ਚੰਡੀਗੜ੍ਹ- ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਕਰੀਬਨ 5 ਮਹੀਨਿਆਂ ਦਾ ਸਮਾਂ ਹੋਇਆ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ‘ਤੇ ਨੱਥ ਪਾਈ ਗਈ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਕਸ ਡਿਫਾਲਟਰਾਂ ਖਿਲਾਫ ਸਖ਼ਤੀ ਵਰਤੀ ਗਈ ਹੈ, ਜਿਸਦੇ ਚਲਦਿਆਂ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਕਰੀਬ 332 ਕਰੋੜ ਰੁਪਏ ਵੱਧ 5 ਮਹੀਨਿਆਂ ‘ਚ ਤਕਰੀਬਨ 1008 ਕਰੋੜ ਰੁਪਏ ਦਾ ਮਾਲੀਆ ਜੁਟਾਇਆ ਗਿਆ ਹੈ।


COMMERCIAL BREAK
SCROLL TO CONTINUE READING

ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਸਾਲ ਤੋਂ ਇਸ ਵਾਰ  ਮਾਲੀਏ ‘ਚ 331.73 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਵੱਡਾ ਹਿੱਸਾ 871.36 ਕਰੋੜ ਰੁਪਏ ਟੈਕਸ ਅਤੇ ਫੀਸਾਂ ਤੋਂ ਇਕੱਠਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 75.10 ਕਰੋੜ ਸਮਾਜਿਕ ਸੁਰੱਖਿਆ ਸੈੱਸ,18.45 ਕਰੋੜ ਰੁਪਏ ਕੰਪਾਊਡਿੰਗ ਫੀਸ ਅਤੇ 43.50 ਕਰੋੜ ਰੁਪਏ ਸਟੇਟ ਟਰਾਂਸਪੋਰਟ ਸੁਸਾਇਟੀ ਤੋਂ ਇਕੱਠੇ ਕੀਤੇ ਗਏ ਹਨ। ਜੇਕਰ ਹੁਣ ਤੱਕ ਕੁਲ ਮਾਲੀਏ ਦੀ ਗੱਲ ਕਰੀਏ ਤਾਂ ਵਿਭਾਗ ਨੂੰ 1 ਅਪ੍ਰੈਲ 2022 ਤੋਂ 29 ਅਗਸਤ 2022 ਤੱਕ 1008.41 ਕਰੋੜ ਰੁਪਏ ਦੀ ਆਮਦਨ ਹੋਈ ਹੈ।


ਇਸ ਤੋਂ ਇਲਾਵਾ ਮੰਤਰੀ ਭੁੱਲਰ ਨੇ ਦੱਸਿਆ ਕਿ ਸੂਬੇ ‘ਚ ਪਹਿਲਾ ਕੇਵਲ 4 ਹੀ ਮੋਟਰ ਵਾਹਨ ਇੰਸਪੈਕਟਰ ਸਨ, ਜਿਸ ਕਾਰਨ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਵਿੱਚ ਦੇਰੀ ਹੁੰਦੀ ਸੀ। ਹਾਲ ਹੀ ‘ਚ ਪੰਜਾਬ ਸਰਕਾਰ ਵੱਲੋਂ ਕੰਮ ਦੇ ਛੇਤੀ ਨਿਪਟਾਰੇ ਲਈ ਸਾਰੀਆਂ 11 ਆਸਾਮੀਆਂ 'ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕੀਤੀ ਗਈ ਹੈ। ਜਿਸ ਨਾਲ ਵਿਭਾਗ ਦੇ ਕੰਮਾਂ ‘ਚ ਵੀ ਤੇਜ਼ੀ ਆਵੇਗੀ ਤੇ ਸਰਕਾਰ ਦੇ ਮਾਲੀਏ ‘ਚ ਵੀ ਵਾਧਾ ਹੋਵੇਗਾ।


WATCH LIVE TV