Zirakpur News: ਜ਼ੀਰਕਪੁਰ ਵਿੱਚ ਚੋਰਾਂ ਨੇ ਦੁੱਧ ਦੇ 16 ਡਾਲੇ ਚੋਰੀ ਕੀਤੇ; ਵਾਰਦਾਤ ਸੀਸੀਟੀਵੀ `ਚ ਕੈਦ
ਜ਼ੀਰਕਪੁਰ ਵਿੱਚ ਚੋਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹਰ ਛੋਟੀ ਤੋਂ ਵੱਡੀ ਚੀਜ਼ ਨੂੰ ਬੜੇ ਹੀ ਆਰਾਮ ਨਾਲ ਚੋਰੀ ਕਰਕੇ ਲੈ ਜਾਂਦੇ ਹਨ। ਢਕੋਲੀ ਦੀ ਵਲਿੰਗਟਨ ਸੁਸਾਇਟੀ ਦੇ ਸਾਹਮਣੇ ਦ ਦੁਕਾਨਾਂ ਦੇ ਅੱਗਿਓਂ ਚੋਰਾਂ ਨੇ 16 ਡਾਲੇ ਦੁੱਧ ਦੇ ਚੋਰੀ ਕਰ ਲਏ। ਵਾਰਦਾਤ ਸਵੇਰੇ 6 ਵਜੇ ਦੀ ਹੈ। ਪੂਰੀ ਵਾਰਦਾਤ ਸ
Zirakpur News: ਜ਼ੀਰਕਪੁਰ ਵਿੱਚ ਚੋਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹਰ ਛੋਟੀ ਤੋਂ ਵੱਡੀ ਚੀਜ਼ ਨੂੰ ਬੜੇ ਹੀ ਆਰਾਮ ਨਾਲ ਚੋਰੀ ਕਰਕੇ ਲੈ ਜਾਂਦੇ ਹਨ। ਢਕੋਲੀ ਦੀ ਵਲਿੰਗਟਨ ਸੁਸਾਇਟੀ ਦੇ ਸਾਹਮਣੇ ਦ ਦੁਕਾਨਾਂ ਦੇ ਅੱਗਿਓਂ ਚੋਰਾਂ ਨੇ 16 ਡਾਲੇ ਦੁੱਧ ਦੇ ਚੋਰੀ ਕਰ ਲਏ। ਵਾਰਦਾਤ ਸਵੇਰੇ 6 ਵਜੇ ਦੀ ਹੈ।
ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੋ ਚੋਰ ਮੂੰਹ ਢੱਕ ਕੇ ਆਟੋ ਵਿੱਚ ਆਏ ਅਤੇ ਇਕ ਦੁਕਾਨ ਦੇ ਅੱਗਿਓਂ 10 ਅਤੇ ਦੂਜੀ ਦੁਕਾਨ ਦੇ ਅੱਗਿਓਂ 6 ਡਾਲੇ ਚੋਰੀ ਕਰਕੇ ਫ਼ਰਾਰ ਹੋ ਗਏ। ਦੁਕਾਨਦਾਰਾਂ ਨੇ ਚੋਰੀ ਦੀ ਸ਼ਿਕਾਇਤ ਤੇ ਸੀਸੀਟੀਵੀ ਦੀ ਫੁਟੇਜ ਦੇ ਦਿੱਤੀ ਹੈ। ਇਸ ਦੇ ਆਧਾਰ ਉਤੇ ਪੁਲਿਸ ਨੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਰਾਜੂ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਕਰੀਬ ਛੇ ਵਜੇ ਦੁੱਧ ਵੇਚਣ ਵਾਲੀ ਕੰਪਨੀ ਦੁੱਧ ਦੇ ਡਾਲੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਉਤਾਰ ਕੇ ਚਲੇ ਜਾਂਦੇ ਹਨ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੁਕਾਨ ਦੇ ਸਾਹਮਣੇ ਦੁੱਧ ਦੇ 10 ਡਾਲੇ ਅਤੇ ਗੁਆਂਢੀ ਦੁਕਾਨ ਕ੍ਰਿਪਾਲ ਡਿਪਾਰਟਮੈਂਟਲ ਸਟੋਰ ਦੇ ਸਾਹਮਣੇ 6 ਡਾਲੇ ਦੁੱਧ ਦੇ ਉਤਾਰੇ ਸਨ।
ਇਹ ਵੀ ਪੜ੍ਹੋ : Saheed Bhagat Singh Birthday: ਸੀਐਮ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਦਿੱਤੀਆਂ ਵਧਾਈਆਂ; ਕੁਰਬਾਨੀ ਨੂੰ ਕੀਤਾ ਯਾਦ
ਸਵੇਰੇ ਇੱਕ ਥ੍ਰੀਵੀਲ੍ਹਰ ਵਿੱਚ ਦੋ ਚੋਰ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਆਟੋ ਦੇ ਅੱਗੇ ਨੰਬਰ ਪਲੇਟ ਨਹੀਂ ਸੀ। ਚੋਰਾਂ ਨੇ ਆਟੋ ਦਾ ਪਿਛਲਾ ਡਾਲਾ ਖੁੱਲ੍ਹਿਆ ਛੱਡਿਆ ਹੋਇਆ ਸੀ ਤਾਂ ਪਿਛੇ ਤੋਂ ਨੰਬਰ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਨ੍ਹਾਂ ਚੋਰਾਂ ਨੇ ਦੋਵੇਂ ਦੁਕਾਨਾਂ ਦੇ ਅੱਗਿਓਂ ਕੁਲ 16 ਡਾਲੇ ਦੁੱਧ ਦੇ ਚੁੱਕੇ ਅਤੇ ਉਥੋਂ ਫ਼ਰਾਰ ਹੋ ਗਏ। ਇਸ ਦੀ ਸ਼ਿਕਾਇਤ ਅਤੇ ਸੀਸੀਟੀਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Canada News: ਭਾਰਤੀ ਮੂਲ ਦੇ ਕੈਨੇਅਡੀਅਨ ਐਮਪੀ ਨੇ 'ਕਨਿਸ਼ਕ' ਉਡਾਣ ਧਮਾਕੇ ਦੀ ਨਵੇਂ ਸਿਰੇ ਤੋਂ ਜਾਂਚ ਦੀ ਕੀਤੀ ਨਿਖੇਧੀ