ਚੰਡੀਗੜ: ਪਠਾਨਕੋਟ ਦੇ ਪਿੰਡ ਘਰੋਟਾ 'ਚ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੀ ਸੱਸ ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ ਜਿਸ ਨੂੰ ਗੁਆਂਢੀ ਨੇ ਬਣਾਇਆ ਸੀ। ਇਸ ਤੋਂ ਬਾਅਦ ਮਾਮਲਾ ਸਦਰ ਥਾਣੇ ਪਹੁੰਚ ਗਿਆ। ਪੁਲਸ ਨੇ ਮਾਮਲੇ 'ਚ ਪਤੀ ਸ਼ਰੀਫ ਅਤੇ ਉਸ ਦੀ ਮਾਂ ਫਕਰਾ ਨੂੰ ਨਾਮਜ਼ਦ ਕੀਤਾ ਸੀ। ਵਿਆਹੁਤਾ ਔਰਤ ਨੂੰ ਉਸ ਦੀ ਭੈਣ ਨੇ ਉਥੋਂ ਛੁਡਾਇਆ ਅਤੇ ਘਰੋਟਾ ਹਸਪਤਾਲ ਦਾਖਲ ਕਰਵਾਇਆ।


COMMERCIAL BREAK
SCROLL TO CONTINUE READING

 


ਬੱਚਾ ਨਾ ਹੋਣ ਕਾਰਨ ਔਰਤ ਦੁਰਗਤੀ


ਜ਼ਖਮੀ ਬਾਨੋ ਨੇ ਦੱਸਿਆ ਕਿ ਉਸ ਦਾ ਵਿਆਹ ਪੰਜ ਸਾਲ ਪਹਿਲਾਂ ਸ਼ਰੀਫ ਨਾਲ ਹੋਇਆ ਸੀ ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ। ਇਸ ਗੱਲ ਨੂੰ ਲੈ ਕੇ ਉਸ ਦਾ ਪਤੀ ਅਤੇ ਸੱਸ ਉਸ ਨੂੰ ਤਾਅਨੇ ਮਾਰਦੇ ਸਨ। ਬੀਤੇ ਦਿਨ ਜਦੋਂ ਉਹ ਘਰੇਲੂ ਕੰਮ ਕਰ ਰਹੀ ਸੀ ਤਾਂ ਉਸ ਦੇ ਪਤੀ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ। ਸੱਸ ਨੇ ਵੀ ਕੁੱਟਮਾਰ ਕਰਕੇ ਘਰ ਦੇ ਕੋਲ ਝੋਨੇ ਦੇ ਖੇਤ ਵਿਚ ਸੁੱਟ ਦਿੱਤਾ।


 


 


ਭੈਣ ਨੇ ਬਚਾਈ ਪੀੜਤਾ ਦੀ ਜਾਨ


ਲੋਕਾਂ ਦੇ ਵਿਰੋਧ 'ਤੇ ਪਤੀ ਅਤੇ ਸੱਸ ਉਸ ਨੂੰ ਹਸਪਤਾਲ ਭੇਜਣ ਦੀ ਬਜਾਏ ਘਰ ਲੈ ਆਏ ਅਤੇ ਕਮਰੇ 'ਚ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਗੁਆਂਢ 'ਚ ਰਹਿਣ ਵਾਲੀ ਉਸ ਦੀ ਭੈਣ ਜਾਨੂ ਉਸ ਨੂੰ ਛੁਡਾਉਣ ਆਈ ਤਾਂ ਦੋਵਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਐਸ. ਐਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਇਹ ਘਟਨਾ 22 ਅਗਸਤ ਦੀ ਸ਼ਾਮ ਦੀ ਹੈ। ਇਸ ਘਟਨਾ ਨੂੰ ਸਥਾਨਕ ਵਿਅਕਤੀ ਨੇ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਸੀ। ਫਿਲਹਾਲ ਔਰਤ ਦਾ ਘਰੋਟਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹਨ।


 


WATCH LIVE TV