ਨੌਜਵਾਨਾਂ ਦੇ ਦਿਲਾਂ ਵਿਚ ਧੜਕਣ ਵਾਲਾ ਸਿੱਧੂ ਮੂਸੇਵਾਲਾ, ਇੰਝ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ `ਲਾਈਸੈਂਸ` ਲਈ ਇੱਕ ਗੀਤਕਾਰ ਵਜੋਂ ਕੀਤੀ। ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ।
ਚੰਡੀਗੜ: ਪੰਜਾਬੀ ਨੌਜਵਾਨਾਂ ਦੇ ਦਿਲਾਂ ਵਿਚ ਵੱਸਣ ਵਾਲਾ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਲੰਘੀ ਸ਼ਾਮ ਗੋਲੀਆਂ ਮਾਰ ਕੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨੇ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿਚ ਉਸਦੇ ਚਾਹੁਣ ਵਾਲਿਆਂ ਨੂੰ ਦਹਿਲਾ ਦਿੱਤਾ। ਇਹ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੀ ਹੈ।ਇਸ ਹਮਲੇ ਵਿੱਚ ਮੂਸੇਵਾਲਾ ਦੇ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਇਹ ਸਿੱਧੂ ਦੇ ਚਾਹੁਣ ਵਾਲਿਆਂ ਲਈ ਵੱਡਾ ਸਦਮਾ ਹੈ। ਛੋਟੀ ਜਿਹੀ ਉਮਰ ਵਿਚ ਸਿੱਧੂ ਨੇ ਦੁਨੀਆਂ ਭਰ 'ਚ ਵਾਹ-ਵਾਹੀ ਖੱਟੀ ਅਤੇ ਛੋਟੀ ਹੀ ਉਮਰੇ ਆਪਣੇ ਚਾਹੁਣ ਵਾਲਿਆਂ ਨੂੰ ਦਰਦ ਦੇ ਗਿਆ।
ਕੌਣ ਹੈ ਸਿੱਧੂ ਮੂਸੇਵਾਲਾ?
ਸਿੱਧੂ ਮੂਸੇਵਾਲਾ ਦਾ ਪੂਰਾ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ ਅਤੇ ਉਹ ਪੰਜਾਬ ਦਾ ਮਸ਼ਹੂਰ ਗਾਇਕ ਸੀ। ਉਨ੍ਹਾਂ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸੇ ਹੋਇਆ ਸੀ। ਸਿੱਧੂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ । ਸਿੱਧੂ ਮੂਸੇਵਾਲਾ ਭਾਵੇਂ ਨੌਜਵਾਨਾਂ ਵਿੱਚ ਹਰਮਨ ਪਿਆਰਾ ਸੀ , ਪਰ ਉਸ 'ਤੇ ਅਕਸਰ ਆਪਣੇ ਗੀਤਾਂ ਰਾਹੀਂ ਬੰਦੂਕ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਦੇ ਰਹੇ।
ਇਸ ਗੀਤ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ 'ਲਾਈਸੈਂਸ' ਲਈ ਇੱਕ ਗੀਤਕਾਰ ਵਜੋਂ ਕੀਤੀ। ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਜ਼ੀ ਵੀਗਨ' ਨਾਲ ਗਾਇਕ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ 'ਤੇ ਕੰਮ ਕੀਤਾ। ਸਾਲ 2020 ਵਿੱਚ, ਸਿੱਧੂ ਨੂੰ ਦਿ ਗਾਰਡੀਅਨ ਦੁਆਰਾ 50 ਨਵੇਂ ਕਲਾਕਾਰਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ 2022 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਹਾਲਾਂਕਿ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਨੇ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
WATCH LIVE TV