ਰੇਸ਼ਮੀ ਡੋਰ ਦਾ ਧਾਗਾ ਭੈਣਾਂ ਦੇ ਪਿਆਰ ਦਾ ਪ੍ਰਤੀਕ, ਰੱਖੜੀ ਦਾ ਤਿਉਹਾਰ
ਭਾਰਤ ਦੇ ਵਿੱਚ ਰੱਖੜੀ ਦਾ ਤਿਉਹਾਰ ਸਦੀਆਂ ਪੁਰਾਣਾ ਹੈ। ਪੂਰੇ ਭਾਰਤ ਵਿੱਚ ਇਸਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਭੈਣਾਂ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਆਪਣੀ ਸੁਰੱਖਿਆ ਦਾ ਵਾਅਦਾ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਖੁਸਹਾਲ ਜ਼ਿੰਦਗੀ ਲਈ ਦੁਆ ਕਰਦੀਆਂ ਹਨ।
ਚੰਡੀਗੜ੍ਹ- ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਰੇਸ਼ਮੀ ਡੋਰ ਦਾ ਧਾਗਾ ਰੱਖੜੀ ਦਾ ਤਿਉਹਾਰ। ਇਸ ਮੌਕੇ ਭੈਣਾਂ ਵੱਲੋਂ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਆਪਣੀ ਸੁਰੱਖਿਆ ਦਾ ਵਾਅਦਾ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਖੁਸਹਾਲ ਜ਼ਿੰਦਗੀ ਲਈ ਦੁਆ ਕਰਦੀਆਂ ਹਨ। ਰੱਖੜੀ ਕੇਵਲ ਧਾਗਿਆਂ ਤੱਕ ਹੀ ਸੀਮਿਤ ਨਹੀਂ ਸਗੋਂ ਇਸ ਨਾਲ ਭੈਣ-ਭਰਾ ਦੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਨਾ ਸੌਖਾ ਹੋ ਜਾਂਦਾ ਹੈ। ਇਹ ਤਿਉਹਾਰ ਭੈਣ ਦੀ ਭਾਵਨਾ ਦਾ ਪ੍ਰਤੀਕ ਹੈ। ਮਾਤਾ-ਪਿਤਾ ਤੋਂ ਬਾਅਦ ਭੈਣ ਅਤੇ ਭਰਾ ਦਾ ਹੀ ਰਿਸ਼ਤਾ ਹੈ ਜਿਸ ‘ਚ ਬਹੁਤ ਪਿਆਰ ਹੁੰਦਾ ਹੈ। ਘਰ ਵਿੱਚ ਭੈਣ –ਭਰਾ ਦੀਆਂ ਛੋਟੀ ਛੋਟੀ ਲੜਾਈਆਂ ਇੱਕ ਦੂਸਰੇ ਦੀਆਂ ਸ਼ਿਕਾਇਤਾਂ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾ ਦਿੰਦੀਆਂ ਹਨ।
ਜਾਣੋ ਰੱਖੜੀ ਦੇ ਤਿਉਹਾਰ ਬਾਰੇ
ਰੱਖੜੀ ਪੂਰੇ ਭਾਰਤ ‘ਚ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਇਹ ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਜ਼ਿਆਦਾਤਰ ਰੱਖੜੀ ਅਗਸਤ ਮਹੀਨੇ ਵਿੱਚ ਮਨਾਈ ਜਾਂਦੀ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਮਨਾਈ ਜਾਂਦੀ ਹੈ। ਇਹ ਤਿਉਹਾਰ ਸਦੀਆ ਪੁਰਾਣਾ ਹੈ।
ਬਾਜ਼ਾਰ ਦੇ ‘ਚ ਰੌਣਕ
ਰੱਖੜੀ ਦਾ ਤਿਉਹਾਰ ਬਾਜ਼ਾਰਾਂ ਦੇ ‘ਚ ਵੀ ਰੋਣਕ ਲੈ ਕੇ ਆਉਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਰੱਖੜੀ ਦੇ ਤਿਉਹਾਰ ਨਾਲ ਸਾਰੇ ਤਿਉਹਾਰ ਸ਼ੁਰੂ ਹੋ ਜਾਂਦੇ ਹਨ ਅਤੇ ਮਾਰਕੀਟ ਦੇ ‘ਚ ਰੌਣਕਾਂ ਲੱਗ ਜਾਂਦੀਆਂ ਹਨ। ਭੈਣਾਂ ਭਰਾਵਾਂ ਦੇ ਲਈ ਰੱਖੜੀ ਅਤੇ ਮਠਿਆਈਆਂ ਦੀ ਖ੍ਰੀਦਾਰੀ ਕਰਦੀਆਂ ਹਨ। ਅਜੋਕੇ ਸਮੇਂ ਵਿਚ ਰੱਖੜੀ ਵਿੱਚ ਵੀ ਬਦਲਾਵ ਆਇਆ ਹੈ। ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆ ਫੈਂਸੀ ਰੱਖੜੀਆਂ ਵੀ ਮਿਲਦੀਆਂ ਹਨ। ਰੇਸ਼ਮੀ ਧਾਗੇ ਤੋਂ ਸ਼ੁਰੂ ਹੋਇਆ ਇਸ ਤਿਉਹਾਰ ਨੂੰ ਅੱਜ-ਕੱਲ੍ਹ ਭੈਣਾਂ ਆਪਣੇ ਭਰਾਵਾਂ ਲਈ ਬਰੇਸਲੈੱਟ,ਚੇਨ ਜਾਂ ਸੋਨੇ ਜਾਂ ਚਾਂਦੀ ਦੇ ਬਰੇਸਟਲੈੱਟ ਵਰਗੇ ਗਿਫਟ ਦੇ ਕੇ ਵੀ ਇਹ ਤਿਉਹਾਰ ਮਨਾਉਂਦੀਆਂ ਹਨ। ਉੱਧਰ ਦੂਜੇ ਪਾਸੇ ਭਰਾਵਾਂ ਵੱਲੋਂ ਵੀ ਭੈਣਾਂ ਨੂੰ ਰੱਖੜੀ ਦੇ ਬਦਲੇ ਮਾਰਕੀਟ ਤੋਂ ਸੂਟ,ਸੋਨੇ ਦੀ ਚੈੱਨ, ਗਹਿਣੇ,ਮੁੰਦਰੀ ਜਾਂ ਫਿਰ ਕੋਈ ਹੋਰ ਗਿਫਟ ਲਿਆ ਜਾਂਦਾ ਹੈ।