tarntaran: ਫਿਰੌਤੀ ਨਾ ਦੇਣ ਬਦਲੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ, ਗੈਂਗਸਟਰ ਲਖਬੀਰ ਲੰਡਾ ਨੇ ਲਈ ਜ਼ਿੰਮੇਵਾਰੀ
ਤਰਨਤਰਾਨ ਦੇ ਪਿੰਡ ਦੀਨਪੁਰ ਵਿੱਚ ਰੈਡੀਮੇਡ ਕੱਪੜਾ ਦੁਕਾਨ ਮਾਲਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੈਂਗਸਟਰ ਲਖਬੀਰ ਲੰਡਾ ਗਰੁੱਪ ਵੱਲੋਂ ਫੇਸਬੁਕ `ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।
ਚੰਡੀਗੜ੍ਹ- ਤਰਨਤਾਰਨ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਤਰਨਤਰਾਨ ਦੇ ਪਿੰਡ ਦੀਨਪੁਰ ਵਿੱਚ ਸ਼ਰੇਆਮ ਦਿਨ-ਦਿਹਾੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੋਟਰਸਾਈਕਲ 'ਤੇ 2 ਨੌਜਵਾਨ ਸਵਾਰ ਹੋ ਕੇ ਆਉਂਦੇ ਹਨ ਤੇ ਦੁਕਾਨ ਅੰਦਰ ਵੜ ਕੇ ਸ਼ਰੇਆਮ ਨੌਜਵਾਨ ਦਾ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਵਾਰਦਾਤ ਨੂੰ ਅੰਜ਼ਾਮ ਦੇਣ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਮ੍ਰਿਤਕ ਦੀ ਪਹਿਚਾਣ ਗੁਰਜੰਟ ਸਿੰਘ ਊਰਫ ਜੰਟਾ (30) ਪਿੰਡ ਰਸੂਲਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਜਾਇਬ ਸਿੰਘ ਨੇ ਦੱਸਿਆ ਕਿ 4 ਮਹੀਨੇ ਪਹਿਲਾ ਫੋਨ ਰਾਹੀ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਤੇ ਉਨ੍ਹਾਂ ਕਿਹਾ ਸੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਤੇਰੇ ਦੋਵੇ ਪੁੱਤਰਾਂ ਨੂੰ ਮਾਰ ਦਿੱਤਾ ਜਾਵੇਗਾ। ਫਿਰੌਤੀ ਮੰਗਣ ਵਾਲਿਆਂ ਨੇ ਖੁਦ ਨੂੰ ਲਖਬੀਰ ਲੰਡਾ ਗੈਂਗਸਟਰ ਦੇ ਗੁਰਗੇ ਦੱਸਿਆ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਤਰਨਤਾਰਨ ਦੇ ਸਦਰ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੈਂਗਸਟਰਾਂ ਦੇ ਡਰ ਤੋਂ ਉਸ ਨੇ ਆਪਣਾ ਛੋਟਾ ਪੁੱਤਰ ਕੈਨੇਡਾ ਭੇਜ ਦਿੱਤਾ ਸੀ। ਵੱਡੇ ਪੁੱਤਰ ਗੁਰਜੰਟ ਨੇ ਵੀ ਅਗਲੇ ਸਾਲ ਕੈਨੇਡਾ ਜਾਣਾ ਸੀ। ਪਰ ਉਸ ਤੋਂ ਪਹਿਲਾ ਹੀ ਉਸ ਨੂੰ ਮਾਰ ਦਿੱਤਾ ਗਿਆ।
