏ ਹਨ ਕਿ 25 ਸਾਲਾਂ ਬਾਅਦ ਵੀ ਹਰ ਪੀੜ੍ਹੀ ਇਹਨਾਂ ਨੂੰ ਗੁਣਗੁਣਾਉਂਦੀ ਹੈ। 

ਜਾਣੋ ਸੁਰਿੰਦਰ ਛਿੰਦੇ ਦੇ ਅਹਿਮ ਕਿੱਸੇ (Surinder Shinda)

--ਸੁਰਿੰਦਰ ਛਿੰਦੇ ਨੂੰ ਗਾਇਕੀ ਆਪਣੇ ਪਿਤਾ ਜੀ ਨੂੰ ਰਿਆਜ਼ ਕਰਦਿਆਂ ਦੇਖ ਕੇ ਸ਼ੁਰੂ ਕੀਤੀ ਸੀ। ਉਹਨਾਂ ਨੇ ਜਸਵੰਤ ਭੰਵਰਾ ਤੋਂ ਗਾਇਕੀ ਦੀ ਤਾਲੀਮ ਲਈ ਸੀ। 

-ਕਹਿੰਦੇ ਹਨ ਕਿ ਸੁਰਿੰਦਰ ਛਿੰਦਾ ਰਾਤੋ ਰਾਤ ਸਟਾਰ ਬਣ ਜਾਣ ਵਾਲੇ ਗਾਇਕ ਨਹੀਂ ਸਨ। ਉਨ੍ਹਾਂ ਨੇ ਸਖ਼ਤ ਮਿਹਨਤ ਤੇ ਰਿਆਜ਼ ਨਾਲ ਗਾਇਕੀ 'ਚ ਇੰਨਾ ਵੱਡਾ ਮੁਕਾਮ ਹਾਸਿਲ ਕੀਤਾ। ਛਿੰਦੇ ਦੇ ਕਈ ਗੀਤ ਅੱਜ ਵੀ ਇੰਨੇ ਮਕਬੂਲ ਹਨ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ।

ਸੁਰਿੰਦਰ ਛਿੰਦਾ ਦੀ (Surinder Shinda) ਗਾਇਕੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਉਨ੍ਹਾਂ ਨੇ ਆਪਣੇ ਹਰ ਗਾਣੇ 'ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਅਮਰ ਸਿੰਘ ਚਮਕੀਲਾ ਆਪਣਾ ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਹੀ ਮੰਨਦੇ ਸਨ।  

ਇਹ ਵੀ ਪੜ੍ਹੋ: Kargil Vijay Divas 2023: ਕਾਰਗਿਲ ਵਿਜੇ ਦਿਵਸ ਦੇ ਮੌਕੇ ਅੱਜ ਅੰਮ੍ਰਿਤਸਰ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ

Trending news