ਨਰਿੰਦਰ(ਨਵਾਂ ਸ਼ਹਿਰ)- ਪਿੰਡ ਕਾਹਮਾ ਦੀ ਵਸਨੀਕ ਮਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਜੋ ਮਹਿਲਾ ਹੋਮ ਗਾਰਡ ਦੇ ਤੌਰ ਤੇ ਥਾਣਾ ਸਿਟੀ ਬੰਗਾ ਵਿਖੇ ਡਿਊਟੀ ਕਰਦੀ ਸੀ, ਵੱਲੋਂ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ। ਹੁਣ ਇਸ ਮਾਮਲੇ ਚ ਨਵਾਂ ਮੋੜ ਆਇਆ ਜਦੋਂ ਮ੍ਰਿਤਕ ਮਨਪ੍ਰੀਤ ਕੌਰ ਦੀ ਮਾਤਾ ਤਰਸੇਮ ਕੌਰ ਪਤਨੀ ਸੁਖਦੇਵ ਸਿੰਘ ਵੱਲੋਂ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਮਾਤਾ ਨੇ ਆਵਦੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਧੀ ਬਹੁਤ ਪ੍ਰੇਸ਼ਾਨ ਸੀ। ਉਸਦੀ ਕਿਸਨੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਉਹ ਨੌਜਵਾਨ ਉਸ ਨਾਲ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਸੀ ਜਿਸ ਦੇ ਚਲਦਿਆ ਮਨਪ੍ਰੀਤ ਵੱਲੋਂ ਇਹ ਕਦਮ ਚੁੱਕਿਆ ਗਿਆ।


COMMERCIAL BREAK
SCROLL TO CONTINUE READING

ਦੱਸਦੇਈਏ ਕਿ ਮਨਪ੍ਹੀਤ ਕੌਰ ਜੋ ਪੰਜਾਬ ਹੋਮਗਾਰਡ ਵਿਚ ਨੌਕਰੀ ਕਰਦੀ ਸੀ ਜਿਸਦੀ ਡਿਊਟੀ ਥਾਣਾ ਸਿਟੀ ਬੰਗਾ ਵਿਖੇ ਸੀ। ਮਾਂ ਨੇ ਦੱਸਿਆ ਕਿ ਜਦੋਂ ਉਸਦੀ ਲੜਕੀ ਟ੍ਰੇਨਿੰਗ ਸੈਂਟਰ ਵਿਖੇ ਨੌਕਰੀ ਕਰਦੀ ਸੀ ਤਾਂ ਉਸ ਦੀ ਵਿਕਰਮ ਸਿੰਘ ਉਸ ਦਾ ਸੀਨੀਅਰ ਸੀ ਤੇ ਉਸ ਨਾਲ ਲੜਕੀ ਮਨਪ੍ਰੀਤ ਦੀ ਦੋਸਤੀ ਹੋ ਗਈ ਸੀ। ਜਿਹੜਾ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਨੂੰ ਮਿਲਦਾ ਵੀ ਰਿਹਾ ਪਰ ਜਦੋਂ ਉਸਨੇ ਵਿਆਹ ਤੋਂ ਨਾਂਹ ਕੀਤੀ ਤਾਂ ਉਸਦੀ ਲੜਕੀ ਵੱਲੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਗਿਆ।


ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ


ਉੱਧਰ ਮਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਵਿਕਰਮ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਾਜ਼ਾਰ ਗੁੱਜਰਾਂਵਾਲਾ ਗੇਟ ਭਗਤਾਂਵਾਲਾ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


WATCH LIVE TV