Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ
Advertisement
Article Detail0/zeephh/zeephh2083709

Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ

Bigg Boss 17 Winner: ਟੌਪ ਦੇ 5 ਮੁਕਾਬਲੇਬਾਜ਼ਾਂ ਨੂੰ ਵੀ ਬਾਲੀਵੁੱਡ ਦੇ ਮਸ਼ਹੂਰ ਟਰੈਕਾਂ 'ਤੇ ਪ੍ਰਦਰਸ਼ਨ ਕਰਦੇ ਦੇਖਿਆ ਗਿਆ। ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ ਨਾਲ 'ਕਭੀ ਖੁਸ਼ੀ ਕਭੀ ਗਮ..' ਦੇ ਟਾਈਟਲ ਟਰੈਕ 'ਤੇ ਪਰਫਾਰਮ ਕੀਤਾ, ਅਭਿਸ਼ੇਕ ਫਿਲਮ 'ਕਬੀਰ ਸਿੰਘ' ਦੀ 'ਬੇਖਯਾਲੀ' 'ਤੇ ਪਰਫਾਰਮ ਕਰਦੇ ਨਜ਼ਰ ਆਏ। 

 

Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ

Bigg Boss 17 Winner Munawar Faruqui:  ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 17 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁਨੱਵਰ ਫਾਰੂਕੀ ਨੇ ਸਲਮਾਨ ਖਾਨ ਦਾ ਸ਼ੋਅ ਜਿੱਤ ਲਿਆ ਹੈ ਅਤੇ ਬਿੱਗ ਬੌਸ 17 ਦੇ ਵਿਜੇਤਾ ਵਜੋਂ ਅੱਗੇ ਆਇਆ ਹੈ। ਇਸ ਗ੍ਰੈਂਡ ਫਿਨਾਲੇ 'ਚ ਮੁਨੱਵਰ ਨੇ ਵੋਟਿੰਗ ਪੋਲ 'ਚ ਅਭਿਸ਼ੇਕ ਕੁਮਾਰ ਨੂੰ ਹਰਾਇਆ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵੋਟਿੰਗ ਰੁਝਾਨ 'ਚ ਮੁਨੱਵਰ ਫਾਰੂਕੀ (Munawar Faruqui) ਦਾ ਨਾਂ ਜੇਤੂ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਿਹਾ ਸੀ।

ਇਸ ਤੋਂ ਇਲਾਵਾ ਅਭਿਸ਼ੇਕ ਰਨਰਅੱਪ ਰਹੇ, ਜਦਕਿ ਮਨਾਰਾ ਚੋਪੜਾ ਤੀਜੇ, ਅੰਕਿਤਾ ਲੋਖੰਡੇ ਚੌਥੇ ਅਤੇ ਅਰੁਣ ਮਸ਼ੇਟੀ ਪੰਜਵੇਂ ਸਥਾਨ 'ਤੇ ਰਹੇ। ਸ਼ੋਅ 'ਚ ਅੰਕਿਤਾ ਲੋਖੰਡੇ ਅਤੇ ਮੰਨਾਰਾ ਚੋਪੜਾ ਵਿਚਾਲੇ ਕਾਫੀ ਲੜਾਈ ਦੇਖਣ ਨੂੰ ਮਿਲੀ। ਹੁਣ ਫਿਨਾਲੇ ਐਪੀਸੋਡ 'ਚ ਦੋਵਾਂ ਵਿਚਾਲੇ ਫੇਸ ਆਫ ਵੀ ਦੇਖਣ ਨੂੰ ਮਿਲਿਆ। ਬਿੱਗ ਬੌਸ 17 ਦਾ ਵਿਜੇਤਾ ਬਣਨ ਤੋਂ ਬਾਅਦ ਮੁਨੱਵਰ ਫਾਰੂਕੀ (Munawar Faruqui)  ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ, ਮੈਂ ਬਾਹਰ ਆਇਆ ਹਾਂ ਅਤੇ ਮੈਨੂੰ ਮਿਲ ਰਿਹਾ ਪਿਆਰ ਬਾਰੇ ਪਤਾ ਲੱਗਾ ਹੈ। ਅਜਿਹੇ ਪ੍ਰਸ਼ੰਸਕ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ ਅਤੇ ਮੁੰਨਵਰ ਖੁਸ਼ਕਿਸਮਤ ਹੈ।

ਇਹ ਵੀ ਪੜ੍ਹੋBeating Retreat Ceremony 2024: ਭਾਰਤੀ ਧੁਨਾਂ ਦਾ ਗਵਾਹ ਬਣੇਗਾ ਅੱਜ ਵਿਜੇ ਚੌਂਕ, ਰਾਸ਼ਟਰਪਤੀ ਤੇ PM ਮੋਦੀ ਸਮਾਗਮ 'ਚ ਹੋਣਗੇ ਮੌਜੂਦ 

ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਸੀਜ਼ਨ 17 ਦੀ ਟਰਾਫੀ ਡੋਂਗਰੀ ਸਥਿਤ ਮੁਨੱਵਰ ਫਾਰੂਕੀ (Munawar Faruqui)  ਦੇ ਘਰ ਗਈ ਹੈ। ਇਸ ਦੇ ਨਾਲ ਹੀ ਮੁਨੱਵਰ ਨੂੰ 50 ਲੱਖ ਰੁਪਏ ਅਤੇ ਇੱਕ ਹੁੰਡਈ ਕ੍ਰੇਟਾ ਕਾਰ ਵੀ ਇਨਾਮ ਵਜੋਂ ਮਿਲੀ ਹੈ। ਇਸ ਤੋਂ ਇਲਾਵਾ ਅਭਿਸ਼ੇਕ ਕੁਮਾਰ ਨੂੰ ਰਨਰ ਅੱਪ ਵਜੋਂ ਵਿਸ਼ੇਸ਼ ਇਨਾਮ ਵੀ ਮਿਲਿਆ। ਸਲਮਾਨ ਨੇ ਵੀ ਅਭਿਸ਼ੇਕ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਬਹੁਤ ਵਧੀਆ ਖੇਡਿਆ। ਬਿੱਗ ਬੌਸ ਦੇ ਘਰ ਵਿੱਚ, ਮੁਨੱਵਰ ਨੂੰ ਬਾਦਸ਼ਾਹ, ਰਫਤਾਰ, ਐਮੀਵੇ ਬੰਤਾਈ, ਗਣੇਸ਼ ਅਚਾਰੀਆ, ਕਰਨ ਕੁੰਦਰਾ, ਐਮਸੀ ਸਟੈਨ ਅਤੇ ਪ੍ਰਿੰਸ ਨਰੂਲਾ ਵਰਗੇ ਕਈ ਮਸ਼ਹੂਰ ਦੋਸਤਾਂ ਦਾ ਬਹੁਤ ਸਮਰਥਨ ਮਿਲਿਆ।

ਇਹ ਵੀ ਪੜ੍ਹੋ:Punjab Weather Update: ਪੰਜਾਬ ਵਿੱਚ ਜਲਦ ਬਦਲੇਗਾ ਮੌਸਮ ਦਾ ਮਿਜਾਜ? ਵੇਖੋ ਕੀ ਕਹਿੰਦੀ IMD ਦੀ ਭਵਿੱਖਬਾਣੀ
 

 

 

Trending news