ਕੁਲਫ਼ੀ ਖਾਣ ਵਾਲਿਆਂ ਲਈ ਅਹਿਮ ਖ਼ਬਰ; ਇਸ ਥਾਂ `ਤੇ 2 ਕਿਲੋ ਦਾ ਸੋਨਾ ਪਾ ਕੇ ਸਖਸ਼ ਵੇਚਦਾ `ਗੋਲਡ ਵਰਕ ਕੁਲਫੀ`
Gold Kulfi News: ਕੁਲਫ਼ੀ ਖਾਣ ਵਾਲਿਆਂ ਲਈ ਅਹਿਮ ਖ਼ਬਰ ਹੈ ਕਿ ਦੇਸ਼ ਦਾ ਇਕ ਥਾਂ ਹੈ ਜਿਥੇ ਇਕ ਵਿਅਕਤੀ 2 ਕਿਲੋ ਦਾ ਸੋਨੇ ਪਾ ਕੇ ਸਖਸ਼ `ਗੋਲਡ ਵਰਕ ਕੁਲਫੀ` ਵੇਚਦਾ ਹੈ। ਆਓ ਜਾਂਦੇ ਹਾਂ ਇਹ ਕੁਲਫ਼ੀ ਕਿੱਥੇ ਮਿਲਦੀ ਹੈ ਅਤੇ ਇਸ ਦਾ ਸਵਾਦ ਕਿਹੋ ਜਿਹਾ ਹੈ...
Indore Gold Kulfi news: ਅਕਸਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਕੁਲਫੀ ਬਹੁਤ ਪਸੰਦ ਹੈ ਪਰ ਅੱਜ ਤੁਹਾਨੂੰ ਇਕ ਅਜਿਹੀ ਕੁਲਫੀ ਬਾਰੇ ਦੱਸਾਂਗੇ ਜਿਸ ਨੂੰ ਵੇਖ ਕੇ ਤੁਸੀ ਹੈਰਾਨ ਹੋ ਜਾਓਗੇ। ਇਹ ਕੁਲਫੀ ਦਾ ਨਾਮ ਗੋਲਡ ਵਰਕ ਕੁਲਫੀ ਹੈ ਅਤੇ ਇਸ ਕੁਲਫੀ ਬਾਰੇ ਤੁਸੀ ਕਦੇ ਵੀ ਨਹੀਂ ਸੁਣਿਆ ਹੋਵੇਗਾ। ਜੇਕਰ ਤੁਸੀ ਇਸ ਕੁਲਫੀ ਨੂੰ ਖਾਣਾ ਚਾਹੁੰਦੇ ਹੋ ਤਾਂ ਇਹ ਗੋਲਡ ਵਰਕ ਕੁਲਫੀ (Gold Kulfi) ਇੰਦੌਰ ਵਿਚ ਮਿਲਿਦੀ ਹੈ ਜੋ ਬੇਹੱਦ ਸਵਾਦ ਹੈ।
ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਇੰਦੌਰ ਖਾਣ-ਪੀਣ ਲਈ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿਚ ਖਾਣ ਪੀਣ ਦੀਆਂ ਬਹੁਤ ਸਾਰੀਆਂ ਥਾਵਾਂ ਹਨ। ਸਰਾਫਾ ਦੇਸ਼ ਦਾ ਇੱਕੋ ਇੱਕ ਅਜਿਹਾ ਸਥਾਨ ਹੈ ਜਿੱਥ ਇਕ ਖਾਸ ਕਿਸਮ ਦੀ ਕੁਲਫੀ ਬਹੁਤ ਮਸ਼ਹੂਰ ਹੋ ਰਹੀ ਹੈ। ਇਹ ਗੋਲਡਨ ਕੁਲਫੀ (Gold Kulfi) ਹੈ, ਜਿਸ ਨੂੰ 1 ਕਰੋੜ ਦਾ ਸੋਨਾ ਪਹਿਨ ਕੇ ਪਰੋਸਿਆ ਜਾਂਦਾ ਹੈ। ਇਸ ਕੁਲਫੀ (Gold Kulfi) ਨੂੰ ਲੋਕ ਸ਼ੌਂਕੀਨ ਨਾਲ ਖਾ ਰਹੇ ਹਨ। ਇਕ ਅਜਿਹੀ ਹੀ ਤਸਵੀਰ ਵੀ ਸਾਹਮਣੇ ਆਈ ਜਿਸ ਵਿਚ ਹਾਲ ਹੀ 'ਚ ਇਕ ਵਿਅਕਤੀ ਗੋਲਡਨ ਕੁਲਫੀ ਖਾਂਦਾ ਦਿੱਖ ਰਿਹਾ ਹੈ।
