ਚੰਡੀਗੜ: Punjab Public Service Commission ਨੇ ਸੈਕਸ਼ਨ ਅਫਸਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਹ ਅਸਾਮੀਆਂ ਗਰੁੱਪ ਏ ਲਈ ਹਨ ਜਿਹੜੇ ਉਮੀਦਵਾਰ PPSC ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਜਿਹਾ ਕਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - ppsc.gov.in ਇਹ ਵੀ ਜਾਣੋ ਕਿ ਇਨ੍ਹਾਂ ਅਸਾਮੀਆਂ ਲਈ ਸਿਰਫ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।


COMMERCIAL BREAK
SCROLL TO CONTINUE READING

 


ਔਰਤਾਂ ਲਈ ਬਹੁਤ ਸਾਰੀਆਂ ਅਸਾਮੀਆਂ ਰਾਖਵੀਆਂ ਹਨ


ਪੰਜਾਬ ਸਰਕਾਰ ਦੇ ਵਿੱਤ ਵਿਭਾਗ (Treasure And Accounts) ਵਿਚ ਸੈਕਸ਼ਨ ਅਫਸਰ (Goup A) ਦੀਆਂ ਕੁੱਲ 66 ਅਸਾਮੀਆਂ ਨੂੰ ਭਰਨ ਲਈ PPSC ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਵਿਚੋਂ 22 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ।


 


ਕੌਣ ਅਪਲਾਈ ਕਰ ਸਕਦਾ ਹੈ


PPSC ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਲਈ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ICWA ਇੰਟਰ ਜਾਂ CA ਇੰਟਰ ਜਾਂ CS ਇੰਟਰ ਦੇ ਨਾਲ M.Com ਫਸਟ ਡਿਵੀਜ਼ਨ ਜਾਂ B.Com ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।


 


ਇੰਨੀ ਜ਼ਿਆਦਾ ਅਰਜ਼ੀ ਫੀਸ ਦੇਣੀ ਪਵੇਗੀ


SC, ST, BC ਉਮੀਦਵਾਰਾਂ ਨੂੰ ਅਰਜ਼ੀ ਲਈ 750 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ EWS, PWD ਅਤੇ ਸਾਬਕਾ ਸੈਨਿਕਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ। ਬਾਕੀ ਸਾਰੀਆਂ ਸ਼੍ਰੇਣੀਆਂ ਲਈ ਫੀਸ 1500 ਰੁਪਏ ਹੈ।


 


WATCH LIVE TV