ਚੰਡੀਗੜ੍ਹ:  ਜਲੰਧਰ ਦੇ ਪੰਨੂ ਵਿਹਾਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਵਿਵਾਦ ’ਚ ਪਤੀ ਨੇ ਜ਼ਹਿਰੀਲਾ ਤਰਲ ਪੀਣ ਦਾ ਡਰਾਮਾ ਕਰ ਰਿਹਾ ਸੀ, ਪਰ ਪਤਨੀ ਸਚਮੁੱਚ ਹੀ ਜ਼ਹਿਰ ਪੀ ਲਿਆ।


COMMERCIAL BREAK
SCROLL TO CONTINUE READING


4 ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ ਸੀ ਮ੍ਰਿਤਕ ਕਿਰਨਦੀਪ
ਕੁੜੀ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਕੌਰ ਪਿਛਲੇ 4 ਮਹੀਨਿਆਂ ਤੋਂ ਪਤੀ ਨਾਲ ਝਗੜਾ ਹੋ ਜਾਣ ਕਾਰਨ ਆਪਣੇ ਪੇਕੇ ਜਲੰਧਰ ਰਹਿ ਰਹੀ ਸੀ। ਉਨ੍ਹਾਂ ਦੀ ਕੁੜੀ ਦਾ ਵਿਆਹ ਤਰਨਤਾਰਨ ਦੇ ਬਲਵਿੰਦਰ ਸਿੰਘ ਨਾਲ ਹੋਇਆ ਸੀ। ਕੁਝ ਦਿਨ ਪਹਿਲਾਂ ਪੰਜਾਇਤ ’ਚ ਦੋਹਾਂ ਦਾ ਰਾਜ਼ੀਨਾਮਾ ਵੀ ਹੋਇਆ, ਪਰ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। 



ਕਿਰਨਦੀਪ ਨੂੰ ਮਨਾਉਣ ਜਲੰਧਰ ਆਇਆ ਸੀ ਉਸਦਾ ਪਤੀ 
ਬੀਤੇ ਦਿਨ ਬਲਵਿੰਦਰ ਸਿੰਘ ਸਾਡੇ ਘਰ ਆਇਆ ਤੇ ਮ੍ਰਿਤਕ ਕਿਰਨਦੀਪ ਨੂੰ ਮਨਾਉਣ ਲਈ ਜ਼ਹਿਰ ਪੀਣ ਦਾ ਡਰਾਮਾ ਕਰਨ ਲੱਗਿਆ, ਪਰ ਇਸ ਦੌਰਾਨ ਵਿਵਾਦ ਇਨ੍ਹਾਂ ਵੱਧ ਗਿਆ ਕਿ ਪਤੀ ਤੋਂ ਜ਼ਹਿਰ ਦੀ ਸ਼ੀਸ਼ੀ ਫੜਕੇ ਸਚਮੁੱਚ ਹੀ ਪੀ ਗਈ। ਮੌਕੇ ’ਤੇ ਪਰਿਵਾਰ ਵਲੋਂ ਕਿਰਨਦੀਪ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਪਹੁਚੰਣ ਤੋਂ ਪਹਿਲਾਂ ਹੀ ਰਸਤੇ ’ਚ ਹੀ ਉਸਨੇ ਦਮ ਤੋੜ ਦਿੱਤਾ। 


ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਜੋ ਬਿਆਨ ਦੇਣਗੇ, ਉਨ੍ਹਾਂ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।