ਚੰਡੀਗੜ੍ਹ- ਬਠਿੰਡਾ ਦੇ ਪਿੰਡ ਸਰੀਏਵਾਲਾ ਦੇ ਰਹਿਣ ਵਾਲੇ ਕਿਸਾਨ ਯਾਦਵਿੰਦਰ ਸਿੰਘ ਖੋਖਰ ਨੇ ਆਪਣੇ ਬਚਪਨ ਦੇ ਸੁਪਨਿਆਂ ਨੂੰ ਉਡਾਣ ਦਿੱਤੀ ਹੈ। ਯਾਦਵਿੰਦਰ ਨੇ ਦੱਸਿਆ ਕਿ ਉਹ 2007 ਵਿੱਚ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਸਗਮਾਗ ਵਿੱਚ ਸ਼ਾਮਲ ਹੋਣ ਇੰਗਲੈਂਡ ਦੀ ਧਰਤੀ ਤੇ ਗਏ ਜਿਥੇ ਅਜਿਹੇ ਤਿਆਰ ਕੀਤੇ ਜਹਾਜ਼ਾਂ ਦਾ ਸ਼ੋਅ ਦੇਖਿਆ ਜਾਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਅੰਦਰ ਵੀ ਸ਼ੌਂਕ ਪੈਦਾ ਹੋਇਆ ਕਿ ਉਹ ਵੀ ਅਜਿਹੇ ਜਹਾਜ ਬਣਾਏਗਾ। 


COMMERCIAL BREAK
SCROLL TO CONTINUE READING

ਦੱਸਦੇਈਏ ਕਿ ਯਾਦਵਿੰਦਰ ਵੱਲੋਂ ਥਰਮੋਕੋਲ ਦੀ ਮਦਦ ਨਾਲ ਰਿਮੋਟ ਨਾਲ ਉਡਣ ਵਾਲੇ ਵੱਖ-ਵੱਖ ਮਾਡਲਾਂ ਦੇ ਜਹਾਜ਼ ਬਣਾਏ ਗਏ ਹਨ। ਉਸ ਵੱਲੋਂ ਘਰ ਵਿੱਚ ਹੀ ਜਹਾਜ਼ਾਂ ਦੇ ਮਾਡਲਾਂ ਦਾ ਮਿਊਜ਼ੀਅਮ ਬਣਾਇਆ ਹੈ। ਜਿਸ ਦੇ ਲਈ ਬਠਿੰਡਾ ਪ੍ਰਸ਼ਾਸਨ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ 'ਚ ਵੀ ਦਰਜ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਵੱਲੋਂ 50 ਤੋਂ ਵੱਧ ਮਾਡਲਾਂ ਦੇ ਜਹਾਜ਼ ਬਣਾਏ ਗਏ ਹਨ, ਜੋ ਕਿ ਰਿਮੋਟ ਨਾਲ ਉਡਦੇ ਹਨ। ਇਸ ਦੇ ਲਈ ਖੋਖਰ ਵੱਲੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਕੋਲ ਰਜਿਸਟ੍ਰੇਸ਼ਨ ਵੀ ਕਰਵਾਈ ਹੈ। ਖੋਖਰ ਨੇ ਹਾਲ ਹੀ ਵਿੱਚ ਸੀ-130 ਹਰਕਿਊਲਸ ਦਾ ਮਾਡਲ ਬਣਾਇਆ ਹੈ। ਇਹ 94 ਇੰਚ ਲੰਬਾ ਅਤੇ ਸਾਢੇ ਸੱਤ ਕਿੱਲੋ ਵਜ਼ਨ ਦਾ ਹੈ। ਇਸ ਤੋਂ ਪਹਿਲਾਂ ਉਹ ਐੱਫ-16 ਜੰਗੀ ਜਹਾਜ਼ਾਂ ਅਤੇ ਕਈ ਘਰੇਲੂ ਜਹਾਜ਼ਾਂ ਦੇ ਮਾਡਲ ਬਣਾ ਚੁੱਕੇ ਹਨ।


 ਜਹਾਜ਼ਾਂ ਦੇ ਲਈ ਖੋਖਰ ਵੱਲੋਂ ਆਪਣੀ ਜ਼ਮੀਨ ਵਿੱਚ ਹੀ 50 ਫੁੱਟ ਦਾ ਰਨਵੇਅ ਵੀ ਬਣਾਇਆ ਗਿਆ ਹੈ। ਇੱਕ ਜਹਾਜ ਦੇ ਲਈ ਲੱਖਾਂ ਰੁਪਏ ਖਰਚ ਆਉਂਦਾ ਹੈ। ਖੋਖਰ ਵੱਲੋਂ ਦੱਸਿਆ ਗਿਆ ਕਿ ਜਹਾਜ਼ ਬਣਾਉਣ ਲਈ ਕਈ ਤਰ੍ਹਾਂ ਦੀਆਂ ਇਲੈਕਟ੍ਰਾਨਿਕ ਵਸਤੂਆਂ ਦੀ ਲੋੜ ਪੈਂਦੀ ਹੈ ਜਿਹੜੀ ਕਿ ਉਸ ਨੂੰ ਬਾਹਰਲੇ ਦੇਸ਼ ਜਾਪਾਨ, ਚੀਨ ਤੋਂ ਮੰਗਵਾਉਣੀ ਪੈਂਦੀ ਹੈ। ਉਸ ਨੇ ਕਿਹਾ ਕਿ ਇਹ ਜਹਾਜ਼ ਦੇਸ਼ ਦੀ ਸੁਰੱਖਿਆ ਲਈ ਹਿੱਸਾ ਪਾਉਣਗੇ।


WATCH LIVE TV