ਦਰਅਸਲ ਇੰਦੌਰ ਦੇ ਸਰਾਫਾ ਚੌਰਾਟੀ 'ਚ ਪ੍ਰਕਾਸ਼ ਫਲੂਦਾ ਕੁਲਫੀ ਵੇਚਣ ਵਾਲੇ ਬੰਟੀ ਯਾਦਵ ਦੀ ਕੁਲਫੀ ਸੋਸ਼ਲ ਮੀਡੀਆ 'ਤੇ (Indore Gold Kulfi) ਕਾਫੀ ਚਰਚਾ 'ਚ ਹੈ। ਕੁਲਫੀ ਖਾਣ ਦੇ ਨਾਲ-ਨਾਲ ਸ਼ਹਿਰ ਭਰ ਤੋਂ ਲੋਕ ਕੁਲਫੀ ਵੇਚਣ ਵਾਲੇ ਨੂੰ ਦੇਖਣ ਲਈ ਵੀ ਆਉਂਦੇ ਹਨ। ਇਸ ਗੋਲਡਨ ਕੁਲਫੀ ਦੀ ਸ਼ੁਰੂਆਤ ਇੰਦੌਰ ਦੇ ਸਰਾਫਾ 'ਚ ਕੁਲਫੀ ਦਾ ਸਟਾਲ ਚਲਾਉਣ ਵਾਲੇ ਬੰਟੀ ਯਾਦਵ ਨੇ ਕੀਤੀ ਸੀ।
ਇਹ ਵੀ ਪੜ੍ਹੋ: Weather report: ਪੰਜਾਬ 'ਚ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਮਿਜਾਜ਼
ਬੰਟੀ ਯਾਦਵ ਦੇ ਪਿਤਾ ਰਵਾਇਤੀ ਕੁਲਫੀ (Indore Gold Kulfi) ਵੇਚਦੇ ਸਨ। ਬੰਟੀ ਨੇ ਕਾਰੋਬਾਰ ਵਿਚ ਕੁਝ ਨਵਾਂ ਕਰਨ ਦਾ ਸੋਚਿਆ ਸੀ ਜਿਸ ਕਰਕੇ ਉਸਨੇ ਇਹ ਕੁਲਫੀ ਦਾ ਕਾਰੋਬਾਰ ਕੀਤਾ। ਉਹ ਸੋਨਾ ਪਹਿਨਣ ਦਾ ਸ਼ੌਕੀਨ ਹੈ ਅਤੇ ਲੋਕਾਂ ਨੂੰ ਸੋਨੇ ਦੀ ਕੁਲਫੀ ਖੁਆਉਣ ਦਾ ਵੀ ਸ਼ੌਕੀਨ ਹੈ। ਗੋਲਡ ਕੁਲਫੀ ਦਾ ਸਵਾਦ ਨਹੀਂ ਬਦਲਿਆ ਪਰ ਖਾਣ ਵਾਲੇ ਨੂੰ ਸ਼ਾਹੀ ਅਹਿਸਾਸ ਜ਼ਰੂਰ ਮਿਲਦਾ ਹੈ। ਮਹਿੰਗੀ ਹੋਣ ਕਾਰਨ ਇਨ੍ਹਾਂ ਦੀ ਗੋਲਡ ਕੁਲਫੀ ਦੀ ਵਿਕਰੀ ਜ਼ਿਆਦਾ ਨਹੀਂ ਹੁੰਦੀ ਪਰ ਸਵਾਦ ਦੇ ਸ਼ੌਕੀਨ ਲੋਕ ਕਈ ਵਾਰ ਇੱਥੇ ਆ ਕੇ ਖਾਂਦੇ ਹਨ। ਸਭ ਤੋਂ ਹੈਰਾਨ ਗੱਲ ਇਹ ਹੈ ਕਿ ਬੰਟੀ ਯਾਦਵ ਕਰੀਬ 2 ਕਿਲੋ ਸੋਨੇ (Indore Gold Kulfi) ਦੇ ਗਹਿਣੇ ਪਾ ਕੇ ਇਹ ਗੋਲਡਨ ਕੁਲਫੀ ਨੂੰ ਵੇਚਦੇ ਹਨ। ਬੰਟੀ ਜਦੋਂ ਦੁਕਾਨ 'ਤੇ ਗੋਲਡ ਪਾ ਕੇ ਕੁਲਫੀ ਵੇਚਦੇ ਹਨ ਤਾਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਇਹ ਗੋਲਡ ਅਸਲੀ ਹੈ ਨਕਲੀ ਹੈ।