ਚੰਡੀਗੜ: ਟਾਟਾ ਦੇ ਹੱਥ ਆਉਂਦਿਆ ਹੀ ਏਅਰ ਇੰਡੀਆ 'ਚ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਦਰਅਸਲ ਜਦੋਂ ਤੋਂ ਇਹ ਟਾਟਾ ਦੇ ਹੱਥਾਂ 'ਚ ਆਇਆ ਹੈ, ਇਸ 'ਚ ਕਾਫੀ ਸੁਧਾਰ ਹੋ ਰਿਹਾ ਹੈ। ਹੁਣ ਕੰਪਨੀ ਨੇ ਫੈਸਲਾ ਕੀਤਾ ਹੈ ਕਿ ਉਸਦੇ ਪਾਇਲਟ 65 ਸਾਲਾਂ ਵਿਚ ਰਿਟਾਇਰ ਹੋ ਜਾਣਗੇ। ਪਹਿਲਾਂ ਇਸ ਕੰਪਨੀ ਦੇ ਪਾਇਲਟ 58 ਸਾਲਾਂ ਵਿਚ ਸੇਵਾਮੁਕਤ ਹੋ ਜਾਂਦੇ ਸਨ।


COMMERCIAL BREAK
SCROLL TO CONTINUE READING

 


ਏਅਰ ਇੰਡੀਆ ਨੇ ਆਪਣੇ ਪਾਇਲਟਾਂ ਨੂੰ 65 ਸਾਲ ਦੀ ਉਮਰ ਤੱਕ ਜਹਾਜ਼ ਉਡਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਗਰੁੱਪ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਇਹ ਫੈਸਲਾ ਆਪਣੇ ਫਲੀਟ ਦੇ ਵਿਸਥਾਰ ਯੋਜਨਾ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ। ਏਅਰ ਇੰਡੀਆ ਵੱਲੋਂ 29 ਜੁਲਾਈ ਨੂੰ ਜਾਰੀ ਦਸਤਾਵੇਜ਼ਾਂ ਮੁਤਾਬਕ ਡੀ. ਜੀ. ਸੀ. ਏ. ਨੇ ਪਾਇਲਟਾਂ ਨੂੰ 65 ਸਾਲ ਦੀ ਉਮਰ ਤੱਕ ਜਹਾਜ਼ ਉਡਾਉਣ ਦੀ ਇਜਾਜ਼ਤ ਦਿੱਤੀ ਹੈ।


 


200 ਹੋਰ ਜਹਾਜ਼ ਬੇੜੇ ਵਿਚ ਸ਼ਾਮਲ ਹੋ ਰਹੇ ਹਨ


ਏਅਰ ਇੰਡੀਆ ਅਸਲ ਵਿੱਚ ਆਪਣੇ ਬੇੜੇ ਵਿੱਚ 200 ਤੋਂ ਵੱਧ ਨਵੇਂ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ 'ਚ 70 ਫੀਸਦੀ ਜਹਾਜ਼ ਛੋਟੇ ਹੋਣਗੇ। ਏਅਰਲਾਈਨ ਨੇ ਕਿਹਾ ਹੈ ਕਿ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦਾ ਪਾਇਲਟਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੰਜ ਸਾਲ ਯਾਨੀ 65 ਸਾਲ ਦੀ ਉਮਰ ਤੱਕ ਕੰਟਰੈਕਟ ਆਧਾਰ 'ਤੇ ਰੱਖਣ ਦਾ ਪ੍ਰਸਤਾਵ ਹੈ।


 


WATCH LIVE TV