ਦੱਸਦੇਈਏ ਕਿ ਮ੍ਰਿਤਕ ਗੁਰਜੰਟ ਸਿੰਘ ਦਾ 4 ਸਾਲ ਪਹਿਲਾ ਵਿਆਹ ਹੋਇਆ ਸੀ। ਉਸ ਦੇ ਘਰ ਇੱਕ 2 ਸਾਲਾ ਬੱਚਾ ਵੀ ਹੈ। ਜਦੋਂ ਗੁਰਜੰਟ ਸਿੰਘ ਤੇ ਹਮਲਾ ਹੋਇਆ ਉਸ ਤੋਂ ਕੁਝ ਸਮਾਂ ਪਹਿਲਾ ਹੀ ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਅੱਜ ਘਰ ਜਲਦੀ ਆ ਜਾਵੇਗਾ। ਜਿਹੜੀ ਕੱਪੜਿਆਂ ਦੀ ਰੈਡੀਮੇਡ ਦੁਕਾਨ 'ਤੇ ਹਮਲਾ ਕੀਤਾ ਗਿਆ ਉਹ ਦੁਕਾਨ ਗੁਰਜੰਟ ਸਿੰਘ ਦੀ ਹੀ ਸੀ ਜਿਸ ਨੂੰ ਉਸ ਨੇ 4 ਮਹੀਨੇ ਪਹਿਲਾ ਹੀ ਖੋਲ੍ਹਿਆ ਸੀ।
ਉਧਰ ਘਟਨਾ ਦੀ ਸਾਰੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਗਰੁੱਪ ਨੇ ਲਈ ਹੈ। ਲਖਬੀਰ ਲੰਡਾ ਦੇ ਫੇਸਬੁਕ ਅਕਾਊਂਟ ਤੋਂ ਪੋਸਟ ਪਾਈ ਗਈ ਹੈ ਕਿ ਗੁਰਜੰਟ ਸਿੰਘ ਦਾ ਕਤਲ ਸਾਡੇ ਗਰੁੱਪ ਵੱਲੋਂ ਕੀਤਾ ਗਿਆ ਹੈ। ਲੰਡਾ ਗੈਂਗਸਟਰ ਨੇ ਦੱਸਿਆ ਕਿ ਇਹ ਪੁਲਿਸ ਦਾ ਦਲਾਲ ਬਣ ਗਿਆ ਸੀ ਪੁਲਿਸ ਲਈ ਮੁਖਬਰੀ ਕਰਦਾ ਸੀ। ਗੈਂਗਸਟਰ ਨੇ ਪੋਸਟ ਵਿੱਚ ਲਿਖਿਆ ਕਿ ਇਸ ਨੇ ਪੁਲਿਸ ਨਾਲ ਮਿਲ ਕੇ 35-40 ਨਜਾਇਜ਼ ਨੌਜਵਾਨ ਨੂੰ ਚੁਕਵਾਇਆ ਸੀ। ਜਿਸ ਕਾਰਨ ਉਸ ਨੂੰ ਮਾਰਨਾ ਪਿਆ। ਫੇਸਬੁਕ ਪੋਸਟ ਰਾਹੀ ਗੈਂਗਸਟਰ ਲਖਬੀਰ ਲੰਡਾ ਨੇ ਪੁਲਿਸ ਨੂੰ ਧਮਕੀ ਦਿੱਤੀ ਹੈ ਉਨ੍ਹਾਂ ਕਿਹਾ ਜੇਕਰ ਪੁਲਿਸ ਵੀ ਨਜਾਇਜ਼ ਕਰੇਗੀ ਤਾਂ ਉਨ੍ਹਾਂ ਦਾ ਹਸ਼ਰ ਵੀ ਏਹੀ ਹੋਵੇਗਾ।
ਦੂਜੇ ਪਾਸੇ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਖੂਫੀਆਂ ਵਿਭਾਗ ਵੱਲੋਂ ਵੀ ਗੈਂਗਸਟਰਾਂ ਦੀ ਭਾਲ ਜਾਰੀ ਹੈ। ਗੈਂਗਸਟਰ ਲਖਬੀਰ ਲੰਡਾ ਦੀ ਫੇਸਬੁਕ ਪੋਸਟ 'ਤੇ ਵੀ ਸਾਈਬਰ ਸੈੱਲ ਕੰਮ ਕਰ ਰਿਹਾ ਹੈ। ਪੁਲਿਸ ਨੇ ਕਿਹਾ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।
WATCH LIVE TV