Punjab Congress News (ਕਮਲਦੀਪ ਸਿੰਘ): ਪੰਜਾਬ ਕਾਂਗਰਸ ਵੱਲੋਂ ਬਰਖ਼ਾਸਤ ਕੀਤੇ ਗਏ ਮਹੇਸ਼ਇੰਦਰ ਸਿੰਘ ਦੇ ਮੁੱਦੇ 'ਤੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਪੰਜਾਬ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਖੇਮੇ ਦੇ ਦੋ ਆਗੂਆਂ ਧਰਮਪਾਲ ਤੇ ਮਹੇਸ਼ ਇੰਦਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।


COMMERCIAL BREAK
SCROLL TO CONTINUE READING

ਮਹੇਸ਼ਇੰਦਰ ਸਿੰਘ ਦਾ ਕੈਪਟਨ ਸੰਦੀਪ ਸੰਧੂ ਨੂੰ ਦਿੱਤਾ ਗਿਆ ਲਿਖਤੀ ਜਵਾਬ ਸਾਹਮਣੇ ਆਇਆ ਸੀ। ਇਸ ਦੌਰਾਨ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਸਿਰਫ਼ ਰੈਲੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਇਸ ਦੀ ਅਗਵਾਈ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਸਰਪ੍ਰਸਤੀ ਸਾਬਕਾ ਪ੍ਰਧਾਨ ਲਾਲ ਸਿੰਘ ਕਰ ਰਹੇ ਸਨ।


ਇਹ ਵੀ ਪੜ੍ਹੋ : Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ


ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਸੁਨੇਹਾ ਨਹੀਂ ਮਿਲਿਆ ਤਾਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਅਤੇ ਉਨ੍ਹਾਂ ਦੀ ਜਵਾਬਦੇਹੀ ਹੈ। 


ਦੂਜੇ ਪਾਸੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਰਗੜੇ ਲਾਏ ਹਨ। ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਰੈਲੀ ਵਿੱਚ 15 ਹਜ਼ਾਰ ਦੀ ਭੀੜ ਇਕੱਠੀ ਹੁੰਦੀ ਹੈ ਤਾਂ ਕਿਸੇ ਦੇ ਪੇਟ ਵਿੱਚ ਦਰਦ ਕਿਉਂ ਹੁੰਦਾ ਹੈ।


ਆਪਣੀ ਰੈਲੀ ਕਰਨ ਵਾਲੇ ਮੋਗਾ ਦੇ ਦੋ ਆਗੂਆਂ ਨੂੰ ਮੁਅੱਤਲ ਕਰਨ 'ਤੇ ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਇਸ ਸਬੰਧੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੈਂ ਕਿਸੇ ਨੂੰ ਮੇਰੇ ਨਾਲ ਧੱਕਾ ਨਹੀਂ ਹੋਣ ਦਿਆਂਗਾ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹਨ। ਇਹ ਗੱਲਾਂ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਇੰਟਰਵਿਊ ਸ਼ੇਅਰ ਕਰਦਿਆਂ ਖੁੱਲ੍ਹ ਕੇ ਕਹੀਆਂ ਹਨ।
ਦੱਸ ਦੇਈਏ ਕਿ ਸਿੱਧੂ ਨੇ 21 ਜਨਵਰੀ ਨੂੰ ਮੋਗਾ ਵਿੱਚ ਰੈਲੀ ਕੀਤੀ ਸੀ। ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਾਈਵੇਟ ਪੈਲੇਸ ਵਿੱਚ ਰੈਲੀ ਕਰਨ ਵਾਲੇ ਆਗੂਆਂ ਮਹੇਸ਼ਇੰਦਰ ਸਿੰਘ ਨਿਹਾਲਵਾਲਾ ਅਤੇ ਧਰਮਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ।


ਇਹ ਵੀ ਪੜ੍ਹੋ : Mukhyamantri Tirth Yatra Yojana: ਅੱਜ ਰਾਜਪੁਰਾ ਤੋਂ ਸ੍ਰੀ ਖਾਟੂ ਸ਼ਾਹ ਲਈ 43 ਸ਼ਰਧਾਲੂਆਂ ਦਾ ਜੱਥਾ CM ਤੀਰਥ ਯਾਤਰਾ ਤਹਿਤ ਰਵਾਨਾ