Tarn Taran Encounter: ਤਰਨਤਾਰਨ ਪੁਲਿਸ ਅਤੇ ਵਿਦੇਸ਼ ਵਿੱਚ ਬੈਠੇ ਅੱਤਵਾਰੀ ਲਖਬੀਰ ਸਿੰਘ ਲੰਡਾ ਦੇ ਗੁਰਗਿਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਕਾਬੂ ਮੁਲਜ਼ਮਾਂ ਤੋਂ ਸਰਕਾਰੀ ਰਿਵਾਲਵਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਦੇ ਪੈਰੋਂ ਥੱਲਿਓਂ ਜ਼ਮੀ ਨਿਕਲ ਗਈ ਪਰ ਉਸ ਤੋਂ ਬਾਅਦ ਵੀ ਹੈਰਾਨੀ ਹੋਈ ਜਦ ਬਦਮਾਸ਼ਾਂ ਤੋਂ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਬਰਾਮਦ ਸਰਕਾਰੀ ਰਿਵਾਲਰ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਵਿੱਚ ਤਾਇਾ ਥਾਣੇਦਾਰ ਪਵਨਦੀਪ ਸਿੰਘ ਦੀ ਸੀ। ਜਿਸ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਸਿਰਫ਼ 10 ਹਜ਼ਾਰ ਰੁਪਏ ਉਕਤ ਗੈਂਗਸਟਰ ਕੋਲ ਗਿਰਵੀ ਰੱਖ ਦਿੱਤੀ ਸੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਪੁਲਿਸ ਨੇ ਪਵਨਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਦਰਅਸਲ ਦੇਰ ਰਾਤ ਬਿਆਸ ਦਰਿਆ ਨਾਲ ਲੱਗਦੇ ਤਰਨਤਾਰਨ ਦੇ ਪਿੰਡ ਧੁਨ ਡਾਈਵਾਲਾ ਦੇ ਨੇੜੇ ਪੁਲਿਸ ਅਤੇ ਤਿੰਨ ਲੋੜੀਂਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਦਕਿ ਇਕ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਲੱਡੂ, ਪ੍ਰਭਜੀਤ ਸਿੰਘ ਉਰਫ ਜੱਜ ਅਤੇ ਯਾਦਵਿੰਦਰ ਸਿੰਘ ਉਰਫ ਯਾਦਾ ਦੇ ਰੂਪ ਵਿੱਚ ਹੋਈ ਹੈ।


ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਨੇ ਸੇਵਾਮੁਕਤ ਹੋਏ ਇੱਕ ਸਰਕਾਰੀ ਮੁਲਾਜ਼ਮ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਇਸ ਲਈ ਲਖਬੀਰ ਸਿੰਘ ਨੇ ਉਕਤ ਤਿੰਨ ਗੈਂਗਸਟਰਾਂ ਉਸ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਸਨ। ਫਿਰੌਤੀ ਮੰਗਣ ਸਬੰਧੀ ਪਹਿਲਾ ਇਕ ਕੇਸ ਦਰਜ ਹੈ। ਫਿਲਹਾਲ ਤਿੰਨੋਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਾਰਕੋ ਟੈਰਰ ਮਡਿਊਲ ਨਾਲ ਜੁੜੇ ਕਈ ਹੋਰ ਬਦਮਾਸ਼ਾਂ ਬਾਰੇ ਵੀ ਖੁਲਾਸੇ ਹੋ ਸਕਦੇ ਹਨ। ਦੱਸ ਦੇਈਏ ਕਿ ਮੁਲਜ਼ਮ ਥਾਣੇਦਾਰ ਨਸ਼ੇ ਦਾ ਆਦੀ ਸੀ ਅਤੇ ਉਸ ਦੇ ਬਾਵਜੂਦ ਇਥੇ ਸੀਆਈਏ ਸਟਾਫ, ਐਸਪੀ, ਡੀਐਸਪੀ ਆਫਿਸ ਸਮੇਤ ਕਈ ਥਾਣਿਆਂ ਵਿੱਚ ਡਿਊਟੀ ਕਰ ਰਿਹਾ ਸੀ।


ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਇਥੇ ਥਾਣੇ ਵਿੱਚ 22 ਦਸੰਬਰ ਨੂੰ ਇਕ ਵਿਅਕਤੀ ਤੋਂ 50 ਲੱਖ ਦੀ ਫਿਰੌਤੀ ਮੰਗਣ ਸਬੰਧੀ ਯਾਦਵਿੰਦਰ ਸਿੰੜ ਉਰਫ ਯਾਦਾ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜੋ ਕਿ ਅੱਤਵਾਦੀ ਲਖਬੀਰ ਸਿੰਘ ਲਈ ਕੰਮ ਕਰਦਾ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਯਾਦਵਿੰਦਰ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਇਥੇ ਪਿੰਡ ਧੁਨ ਢਾਈਵਾਲਾ ਦੇ ਨੇੜੇ ਇਕੱਠੇ ਹੋਏ ਹਨ ਅਤੇ ਕੋਈ ਯੋਜਨਾ ਬਣਾ ਰਹੇ ਹਨ।


ਪੁਲਿਸ ਫੋਰਸ ਮੌਕੇ ਉਤੇ ਪੁੱਜੀ ਤਾਂ ਯਾਦਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਗੋਲੀਬਾਰੀ 'ਚ ਯਾਦਵਿੰਦਰ ਤੇ ਉਸ ਦਾ ਸਾਥੀ ਕੁਲਦੀਪ ਸਿੰਘ ਜ਼ਖਮੀ ਹੋ ਗਏ ਜਦਕਿ ਇਕ ਹੋਰ ਸਾਥੀ ਪ੍ਰਭਜੀਤ ਸਿੰਘ ਕਾਬੂ ਕਰ ਲਿਆ ਗਿਆ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਦੋਂ ਉਨ੍ਹਾਂ ਕੋਲੋਂ ਬਰਾਮਦ ਹੋਈ ਪਿਸਤੌਲ ਸਬੰਧੀ ਪੁੱਛਗਿੱਛ ਦੌਰਾਨ ਦੱਸਿਆ ਕਿ ਏ.ਐੱਸ.ਆਈ ਪਵਨਦੀਪ ਸਿੰਘ ਨੇ ਇਹ ਪਿਸਤੌਲ ਕੁਝ ਪੈਸਿਆਂ ਦੇ ਬਦਲੇ ਉਨ੍ਹਾਂ ਕੋਲ ਗਿਰਵੀ ਰੱਖਿਆ ਸੀ ਤਾਂ ਜੋ ਉਹ ਨਸ਼ੇ ਦੀ ਪੂਰਤੀ ਕਰ ਸਕੇ। ਫਿਲਹਾਲ ਪਵਨਦੀਪ ਸਿੰਘ ਸਮੇਤ ਤਿੰਨੋਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ। ਪਵਨਦੀਪ ਸਿੰਘ ਦੇ ਕਿਸ-ਕਿਸ ਨਾਲ ਸਬੰਧ ਹਨ, ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।