ਚੰਡੀਗੜ: Weather Update:  ਕੁਝ ਦਿਨ ਪਹਿਲਾਂ ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਸੀ, ਉੱਥੇ ਹੀ ਹੁਣ ਇੱਕ ਵਾਰ ਫਿਰ ਸੂਰਜ ਦੇਵਤਾ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਈ ਜ਼ਿਲਿਆਂ 'ਚ ਅਚਾਨਕ ਤਾਪਮਾਨ ਵਧ ਗਿਆ। ਮੌਸਮ ਕੇਂਦਰ ਚੰਡੀਗੜ ਅਨੁਸਾਰ ਤੇਜ਼ ਧੁੱਪ ਕਾਰਨ ਸੂਬੇ ਵਿੱਚ 31 ਮਈ ਤੱਕ ਸਖ਼ਤ ਗਰਮੀ ਰਹੇਗੀ।


COMMERCIAL BREAK
SCROLL TO CONTINUE READING

 


ਆਉਣ ਵਾਲੇ ਦਿਨਾਂ 'ਚ 45 ਪਾਰ ਹੋਵੇਗਾ ਪਾਰਾ


ਕਈ ਜ਼ਿਲ੍ਹਿਆਂ ਵਿੱਚ ਪਾਰਾ 45 ਡਿਗਰੀ ਨੂੰ ਪਾਰ ਕਰ ਸਕਦਾ ਹੈ। ਰਾਤ ਦਾ ਤਾਪਮਾਨ ਵੀ ਵਧੇਗਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਝੋਨੇ ਦੀ ਸਿੱਧੀ ਬਿਜਾਈ ਚੱਲ ਰਹੀ ਹੈ, ਇਸ ਲਈ ਧੁੱਪ ਜ਼ਰੂਰੀ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਝੋਨੇ ਦੀ ਸਿੱਧੀ ਬਿਜਾਈ ਪ੍ਰਭਾਵਿਤ ਹੋਵੇਗੀ। ਦੂਜੇ ਪਾਸੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ‘ਤਸੱਲੀਬਖ਼ਸ਼ ਤੋਂ ਦਰਮਿਆਨੇ’ ਸ਼੍ਰੇਣੀ ਵਿੱਚ ਹੈ।


 


ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ


ਸ਼ਾਮ ਨੂੰ ਹਵਾ ਦੀ ਰਫ਼ਤਾਰ 10 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਦੋਂ ਕਿ ਰਾਤ ਵੇਲੇ ਹਵਾਵਾਂ ਦੀ ਰਫ਼ਤਾਰ ਵੱਧ ਸਕਦੀ ਹੈ। ਰਾਤ ਨੂੰ ਮੌਸਮ ਠੰਡਾ ਮਹਿਸੂਸ ਹੋਵੇਗਾ। ਵਿਭਾਗ ਅਨੁਸਾਰ 31 ਮਈ ਤੱਕ ਵਿਚ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਪਾਰਾ ਵਧੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ 'ਚ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ। ਗਰਮੀਆਂ ਵਿੱਚ ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਛਾ ਜਾਂਦਾ ਹੈ।


 


WATCH LIVE TV