ਚੰਡੀਗੜ:  ਬੀਤੇ ਦਿਨ ਸੋਸ਼ਲ ਮੀਡੀਆ ਤੇ ਬੈਂਟਲੀ ਕਾਰ ਲੈਣ ਦੀ ਖੁਸ਼ੀ ਵਿਚ ਇਕ ਨੌਜਵਾਨ ਵੱਲੋਂ ਹਵਾਈ ਫਾਇਰ ਕਰਨ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਹਾਲੀ ਪੁਲਿਸ ਹਰਕਤ ਵਿਚ ਆਈ। ਜਿਸ 'ਤੇ ਕਾਰਵਾਈ ਕਰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ location ਦਾ ਪਤਾ ਕਰ ੳਮੈਗਾ ਸਿਟੀ ਦੇ ਮਾਲਕ ਸ਼ੁਭਮ ਰਾਜਪੂਤ ਖਿਲਾਫ ਥਾਣਾ ਸਿਟੀ ਖਰੜ ਵਿਖੇ ਆਰਮ ਐਕਟ ਦੀ ਧਾਰਾ 25/27 ਅਤੇ 336 ਤਹਿਤ ਮੁਕੱਦਮਾ ਦਰਜ ਕਰ ਆਰੋਪੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

 


ਗੱਲਬਾਤ ਕਰਦਿਆਂ ਹੋਇਆ ਐਸ. ਐਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ੁਭਮ ਰਾਜਪੂਤ ਵੱਲੋਂ ਖਰੜ ਲੁਧਿਆਣਾ ਹਾਈਵੇ 'ਤੇ ਸਥਿਤ ੳਮੈਗਾ ਸਿਟੀ ਦੇ ਗੇਟ ਉਪਰ ਖੜੇ ਹੋ ਇਹ ਫਾਇਰਿੰਗ ਕੀਤੀ ਹੈ। ਹੁਣ ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾ ਆਰੋਪੀ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।


 


 


ਰੀਅਲ ਅਸਟੇਟ ਕਾਰੋਬਾਰੀ ਹੈ ਗੋਲੀਆਂ ਚਲਾਉਣ ਵਾਲਾ


ਗੋਲੀਆਂ ਚਲਾਉਣ ਵਾਲਾ ਸ਼ੁਭਮ ਪੁਰਾਣਾ ਸੰਨੀ ਐਨਕਲੇਵ, ਖਰੜ ਦਾ ਰਹਿਣ ਵਾਲਾ ਹੈ ਅਤੇ ਰੀਅਲ ਅਸਟੇਟ ਕੰਪਨੀ ਓਮੇਗਾ ਸਿਟੀ ਦਾ ਮਾਲਕ ਹੈ। ਉਸਨੇ 4 ਕਰੋੜ ਤੋਂ ਜ਼ਿਆਦਾ ਕੀਮਤ ਦੀ ਬੈਂਟਲੇ ਕਾਰ ਖਰੀਦੀ ਸੀ ਜਿਸਦੀ ਖੁਸ਼ੀ ਵਿਚ ਉਸਨੇ ਹਵਾਈ ਫਾਈਰਿੰਗ ਕੀਤੀ। ਇਹ ਫਾਈਰਿੰਗ ਖਰੜ ਹਾਈਵੇ 'ਤੇ ਮੇਨ ਗੇਟ ਕੋਲ ਖੜ ਕੇ ਕੀਤੀ ਗਈ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਚਰਚਾ ਹੋ ਗਈ।


 


ਹਵਾਈ ਫਾਇਰ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ


ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਹਵਾਈ ਫਾਇਰ ਕਰਨ ਦੌਰਾਨ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਅਜਿਹਾ ਕਰਨਾ ਲੋਕਾਂ ਦੀ ਜਾਨ ਲਈ ਖ਼ਤਰਾ ਹੈ। ਜਿਸਤੇ ਸਖ਼ਤੀ ਨਾਲ ਕਾਰਵਾਈ ਵੀ ਕੀਤੀ ਜਾਵੇਗੀ। ਅਜਿਹੇ ਵਿਚ ਪੁਲੀਸ ਨੇ ਗੋਲੀ ਚਲਾਉਣ ਵਾਲੇ ਨੌਜਵਾਨ ਸ਼ੁਭਮ ਰਾਜਪੂਤ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 336 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


 


WATCH LIVE TV