New Rules in January 2023 news: ਅੱਜ ਨਵਾਂ ਸਾਲ ਹੈ ਅਤੇ ਅੱਜ ਨਵੀਂ ਸ਼ੁਰੂਵਾਤ ਹੋਈ ਹੈ। ਅੱਜ ਹਰ ਕੋਈ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ ਪਰ ਇਸ ਦੇ ਨਾਲ ਹੀ ਇਕ ਹੋਰ ਜ਼ਰੂਰੀ ਕੰਮ ਹੈ, ਜਿਸ 'ਤੇ ਸਾਨੂੰ ਧਿਆਨ ਦੇਣਾ ਹੋਵੇਗਾ। ਯਾਨੀ ਨਵਾਂ ਸਾਲ ਨਵੀਆਂ ਤਬਦੀਲੀਆਂ (New Rules in January2023) ਲੈ ਕੇ ਆਉਂਦਾ ਹੈ। ਹਰ ਨਾਗਰਿਕ ਨੂੰ ਇਹਨਾਂ ਤਬਦੀਲੀਆਂ ਬਾਰੇ ਜਾਣਨ ਦੀ ਲੋੜ ਹੈ। ਇਸ ਵਾਰ ਨਵਾਂ ਸਾਲ ਤੁਹਾਡੇ ਲਈ ਕੁਝ ਹੋਰ ਖਾਸ ਲੈ ਕੇ ਆ ਰਿਹਾ ਹੈ ਜੋ ਤੁਹਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਉਣ ਦਾ ਕੰਮ ਕਰੇਗਾ। 


COMMERCIAL BREAK
SCROLL TO CONTINUE READING

ਜਾਣੋ ਨਵੇਂ ਨਿਯਮ (New Rules in January 2023)
ਦੱਸ ਦੇਈਏ ਕਿ (new year rules) ਇਸ ਵਾਰ ਨਵੇਂ ਸਾਲ ਯਾਨੀ ਇਕ ਤਰੀਕ 'ਤੇ ਬੈਂਕ ਕੁਝ ਬਦਲਾਅ ਕਰਨ ਜਾ ਰਿਹਾ ਹੈ। ਇਨ੍ਹਾਂ 'ਚ ਬੈਂਕ ਲਾਕਰ ਤੋਂ ਲੈ ਕੇ ਕਈ ਬਦਲਾਅ ਹਨ, ਜਿਨ੍ਹਾਂ ਦਾ ਤੁਹਾਡੇ 'ਤੇ ਕਾਫੀ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਉਹ ਕੀ ਹੈ ਬਦਲਾਅ  ---


1. ਬੈਂਕ ਲਾਕਰ ਨਾਲ ਜੁੜੇ ਨਿਯਮਾਂ 'ਚ ਬਦਲਾਅ 
ਅੱਜ ਯਾਨੀ 1 ਜਨਵਰੀ 2023 ਤੋਂ ਬੈਂਕ ਕਈ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ। ਜੇਕਰ ਤੁਹਾਡਾ ਵੀ ਬੈਂਕ ਖਾਤਾ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਵੀ ਜ਼ਰੂਰੀ ਹੋ ਸਕਦੀ ਹੈ। ਇਹ ਬਦਲਾਅ ਬੈਂਕ ਲਾਕਰ ਨਾਲ ਜੁੜੇ ਨਿਯਮਾਂ 'ਚ ਕੀਤਾ ਜਾ ਰਿਹਾ ਹੈ। 


-ਇਸ ਦੇ ਤਹਿਤ ਹੁਣ ਬੈਂਕਾਂ ਲਈ ਗਾਹਕਾਂ ਨੂੰ ਖਾਲੀ ਅਤੇ ਵੈਟਿੰਗ ਸੂਚੀ ਦਿਖਾਉਣੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਹੁਣ ਬੈਂਕਾਂ ਨੂੰ ਗਾਹਕਾਂ ਤੋਂ ਤਿੰਨ ਸਾਲ ਦਾ ਕਿਰਾਇਆ ਇੱਕੋ ਵਾਰ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ। 


