ਚੰਡੀਗੜ: ਪੰਜਾਬ ਦੇ ਬਹੁਤੇ ਨੌਜਵਾਨਾਂ ਦਾ ਰੁਝਾਨ ਵਿਦੇਸ਼ ਵਿਚ ਜਾ ਕੇ ਪੜਾਈ ਕਰਨ ਅਤੇ ਸੈਟਲ ਹੋਣ ਦਾ ਹੈ। ਇਹ ਰੁਝਾਨ ਹੀ ਨਹੀਂ ਬਲਕਿ ਹੁਣ ਸੁਪਨਾ ਬਣ ਗਿਆ ਹੈ। ਪਰ ਇਹ ਸੁਪਨਾ ਚੂਰ ਚੂਰ ਹੋਣ ਜਾ ਰਿਹਾ ਹੈ। ਕਿਉਂਕਿ ਕੈਨੇਡਾ ਵਿਚ ਹੁਣ ਪੰਜਾਬੀ ਵਿਦਿਆਰਥੀਆਂ ਲਈ ਥਾਂ ਨਹੀਂ ਬਚੀ। ਬਲਕਿ ਹਿਮਾਚਲ ਦੇ ਵਿਦਿਆਰਥੀਆਂ ਨੂੰ ਵੀ ਹੁਣ ਸਟੱਡੀ ਵੀਜ਼ਾ ਨਹੀਂ ਮਿਲਣਗੇ।


COMMERCIAL BREAK
SCROLL TO CONTINUE READING

 


ਕੈਨੇਡਾ ਦੇ ਕਾਲਜਾਂ ਯੂਨੀਵਰਸਿਟੀਆਂ ਵਿਚ ਸਾਰੀਆਂ ਸੀਟਾਂ ਹੋਈਆਂ ਫੁੱਲ


ਦਰਅਸਲ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਸੀਟਾਂ ਭਰੀਆਂ ਗਈਆਂ ਹਨ। ਇਸ ਸਮੇਂ  ਖਾਸ ਕਰਕੇ ਪੰਜਾਬ ਹਿਮਾਚਲ ਤੋਂ ਅਰਜ਼ੀਆਂ 'ਤੇ ਪਾਬੰਦੀ ਲੱਗੀ ਹੋਈ ਹੈ ਜਿਸ ਕਾਰਨ ਵਿਦਿਆਰਥੀ ਵੀਜ਼ੇ ਨਹੀਂ ਲਗਾਏ ਜਾ ਰਹੇ। ਕੈਨੇਡਾ ਵਿਚ ਹਰ ਤਰ੍ਹਾਂ ਦੇ ਵੀਜ਼ੇ ਸਮੇਤ ਕਰੀਬ ਸਾਢੇ ਸੱਤ ਲੱਖ ਅਰਜ਼ੀਆਂ ਪੈਂਡਿੰਗ ਹਨ। ਇੰਨੀ ਵੱਡੀ ਗਿਣਤੀ ਵਿਚ ਅਰਜ਼ੀਆਂ ਪੈਂਡਿੰਗ ਹੋਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਵਿਚ ਦਖਲ ਅੰਦਾਜ਼ੀ ਕੀਤੀ ਜਾਵੇ।


 


ਕਈ ਵਿਦਿਆਰਥੀ ਨੇ ਭਰੀ ਸੀ ਫੀਸ


ਕੁਝ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਕਾਲਜਾਂ ਵਿਚ ਮੋਟੀਆਂ ਮੋਟੀਆਂ ਫੀਸਾਂ ਅਦਾ ਕੀਤੀਆਂ ਹਨ। ਪਰ ਉਹਨਾਂ ਨੂੰ ਕਾਲਜ ਆਉਣ ਅਤੇ ਕੈਨੇਡਾ ਵਿਚ ਆ ਕੇ ਕੋਰਸ ਪੂਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਜਿਨ੍ਹਾਂ ਵਿਦਿਆਰਥੀਆਂ ਨੇ ਫੀਸ ਜਮ੍ਹਾਂ ਕਰਵਾਈ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਅਦਾਰਿਆਂ ਵੱਲੋਂ ਆਨਲਾਈਨ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਹੀ ਕੁਝ ਹਿਮਾਚਲ ਦੇ ਵਿਦਿਆਰਥੀਆਂ ਨਾਲ ਹੋਇਆ ਹੈ।


 


WATCH LIVE TV