Sushant Singh Rajput ਦੀ ਮੌਤ ਦੇ ਢਾਈ ਸਾਲ ਬਾਅਦ ਉਸਦੇ ਫਲੈਟ ਨੂੰ ਮਿਲਿਆ ਨਵਾਂ ਕਿਰਾਏਦਾਰ, ਕਿਰਾਇਆ ਜਾਣਕੇ ਹੋ ਜਾਓਗੇ ਹੈਰਾਨ

ਸੁਸ਼ਾਂਤ ਸਿੰਘ ਰਾਜਪੂਤ ਨੇ 2020 ਵਿੱਚ ਕਥਿਤ ਤੌਰ ‘ਤੇ ਆਪਣੇ ਹੀ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਤੋਂ ਬਾਅਦ ਘਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ।
Sushant Singh Rajput news: ਮਰਹੂਮ ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜੂਨ 2020 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਪਰ ਉਸਦੇ ਪ੍ਰਸ਼ੰਸਕਾਂ ਨੇ ਅੱਜ ਵੀ ਉਸਨੂੰ ਆਪਣੀਆਂ ਯਾਦਾਂ ‘ਚ ਜ਼ਿੰਦਾ ਰੱਖਿਆ ਹੈ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਉਸਦਾ ਫਲੈਟ ਬਿਲਕੁਲ ਉਜਾੜ ਪਿਆ ਸੀ ਅਤੇ ਕੋਈ ਵੀ ਉਸਦੇ ਫਲੈਟ 'ਚ ਜਾਣ ਨੂੰ ਤਿਆਰ ਨਹੀਂ ਸੀ।
ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਢਾਈ ਸਾਲ ਬਾਅਦ ਹੁਣ ਜਾ ਕੇ ਸੁਸ਼ਾਂਤ ਦੇ ਫਲੈਟ ਨੂੰ ਨਵਾਂ ਕਿਰਾਏਦਾਰ ਮਿਲਿਆ ਹੈ। ਦੱਸ ਦਈਏ ਕਿ ਸੁਸ਼ਾਂਤ ਡੁਪਲੈਕਸ ਫਲੈਟ ਵਿੱਚ ਰਹਿੰਦੇ ਸਨ ਅਤੇ ਉਸਦੀ ਮੌਤ ਤੋਂ ਬਾਅਦ ਕੋਈ ਵੀ ਉਸਦਾ ਫਲੈਟ ਕਿਰਾਏ 'ਤੇ ਲੈਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਿਉਂਕਿ ਲੋਕ ਉੱਥੇ ਰਹਿਣ ਤੋਂ ਡਰਦੇ ਸਨ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 2020 ਵਿੱਚ ਕਥਿਤ ਤੌਰ ‘ਤੇ ਆਪਣੇ ਹੀ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਤੋਂ ਬਾਅਦ ਘਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਘਰ ਦਾ ਮਾਲਕ ਵਿਦੇਸ਼ ਰਹਿੰਦਾ ਹੈ ਅਤੇ ਉਹ ਲੰਮੇ ਸਮੇਂ ਤੋਂ ਕਿਰਾਏਦਾਰ ਦੀ ਤਲਾਸ਼ ਕਰ ਰਿਹਾ ਸੀ। ਇਸ ਦੌਰਾਨ ਖਬਰਾਂ ਸਾਹਣੇ ਆ ਰਹੀਆਂ ਹਨ ਕਿ ਸੁਸ਼ਾਂਤ ਵਾਲੇ ਫਲੈਟ ਨੂੰ ਨਵਾਂ ਕਿਰਾਏਦਾਰ ਮਿਲਿਆ ਹੈ।
Sushant Singh Rajput news: ਸੁਸ਼ਾਂਤ ਦੇ ਫਲੈਟ ਦਾ ਕਿੰਨਾ ਹੋਏਗਾ ਕਿਰਾਇਆ?
ਰੀਅਲ ਐਸਟੇਟ ਬ੍ਰੋਕਰ ਦਾ ਕਹਿਣਾ ਹੈ ਕਿ ਸੁਸ਼ਾਂਤ ਦੇ ਫਲੈਟ ਦਾ ਕਿਰਾਇਆ ਲੱਗਭਗ 5 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗਾ ਅਤੇ ਕਿਰਾਏਦਾਰ ਨੂੰ 30 ਲੱਖ ਰੁਪਏ ਸਕਿਓਰਿਟੀ ਡਿਪਾਜ਼ਿਟ ਵਜੋਂ ਦੇਣਾ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਲਈ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜੋ: SYL ਨਹਿਰ ਰਾਹੀਂ ਪੰਜਾਬੀਆਂ ਦੇ ਪੈਰਾਂ ’ਚ ਕੰਡੇ ਬੀਜਣ ਵਾਲੇ ਮੈਨੂੰ ਸਲਾਹ ਨਾ ਦੇਣ: CM ਮਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਾਂਤ ਇਸ ਘਰ ਲਈ ਹਰ ਮਹੀਨੇ 4.5 ਲੱਖ ਰੁਪਏ ਦਿੰਦੇ ਸਨ ਪਰ ਹੁਣ ਫਲੈਟ ਮਕਾਨ ਮਾਲਕ ਵੱਲੋਂ ਕਿਰਾਇਆ ਵਧਾ ਦਿੱਤਾ ਗਿਆ ਹੈ। ਇਹ ਫਲੈਟ 3600 ਵਰਗ ਫੁੱਟ ਦੇ ਖੇਤਰ ਵਿੱਚ ਬਣਿਆ ਹੈ ਅਤੇ ਇਸ ਵਿੱਚ 4 ਬੈੱਡਰੂਮ ਹਨ।
ਇਹ ਵੀ ਪੜੋ: ਕਾਗਜ਼ ਦੀ ਪਤੰਗ ਬਣੀ 4 ਸਾਲਾਂ ਮਾਸੂਮ ਦਾ ਕਾਲ, ਅਣ-ਮਨੁੱਖੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਨੇ ਲਈ ਜਾਨ!