ਚੰਡੀਗੜ: ਇਕ ਪਿਤਾ ਆਪਣੀ ਧੀ ਨੂੰ ਕਿੰਨੇ ਹੀ ਲਾਡ ਲਡਾਉਂਦੇ ਹੈ, ਗੋਦੀ ਵਿਚ ਬਿਠਾ ਕੇ ਆਪਣੀ ਬੁੱਕਲ ਦਾ ਨਿੱਘ ਦਿੰਦਾ ਹੈ।ਧੀਆਂ ਬਾਪ ਦੇ ਸਿਰ 'ਤੇ ਦੁਨੀਆਂ ਵਿਚ ਰਾਜ ਕਰਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪਿਓ ਧੀਆਂ ਦੀ ਇੱਜਤ ਦਾ ਰਖਵਾਲਾ ਹੁੰਦਾ ਹੈ। ਪਰ ਉਦੋਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਜਦੋਂ ਇਹ ਪਤਾ ਲੱਗੇ ਪਿਓ ਹੈਵਾਨ ਬਣ ਗਿਆ। ਧੀ ਦੀ ਇੱਜ਼ਤ ਦੀ ਰਖਵਾਲੀ ਕਰਨ ਵਾਲਾ ਪਿਓ ਉਸਦੀ ਇੱਜ਼ਤ ਤਾਰ ਤਾਰ ਕਰ ਰਿਹਾ ਹੋਵੇ ਤਾਂ ਉਹ ਪਿਓ ਨਹੀਂ ਬਲਕਿ ਸ਼ੈਤਾਨ ਹੁੰਦਾ ਹੈ।


COMMERCIAL BREAK
SCROLL TO CONTINUE READING

 


ਅਜਿਹਾ ਹੀ ਮਾਮਲਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪਿਓ ਨੇ ਸ਼ੈਤਾਨ ਦਾ ਰੂਪ ਧਾਰ ਲਿਆ ਅਤੇ ਆਪਣੀਆਂ ਹੀ ਨਾਬਾਲਿਗ ਧੀਆਂ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ।ਉਸਦੀਆਂ ਦੋ ਨਾਬਾਲਿਗ ਧੀਆਂ ਨੇ ਪਿਤਾ ਤੇ ਦੁਸ਼ਕਰਮ ਕਰਨ ਦਾ ਦੋਸ਼ ਲਗਾਇਆ ਹੈ।ਦੋਵੇਂ ਹੀ ਧੀਆਂ ਨਾਬਾਲਿਗ ਹਨ ਜਿਹਨਾਂ ਵਿਚੋਂ 1 ਦੀ ਉਮਰ 10 ਸਾਲ ਹੈ ਅਤੇ ਦੂਜੀ ਦੀ ਉਮਰ 15 ਸਾਲ ਦੀ ਹੈ।


 


ਆਪਣੇ ਪਿਤਾ ਦੀ ਗੰਦੀ ਕਰਤੂਤ ਬਾਰੇ ਬਿਆਨ ਕਰਦਿਆਂ ਉਹਨਾਂ ਦੱਸਿਆ ਕਿ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਉਹਨਾਂ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਹਰ ਰੋਜ਼ ਉਹਨਾਂ ਦੇ ਨਾਲ ਗੰਦੀਆਂ ਹਰਕਤਾਂ ਕਰਦਾ ਸੀ। ਉਹਨਾਂ ਦੇ ਮੂੰਹ ਵਿਚ ਕੱਪੜਾ ਪਾ ਕੇ ਕਾਫ਼ੀ ਸਮੇਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ।ਇੰਨ੍ਹਾਂ ਹੀ ਨਹੀਂ ਉਹਨਾਂ ਦੋਵਾਂ ਨੂੰ ਸਿਗਰਟ ਅਤੇ ਸ਼ਰਾਬ ਪੀਣ ਲਈ ਮਜ਼ਬੂਰ ਕਰਦਾ ਸੀ।ਦੋਵਾਂ ਲੜਕੀਆਂ ਨੇ ਆਪਣੇ ਹੈਵਾਨ ਪਿਤਾ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


 


ਖੰਨਾ ਪੁਲਿਸ ਨੇ ਨਾਬਾਲਿਗ ਕੁੜੀਆਂ ਦੇ ਬਿਆਨ ਦਰਜ ਕਰ ਲਏ ਹਨ।ਪੁਲਿਸ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ। ਵਾਕਿਆ ਹੀ ਸ਼ਰਮਨਾਕ ਮਾਮਲਾ ਹੈ। ਇਸ ਦੀ ਸ਼ਿਕਾਇਤ ਖੰਨਾ ਦੇ ਐਸ. ਐਸ. ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਦਿੱਤੀ ਗਈ ਹੈ। ਲੇਡੀ ਇੰਸਪੈਕਟਰ ਰਾਜ ਪਰਮਿੰਦਰ ਕੌਰ, ਐਸ. ਐਚ. ਓ. ਅੰਮ੍ਰਿਤਪਾਲ ਸਿੰਘ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ।


 


WATCH LIVE TV