-ਇਸ ਤੋਂ ਇਲਾਵਾ ਬੈਂਕ ਤੈਅ ਕਰੇਗਾ ਕਿ ਕੀ ਲਾਕਰ ਐਗਰੀਮੈਂਟ ਦੇ ਨਿਯਮ ਅਤੇ ਸ਼ਰਤਾਂ ਸਹੀ ਹਨ ਜਾਂ ਗ਼ਲਤ। ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਬੈਂਕ ਗਲਤ ਸ਼ਰਤਾਂ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਹਨ। ਦੱਸ ਦੇਈਏ ਕਿ ਇਹ ਸਾਰੇ ਬਦਲਾਅ ਗਾਹਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਹਨ।


ਸਭ ਤੋਂ ਅਹਿਮ ਇਹ ਹੈ ਕਿ ਉਸ ਮੁਤਾਬਕ ਜੇਕਰ ਲਾਕਰ 'ਚ ਰੱਖੇ ਸਾਮਾਨ 'ਚ ਕੋਈ ਖਰਾਬੀ ਹੁੰਦੀ ਹੈ ਤਾਂ ਬੈਂਕ ਨੂੰ ਇਸ ਦਾ ਪੂਰਾ ਭੁਗਤਾਨ ਕਰਨਾ ਹੋਵੇਗਾ।


2. ਸਸਤਾ ਹੋਵੇਗਾ (TV) ਟੀਵੀ ਦੇਖਣਾ
ਕੇਬਲ ਅਤੇ ਡੀਟੀਐਚ ਨੂੰ ਲੈ ਕੇ ਟਰਾਈ ਦੁਆਰਾ ਜਾਰੀ ਕੀਤਾ ਗਿਆ ਨਿਯਮ 1 ਜਨਵਰੀ ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ, ਸਿਰਫ 19 ਰੁਪਏ ਤੋਂ ਘੱਟ ਕੀਮਤ ਵਾਲੇ ਚੈਨਲ ਹੀ ਬੁਕੇ  ਵਿੱਚ ਸ਼ਾਮਲ ਹੋਣਗੇ। ਕੇਬਲ ਅਤੇ ਡੀਟੀਐਚ ਸੇਵਾ ਪ੍ਰਦਾਤਾ ਇੱਕ ਚੈਨਲ 'ਤੇ 45 ਪ੍ਰਤੀਸ਼ਤ ਤੱਕ ਦੀ ਛੋਟ ਦੇ ਸਕਦੇ ਹਨ। ਇਸ ਨਾਲ ਤੁਹਾਡਾ ਟੀਵੀ ਦੇਖਣਾ ਸਸਤਾ ਹੋ ਸਕਦਾ ਹੈ।


3. ਕੋਰੋਨਾ RT-PCR ਟੈਸਟ ਹੋਵੇਗਾ ਲਾਜ਼ਮੀ 
1 ਜਨਵਰੀ ਯਾਨੀ ਅੱਜ ਤੋਂ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਥਾਈਲੈਂਡ, ਹਾਂਗਕਾਂਗ ਅਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨੈਗੇਟਿਵ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਿਹਤ ਮੰਤਰਾਲੇ ਨੇ ਦੁਨੀਆ 'ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਹੈ।


4  ਕ੍ਰੈਡਿਟ(Credit card)
ਨਵੇਂ ਸਾਲ ਦੇ ਪਹਿਲੇ ਦਿਨ ਤੋਂ, ਕੁਝ ਬੈਂਕ ਜਿਵੇਂ ਕਿ HDFC ਬੈਂਕ ਅਤੇ SBI ਆਪਣੀਆਂ ਕ੍ਰੈਡਿਟ ਕਾਰਡ ਪਾਲਿਸੀਆਂ ਨੂੰ ਬਦਲ ਰਹੇ ਹਨ, ਜਿਸ ਤੋਂ ਬਾਅਦ ਰਿਵਾਰਡ ਪੁਆਇੰਟਸ ਅਤੇ ਚਾਰਜ ਵਿੱਚ ਬਦਲਾਅ ਹੋ ਸਕਦਾ ਹੈ। ਹਾਲਾਂਕਿ, ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਬੈਂਕ ਤੋਂ ਬੈਂਕ ਵਿੱਚ ਵੱਖ-ਵੱਖ ਹੋ ਸਕਦਾ ਹੈ।