ਇੰਝ ਸਾਂਭੀ ਜਾਵੇਗੀ ਪਰਾਲੀ, ਪੀ. ਏ. ਯੂ. ਦੇ ਖੇਤੀਬਾੜੀ ਮਾਹਿਰਾਂ ਨੇ ਦੱਸਿਆ ਫਾਰਮੂਲਾ
ਹੁਣ ਬਾਗਬਾਨੀ ਲਈ ਵਰਦਾਨ ਸਾਬਿਤ ਹੋਵੇਗੀ ਪਰਾਲੀ, ਪੀ. ਏ. ਯੂ. ਦੇ ਵਿਗਿਆਨੀਆਂ ਦਾ ਦਾਅਵਾ ਬਾਗ਼ਾਂ ਦੇ ਵਿੱਚ ਪਰਾਲੀ ਵਿੱਚ ਹੋਣ ਵਾਲੇ ਪਾਣੀ ਦੀ ਹੋਵੇਗੀ ਬਚਤ ਨਾਲ ਪੈਦਾਵਾਰ ਵੀ ਹੋਵੇਗੀ ਭਰਪੂਰ, ਪਰਾਲੀ ਦਾ ਵੀ ਹੋਵੇਗਾ ਦਾ ਨਬੇੜਾ
ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਕਸਰ ਹੀ ਆਪਣੀਆਂ ਨਵੀਆਂ ਤਕਨੀਕਾਂ ਤੇ ਕਾਢਾ ਕਰਕੇ ਜਾਣੀ ਜਾਂਦੀ ਹੈ। ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਸੂਬੇ ਦੇ ਕਿਸਾਨਾਂ ਲਈ ਪਰਾਲੀ ਦਾ ਪਰਬੰਧਨ ਇਕ ਵੱਡਾ ਚੈਲੰਜ ਰਿਹਾ ਹੈ।
ਅਜਿਹੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਦੇ ਮਾਹਿਰ ਡਾਕਟਰ ਗੁਰਤੇਜ ਸਿੰਘ ਨੇ ਕਿਹਾ ਹੈ ਕਿ ਜੇਕਰ ਪਰਾਲੀ ਨੂੰ ਬਾਗ ਦੇ ਵਿਚ ਬਿਛਾ ਲਿਆ ਜਾਵੇ ਤਾਂ ਹੋ ਬੂਟਿਆਂ ਲਈ ਵਰਦਾਨ ਸਾਬਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਕਿੰਨੂ ਦੇ ਬਾਗਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੀ ਵਰਤੋਂ ਵੀ ਕਰ ਕੇ ਵੇਖੀ ਗਈ ਹੈ ਜਿਸ ਦੇ ਕਾਫੀ ਸਕਰਾਤਮਕ ਨਤੀਜੇ ਸਾਹਮਣੇ ਆਏ ਨੇ। ਉਨ੍ਹਾ ਦੱਸਿਆ ਕਿ ਸਿਰਫ ਕਿਨੂੰਆਂ ਦੇ ਬਾਗ਼ਾਂ ਵਿਚ ਹੀ ਨਹੀਂ ਸਗੋਂ ਬੇਰ, ਆੜੂ ਅਤੇ ਹੋਰਨਾਂ ਬਾਗ਼ਾਂ ਦੇ ਵਿੱਚ ਵੀ ਪਰਾਲੀ ਵਿਛਾਉਣ ਦੇ ਕਾਫੀ ਫਾਇਦੇ ਹੁੰਦੇ ਨੇ।
ਡਾਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ 96 ਹਜ਼ਾਰ ਹੈਕਟਅਰ ਚ ਬਾਗਬਾਨੀ ਕੀਤੀ ਜਾਂਦੀ ਹੈ ਅਤੇ 55 ਹਜ਼ਾਰ ਹੈਕਟੇਅਰ ਰਕਬੇ ਚ ਕਿੰਨੂ ਦੇ ਬਾਗ ਲਗਾਏ ਗਏ। ਪੰਜਾਬ ਦੇ ਵਿਚ ਜਿੰਨੇ ਫਲਾਂ ਦੀ ਖੇਤੀ ਕੀਤੀ ਜਾਂਦੀ ਹੈ ਉਨ੍ਹਾਂ ਵਿਚ 50 ਫ਼ੀਸਦੀ ਦੇ ਕਰੀਬ ਇਕੱਲੇ ਕਿਵੇਂ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਦੀ ਤੈਅ ਬਾਗ਼ਾਂ ਦੇ ਵਿਚ ਵਿਛਾ ਲਈ ਜਾਵੇ ਤਾਂ ਇਸ ਦਾ ਕਾਫੀ ਫਾਇਦਾ ਹੁੰਦਾ ਹੈ, ਉਨ੍ਹਾਂ ਕਿਹਾ ਕਿ 3 ਤੋਂ 4 ਇੰਚ ਦੀ ਪਰਤ ਵਿਛਾਉਣੀ ਹੈ ਇਕ ਏਕੜ ਬਾਗ ਦੇ ਵਿਚ ਲਗਭਗ 1 ਏਕੜ ਝੋਨੇ ਦੀ ਪਰਾਲੀ ਵਰਤੀ ਜਾ ਸਕਦੀ ਹੈ।
WATCH LIVE TV