Turkey and Syria Earthquake news: ਤੁਰਕੀ ਤੇ ਸੀਰੀਆ 'ਚ ਭੂਚਾਲ ਦੇ ਝਟਕਿਆਂ ਨੇ ਪੂਰੇ ਦੇਸ਼ ਵਿੱਚ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਦੌਰਾਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 9500 ਦੇ ਨੇੜੇ ਪਹੁੰਚ ਗਈ ਹੈ। ਦੱਸ ਦਈਏ ਕਿ ਫਿਲਹਾਲ ਦੁਨੀਆਂ ਭਰ ਦੇ ਲੋਕ ਅਰਦਾਸ ਕਰ ਰਹੇ ਹਨ ਕਿ ਤੁਰਕੀ ਤੇ ਸੀਰੀਆ 'ਚ ਜੋ ਹਾਲਾਤ ਬਣੇ ਹੋਏ ਹਨ, ਉਹ ਜਲਦ ਠੀਕ ਹੋ ਜਾਣ। 


COMMERCIAL BREAK
SCROLL TO CONTINUE READING

ਤੁਰਕੀ ਤੇ ਸੀਰੀਆ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 9,487 ਦੱਸੀ ਜਾ ਰਹੀ ਹੈ, ਅਤੇ ਇਸ ਦੌਰਾਨ ਬਚਾਅ ਕਾਰਜ ਜਾਰੀ ਹੈ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਲਗਭਗ 38,000 ਲੋਕ ਜ਼ਖਮੀ ਹਨ। 


ਇਸ ਦੌਰਾਨ ਤੁਰਕੀ 'ਚ ਪੀੜਤ ਲੋਕਾਂ ਦੀ ਮਦਦ ਲਈ ਦੁਨਿਆ ਭਰ ਤੋਂ ਮਦਦ ਭੇਜੀ ਜਾ ਰਹੀ ਹੈ। ਦੱਸਣਯੋਗ ਹੈ ਕਿ ਤੁਰਕੀ ਤੇ ਸੀਰੀਆ ਵਿੱਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਬਚਾਅ ਕਰਮਚਾਰੀ ਹਜ਼ਾਰਾਂ ਇਮਾਰਤਾਂ ਦੇ ਮਲਬੇ ਵਿੱਚ ਬਚੇ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਨ।


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਤਬਾਹ ਹੋਏ ਸ਼ਹਿਰ ਤੋਂ ਭੱਜੇ ਸਨ ਉਨ੍ਹਾਂ ਨੇ ਮਾਲ, ਸਟੇਡਿਅਮ, ਮਸਜਿਦ ਤੇ ਕਮਿਊਨਿਟੀ ਵਿਖੇ ਪਨਾਹ ਲਈ। ਭੂਚਾਲ ਕਰਕੇ ਦੇਸ਼ ਦੇ ਕਈ ਇਲਾਕਿਆਂ ਵਿੱਚ ਸੜਕਾਂ ਟੁੱਟਿਆਂ ਹੋਈਆਂ ਹਨ ਅਤੇ ਕਈ ਏਅਰਪੋਟਾਂ ਦੇ ਰਨਵੇ ਨੂੰ ਵੀ ਨੁਕਸਾਨ ਪਹੁੰਚਿਆ ਹੈ।


ਇਹ ਵੀ ਪੜ੍ਹੋ: Turkey 'ਚ ਇਕ ਹੋਰ ਭੁਚਾਲ ਆਉਣ ਦੀ ਸੰਭਾਵਨਾ, ਪੀੜਤ ਲੋਕਾਂ ਦੀ ਮਦਦ ਲਈ ਸਾਹਮਣੇ ਆਈ Khalsa Aid ਟੀਮ


ਇਸ ਦੌਰਾਨ ਤੁਰਕੀ 'ਚ ਪੀੜਤ ਲੋਕਾਂ ਦੀ ਮਦਦ ਲਈ ਖਾਲਸਾ ਏਡ ਦੀ ਟੀਮ ਵੀ ਸਾਹਮਣੇ ਆਈ ਹੈ। ਖਾਲਸਾ ਏਡ ਦੀ ਟੀਮ ਸਹਾਇਤਾ ਲੈ ਕੇ ਇਰਾਕ਼ ਰਾਹੀਂ ਤੁਰਕੀ ਪਹੁੰਚੀ ਅਤੇ ਇਸਦੇ ਨਾਲ ਹੀ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੀ ਯੂਕੇ ਤੋਂ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਤੁਰਕੀ ਵੱਲ ਰਵਾਨਾ ਹੋਏ। 


ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਦੀ ਪਤਨੀ Jill Biden ਨੇ ਕਮਲਾ ਹੈਰਿਸ ਦੇ ਪਤੀ ਨੂੰ ਕੀਤੀ 'KISS'; ਵੀਡੀਓ ਹੋਈ ਵਾਇਰਲ


(For more news apart from Syria and Turkey Earthquake, stay tuned to Zee PHH)