ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਵਿਚ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦੇ ਵਿਚੋਂ ਤਿੰਨ ਮਹੀਨੇ ਦਾ ਅਗਵਾ ਹੋਇਆ ਬੱਚਾ ਆਖਰਕਾਰ ਪੁਲਿਸ ਨੇ ਬਠਿੰਡਾ ਤੋਂ ਬਰਾਮਦ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਮਾਮਲੇ ਚ ਪੁਲਸ ਨੇ 9 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਲੁਧਿਆਣਾ ਦੇ ਵਰਿੰਦਰ ਅਤੇ ਪਰਵੀਨ ਕੁਮਾਰੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਪੂਰੀ ਸਾਜ਼ਿਸ਼ ਨੂੰ ਘੜਿਆ ਸੀ ਅਤੇ ਬਠਿੰਡਾ ਦੇ ਰਹਿਣ ਵਾਲੇ ਮੁਲਜ਼ਮਾਂ ਤੱਕ ਇਹ ਬੱਚਾ ਪਹੁੰਚਾਉਣਾ ਸੀ ਜਿਨ੍ਹਾਂ ਨੇ ਅੱਗੇ ਸਿਰਸਾ ਦੇ ਕਿਸੇ ਬੇ ਔਲਾਦ ਪਰਿਵਾਰ ਨੂੰ ਇਹ ਬੱਚਾ ਦੇਣਾ ਸੀ। ਮੁੱਖ ਮੁਲਜ਼ਮ ਵਰਿੰਦਰ ਕਬਾੜ ਦਾ ਕੰਮ ਕਰਦਾ ਹੈ ਅਤੇ ਉਹ ਮਹਿਲਾ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਸੰਪਰਕ ਵਿਚ ਸੀ ਮਹਿਲਾ 'ਤੇ ਪਹਿਲਾਂ ਵੀ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਕੁਝ ਦਿਨਾਂ ਪਹਿਲਾਂ ਹੀ ਦਰਜ ਹੋਇਆ ਸੀ।


COMMERCIAL BREAK
SCROLL TO CONTINUE READING

 


ਪੁਲੀਸ ਨੇ ਦੱਸਿਆ ਕਿ ਇਸ ਪੂਰੀ ਵਾਰਦਾਤ ਨੂੰ ਸਾਜ਼ਿਸ਼ ਦੇ ਤਹਿਤ ਘੜਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਮੁੱਖ ਮੁਲਜ਼ਮ ਵਰਿੰਦਰ ਨੇ ਬੱਚੇ ਦੇ ਪਿਓ ਦੇ ਨਾਲ ਦੋਸਤੀ ਕੀਤੀ ਇੱਥੋਂ ਤੱਕ ਕਿ ਉਸ ਦੀ ਸ਼ਗਨ ਦੇਣ ਦੇ ਬਹਾਨੇ ਫੋਟੋ ਖਿਚਵਾ ਕੇ ਬਠਿੰਡੇ ਭੇਜੀ ਅਤੇ ਫਿਰ ਬੱਚਾ ਅਗਵਾ ਕਰਨ ਤੋਂ ਬਾਅਦ ਸਾਰੇ ਡੇਹਲੋਂ ਇਕੱਠੇ ਹੋਏ। ਉੱਥੋਂ ਸੋਨੂੰ ਨਾਮਕ ਵਿਅਕਤੀ ਬੱਚੇ ਦਾ ਪਿਓ ਬਣ ਕੇ ਅੱਗੇ ਬਠਿੰਡੇ ਗਿਆ ਉਨ੍ਹਾਂ ਕਿਹਾ ਕਿ ਸਾਢੇ ਚਾਰ ਲੱਖ ਰੁਪਏ ਚ ਇਨ੍ਹਾਂ ਦੀ ਡੀਲ ਹੋਈ ਸੀ ਪਰ ਮਹਿਜ਼ ਪੰਜ ਹਜ਼ਾਰ ਰੁਪਏ ਹੀ ਫਿਲਹਾਲ ਸੋਨੂੰ ਨੂੰ ਮਿਲੇ ਸਨ ਪੁਲਿਸ ਨੇ ਫੋਨ ਟ੍ਰੇਸ ਕਰਨ ਤੋਂ ਬਾਅਦ ਇਸ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਮਾਮਲੇ ਵਿਚ 9 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।


 


