ਚੰਡੀਗੜ੍ਹ- ਅਕਸਰ ਹੀ ਸੁਰਖੀਆਂ ‘ਚ ਰਹਿਣ ਵਾਲੀ ਪਟਿਆਲਾ ਸੈਂਟਰਲ ਜੇਲ੍ਹ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੈਦੀ ਮਨਿੰਦਰ ਸਿੰਘ ਉਰਫ ਗੋਨਾ ਉਰਫ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੁਬਾਨਾ ਕਰਮੁ, ਥਾਣਾ ਬਖਸ਼ੀਵਾਲਾ, ਮੁੱਕਦਮਾ ਨੰ. 47 ਮਿਤੀ 31.07.2022, ਥਾਣਾ ਬਖਸ਼ੀਵਾਲਾ ਅ/ਧ- 399,402 ਆਈ.ਪੀ.ਸੀ ਅਤੇ ਮੁੱਕਦਮਾ ਨੰ. 122 ਮਿਤੀ 30.06.2022 ਥਾਣਾ- ਸਿਟੀ ਸੰਗਰੂਰ, ਅ/ਧ- 379-ਬੀ,34 ਆਈ.ਪੀ.ਸੀ ਵਿੱਚ ਜੇਲ੍ਹ ਅੰਦਰ ਬੰਦ ਸੀ।


COMMERCIAL BREAK
SCROLL TO CONTINUE READING

ਬੈਰਕ ‘ਚ ਨਹੀਂ ਮਿਲਿਆ ਕੈਦੀ


ਦੱਸਦੇਈਏ ਕਿ ਮਨਿੰਦਰ ਸਿੰਘ ਉਰਫ਼ ਗੋਨਾ ਜੋ ਕਿ ਪਟਿਆਲਾ ਜੇਲ੍ਹ ‘ਚ ਕੈਦੀ ਸੀ। ਜਿਸਨੂੰ ਕਿ ਪੇਸ਼ੀ ‘ਤੇ ਲਿਜਾਉਣ ਲਈ ਪੁਲਸ ਉਸਦੀ ਬੈਰਕ ਪਹੁੰਚਦੀ ਹੈ ਤਾਂ ਬੰਦੀ ਕੈਦੀ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ‘ਚ ਹਫੜਾ-ਦਫੜੀ ਮਚ ਗਈ। ਪੁਲਸ ਵੱਲੋਂ ਪੂਰੀ ਜੇਲ੍ਹ ‘ਚ ਉਸਦੀ ਭਾਲ ਕੀਤੀ ਜਾਂਦੀ ਹੈ ਪਰ ਜੇਲ੍ਹ ‘ਚ ਕਿਤੇ ਵੀ ਪੁਲਸ ਨੂੰ ਉਹ ਕੈਦੀ ਨਹੀਂ ਮਿਲਿਆ।


ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ


ਜਦੋਂ ਪੁਲਸ ਵੱਲੋਂ ਜੇਲ੍ਹ ਦੇ ਸੀ. ਸੀ. ਟੀ. ਵੀ.  ਕੈਮਰੇ ਚੈੱਕ ਕੀਤੇ ਗਏ ਤਾਂ ਸਵੇਰੇ ਕਰੀਬ 7.15 ਵਜੇ ਉਕਤ ਕੈਦੀ ਮਨਿੰਦਰ ਸਿੰਘ ਡਿਊੜੀ ਦੀ ਛੱਤ ਉਪਰ ਚੜ੍ਹਦਾ ਦਿਖਾਈ ਦਿੱਤਾ, ਜਿਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਬੰਦੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਨਾਲ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਫਿਲਹਾਲ ਪੁਲਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ।


WATCH LIVE TV