Lehragaga Fire News: ਲਹਿਰਾਗਾਗਾ ਵਿੱਚ ਦੀਵਾਲੀ ਵਾਲੀ ਰਾਤ ਨੂੰ ਦਿਹਾੜੀਦਾਰ ਦੇ ਘਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਘਰ ਦੇ ਮਾਲਕ ਸੰਦੀਪ ਸਿੰਘ ਤੇ ਉਸ ਦੀ ਪਤਨੀ ਸੀਮਾ ਕੌਰ ਨੇ ਦੱਸਿਆ ਕਿ ਉਹ ਆਪਣੀ ਭੂਆ ਦੇ ਘਰ ਗਏ ਹੋਏ ਸਨ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Bathinda News: ਪਿੰਡ ਦਾਨ ਸਿੰਘ ਵਾਲਾ ਵਿਖੇ ਡੇਰੇ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਪਾਠੀ ਸਮੇਤ ਡੇਰੇ ਦਾ ਮਹੰਤ ਗ੍ਰਿਫ਼ਤਾਰ


ਪਿੱਛੋਂ ਤੋਂ ਉਨ੍ਹਾਂ ਦੇ ਘਰ ਵਿੱਚ ਅੱਗ ਲੱਗ ਗਈ ਤੇ ਲੋਕਾਂ ਦੀ ਮਦਦ ਨਾਲ ਅੱਗ ਨਾਲ ਨੂੰ ਬੁਝਾਇਆ ਗਿਆ ਪਰ ਅੱਗ ਲੱਗਣ ਨਾਲ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਵਿੱਚ ਕਿ ਐਲਈਡੀ, ਅਲਮਾਰੀ, ਇਨਵੈਰਟਰ ਅਤੇ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ।


ਇਹ ਵੀ ਪੜ੍ਹੋ : Hamirpur Bus Fire: ਹਮੀਰਪੁਰ 'ਚ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਬੱਸ ਸਟੈਂਡ 'ਚ ਹਫੜਾ-ਦਫੜੀ ਦਾ ਮਾਹੌਲ


ਅਨਿਲ ਜੈਨ ਲਹਿਰਾਗਾਗਾ