ਲੁਧਿਆਣਾ ਦੇ ਸੀਨੀਅਰ ਪੁਲੀਸ ਅਫ਼ਸਰਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੁਲੀਸ ਨੇ ਇਸ ਪੂਰੇ ਮਾਮਲੇ ਨੂੰ ਖਾਸ ਕਰਕੇ ਜਨਮ ਅਸ਼ਟਮੀ ਵਾਲੇ ਦਿਨ ਸੁਲਝਾਇਆ ਤੇ ਮਾਂ ਪਿਓ ਨੂੰ ਉਨ੍ਹਾਂ ਦਾ ਬੱਚਾ ਸਪੁਰਦ ਕੀਤੈ।  ਬੱਚਾ ਬੇਹੱਦ ਛੋਟਾ ਸੀ ਮਹਿਜ਼ ਤਿੰਨ ਮਹੀਨੇ ਦਾ ਸੀ ਏਸ ਕਰਕੇ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਸੀ ਬੱਚੇ ਨੂੰ ਜਲਦ ਤੋਂ ਜਲਦ ਬਰਾਮਦ ਕਰਨਾ ਬੇਹੱਦ ਜ਼ਰੂਰੀ ਸੀ।  ਮਾਪਿਆਂ ਦਾ ਇਕਲੌਤਾ ਬੇਟਾ ਸੀ ਡੇਢ ਸਾਲ ਪਹਿਲਾਂ ਹੀ ਪਤੀ ਪਤਨੀ ਦਾ ਵਿਆਹ ਹੋਇਆ ਸੀ।  ਜਿਸ ਤੋਂ ਬਾਅਦ ਇਹ ਬੇਟਾ ਹੋਇਆ ਅਤੇ ਇਹ ਪਹਿਲੀ ਹੀ ਇਨ੍ਹਾਂ ਦੀ ਸੰਤਾਨ ਸੀ ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ।  


 


ਇਸ ਮਾਮਲੇ ਵਿਚ ਜਦੋਂ ਪੁਲੀਸ ਨੂੰ ਲੁਧਿਆਣਾ ਵਿਚ ਪਹਿਲਾਂ ਅਗਵਾ ਹੋਏ ਬੱਚਿਆਂ ਸਬੰਧੀ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿਚ ਵੱਡੀ ਤਾਦਾਦ ਅੰਦਰ ਬਾਹਰੋਂ ਲੋਕ ਆਉਂਦੇ ਅਤੇ ਜਾਂਦੇ ਨੇ ਅਤੇ ਜੋ ਬੱਚੇ ਅਗਵਾ ਹੋਣ ਦਾ ਡਾਟਾ ਸਾਹਮਣੇ ਆ ਰਿਹਾ ਹੈ ਹੋ ਸਕਦਾ ਹੈ ਕਿ ਉਹ ਸਹੀ ਨਾ ਹੋਵੇ।  ਪਰ ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਲੁਧਿਆਣਾ ਪੁਲੀਸ ਨੂੰ ਕਾਫ਼ੀ ਸਖ਼ਤ ਹੈ ਅਤੇ ਅਸੀਂ ਸਮੇਂ ਸਮੇਂ ਤੇ ਇਸ ਸਬੰਧੀ ਕਾਰਵਾਈ ਕਰਦੇ ਹਾਂ।  ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੀ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਕਿਉਂਕਿ ਜੇਕਰ ਬੇ ਔਲਾਦ ਮਾਪਿਆਂ ਨੇ ਲੈਣਾ ਸੀ ਤਾਂ ਉਹ ਕਿਸੇ ਆਸ਼ਰਮ ਚ ਜਾ ਕੇ ਵੀ ਬੱਚਾ ਲੈ ਸਕਦੇ ਸਨ।  


 


ਦੂਜੇ ਪਾਸੇ ਪੀੜਤ ਪਰਿਵਾਰ ਨੇ ਵੀ ਪੁਲੀਸ ਦੀ ਇਸ ਕਾਰਵਾਈ ਤੇ ਸੰਤੁਸ਼ਟੀ ਜਤਾਈ ਹੈ ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ। ਪਰਿਵਾਰ ਨੇ ਕਿਹਾ ਕਿ ਪੁਲੀਸ ਨੇ ਚੰਗਾ ਕੰਮ ਕੀਤਾ ਹੈ ਉਨ੍ਹਾਂ ਦੇ ਬੱਚੇ ਨੂੰ ਕੁਝ ਹੀ ਸਮੇਂ ਦੇ ਵਿੱਚ ਲੱਭ ਕੇ ਲਿਆਂਦਾ ਹੈ ਉਹ ਪੁਲੀਸ ਦੇ ਧੰਨਵਾਦੀ ਹਨ।


 


 


WATCH LIVE TV