ਭਰਤ ਸ਼ਰਮਾ(ਲੁਧਿਆਣਾ)-  ਪਰਾਲੀ ਸਾੜਨਾ ਸਰਕਾਰ 'ਤੇ ਕਿਸਾਨਾਂ ਦੋਵਾ ਲਈ ਹੀ ਗੰਭੀਰ ਮੁੱਦਾ ਹੈ। ਇਸ ਨਾਲ ਪ੍ਰਦੂਸ਼ਣ ਹੁੰਦਾ ਜੋ ਕਿ ਕਿਸਾਨ ਦੇ ਪਰਿਵਾਰ ਦੀ ਸਿਹਤ ਤੇ ਆਮ ਲੋਕਾਂ ਦੀ ਸਿਹਤ 'ਤੇ ਵੀ ਅਸਰ ਪਾਉਂਦਾ ਹੈ। ਪਰ ਫਿਰ ਵੀ ਕੋਈ ਹੋਰ ਵਧੀਆ ਬਦਲ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਮਜ਼ਬੂਰਨ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ।


COMMERCIAL BREAK
SCROLL TO CONTINUE READING

ਦੂਜੇ ਪਾਸੇ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਵੇਕਲੀ ਪਹਿਲ ਕੀਤੀ ਜਾ ਰਹੀ ਹੈ। ਵਿਧਾਇਕ ਹਲਕੇ ਵਿੱਚ ਕਿਸਾਨ ਦੇ ਖੇਤ ਦਾ ਦੌਰਾ ਕਰਨ ਪਹੁੰਚੇ ਜਿਥੇ ਉਨ੍ਹਾਂ ਵੱਲੋਂ ਖੁਦ ਟਰੈਕਟਰ ਚਲਾ ਕੇ ਝੋਨੇ ਤੋਂ ਬਾਅਦ ਬਿਨਾ ਪਰਾਲੀ ਸਾੜੇ ਬਿਜਾਈ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਇਸ ਵਾਰ ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜੇਗਾ। ਉਨ੍ਹਾਂ ਕਿਹਾ ਸਰਕਾਰ ਵੀ ਪਰਾਲੀ ਨਾ ਸਾੜਨ ਨੂੰ ਲੈ ਕੇ ਯਤਨਸ਼ੀਲ ਹੈ, ਪਰ ਉਨ੍ਹਾਂ ਵੱਲੋਂ ਵੀ ਹਲਕੇ ਵਿੱਚ ਜਿਹੜਾ ਕਿਸਾਨ ਪਰਾਲੀ ਨਹੀਂ ਸਾੜੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।


ਵਿਧਾਇਕ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲੈ ਕੇ ਇਸ ਵਾਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਮੰਡੀਆਂ ਵਿੱਚ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਚੁਕੇਗੀ ਤੇ ਫਸ਼ਲ ਦੀ ਅਦਾਇਗੀ ਵੀ ਸਮੇਂ ਸਿਰ ਦਿੱਤੀ ਜਾਵੇਗੀ। ਪਰਾਲੀ ਨੂੰ ਲੈ ਕੇ ਉ੍ਹਨਾਂ ਕਿਹਾ ਕਿ ਬੇਸ਼ਕ ਕੇਂਦਰ ਦੀ ਭਾਜਪਾ ਸਰਕਾਰ ਨੇ ਪਰਾਲੀ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਪੰਜਾਬ ਸਰਕਾਰ ਪਰਾਲੀ ਨਾ ਸਾੜਨ ਨੂੰ ਲੈ ਕੇ ਆਵਦੇ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲੇ ਦੇ ਕਿਸਾਨ ਜਿਹੜੇ ਇਸ ਵਾਰ ਪਰਾਲੀ ਨਹੀਂ ਸਾੜਨਗੇ ਉਨ੍ਹਾਂ ਨੂੰ ਤਨਖਾਹ ਵਿੱਚੋਂ ਜਿੰਨਾ ਹੋ ਸਕੇ ਇਨਾਮ ਦਿੱਤਾ ਜਾਵੇਗਾ।


ਦੱਸਦੇਈਏ ਕਿ ਹਰ ਵਾਰ ਸਰਕਾਰਾਂ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ। ਪਰ ਇਸ ਅਪੀਲ ਦਾ ਅਸਰ ਦੇਖਣ ਨੂੰ ਨਹੀਂ ਮਿਲਦਾ। ਇਸ ਵਾਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਇਸ ਵਾਰ ਸੂਬੇ ਵਿੱਚ ਕਿਸਾਨਾਂ ਨੂੰ ਪਰਾਲੀ ਨਹੀਂ ਜਲਾਉਣ ਦਿੱਤੀ ਜਾਵੇਗੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਪਰਾਲੀ ਨਾ ਸਾੜਨ ਦਾ ਬਦਲ ਅਸੀ ਕਿਸਾਨਾਂ ਨੂੰ ਮਸ਼ੀਨਾਂ ਦੇਵਾਂਗੇ ਪਰ ਵੇਖਣਾ ਹੋਵੇਗਾ ਕਿ ਕਿੰਨੇ ਕਿਸਾਨਾਂ ਤੱਕ ਮਸ਼ੀਨਾਂ ਪਹੁੰਚਦੀਆਂ ਹਨ ਤੇ ਇਸ ਵਾਰ ਪੰਜਾਬ ਵਿੱਚ ਕਿੰਨੀ ਪਰਾਲੀ ਜਲਾਈ ਜਾਂਦੀ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੇ ਕਿਸਾਨ ਪਰਾਲੀ ਸਾੜਨਗੇ ਉਨ੍ਹਾਂ ਨਾਲ ਸ਼ਖਤੀ ਵੀ ਕਰਨ ਦੇ ਆਦੇਸ਼ ਦਿੱਤੇ ਹਨ। ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਹੜਾ ਕਿਸਾਨਾ ਪਰਾਲੀ ਸਾੜੇਗੇ ਉਸ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਜਾਵੇਗਾ ਮਤਲਬ ਕਿ ਉਸ ਕਿਸਾਨ ਨੂੰ ਸਰਾਕਰੀ ਸਹੂਲਤਾਂ,ਬੈਂਕ ਕਰਜ਼ਾ ਨਹੀਂ ਦਿੱਤਾ ਜਾਵੇਗਾ।


WATCH LIVE TV