ਚੰਡੀਗੜ: ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਖੇਤ ਦਾ ਤਾਂ ਰੱਬ ਹੀ ਰਾਖਾ! ਜੀ ਹਾਂ ਜਿਹਨਾਂ ਨੂੰ ਲੋਕਾਂ ਦੀ ਰਖਵਾਲੀ ਲਈ ਜਦੋਂ ਉਹ ਹੀ ਲੋਕਾਂ ਨੂੰ ਲੁੱਟਣ ਲੱਗ ਪੈਣ ਤਾਂ ਲੁਟੇਰਿਆਂ ਤੋਂ ਜਨਤਾ ਨੂੰ ਬਚਾਏਗਾ ਕੌਣ?


COMMERCIAL BREAK
SCROLL TO CONTINUE READING


ਲੁਧਿਆਣਾ ’ਚ ਇਕ ਪੁਲਿਸ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜੋ ਕਿਸੇ ਰਾਹਗੀਰ ਨੂੰ ਪੁਲਿਸ ਦੀ ਵਰਦੀ ਦਾ ਰੋਹਬ ਦਿਖਾ ਕੇ ਲੁੱਟਖੋਹ ਕਰ ਰਹੇ ਸਨ। ਬਹਿਸਬਾਜੀ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਕਾਂਸਟੇਬਲ ਇੰਦਰਜੀਤ ਸਿੰਘ ਨੇ ਦੂਜੀ ਧਿਰ ’ਤੇ ਥੱਪੜ ਮਾਰ ਦਿੱਤਾ। ਕੋਲੋਂ ਗੁਜਰ ਰਹੇ ਰਾਹਗੀਰਾਂ ਨੂੰ ਮੋਤੀ ਨਗਰ ਥਾਣੇ ’ਚ ਇਤਲਾਹ ਦਿੱਤੀ ਕਿ ਕੁਝ ਲੋਕ ਪੁਲੀਸ ਦੀ ਵਰਦੀ ’ਚ ਲੋਕਾਂ ਨਾਲ ਲੁੱਟਖੋਹ ਕਰ ਰਹੇ ਹਨ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਲੁਟੇਰਿਆਂ ’ਚੋਂ 4 ਭੱਜਣ ’ਚ ਕਾਮਯਾਬ ਹੋ ਗਏ ਜਦਕਿ 3 ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ।



ਵਰਦੀ ’ਚ ਲੁੱਟ ਦੀ ਵਾਰਦਾਤ ਨੂੰ ਦਿੰਦੇ ਸਨ ਅੰਜਾਮ
ਥਾਣਾ ਮੋਤੀ ਨਗਰ ਦੇ ਐੱਸਐੱਚਓ ਸੰਜੀਵ ਕਪੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਦੇ 2 ਮੁਲਾਜ਼ਮ ਵੀ ਇਸ ਗਿਰੋਹ ’ਚ ਸ਼ਾਮਲ ਹਨ। ਲੋਕਾਂ ਨਾਲ ਲੁੱਟਖੋਹ ਕਰਨ ਵਾਲੇ 2 ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 5 ਹੋਰ ਵਿਅਕਤੀ ਵੀ ਗਿਰੋਹ ’ਚ ਸ਼ਾਮਲ ਸਨ। ਇਹ ਦੋਵੇਂ ਮੁਲਾਜ਼ਮ ਸਰਕਟ ਹਾਊਸ ’ਚ ਮੌਜੂਦ ਰਹਿਣ ਵਾਲੀ VIP ਸੁਰੱਖਿਆ ਦਸਤੇ ’ਚ ਤੈਨਾਤ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਪੁਲਿਸ ਵਰਦੀ ’ਚ ਸੁਨਸਾਨ ਜਗ੍ਹਾ ’ਤੇ ਰਾਹਗੀਰਾਂ ਦੀ ਚੈਕਿੰਗ ਸ਼ੁਰੂ ਕਰ ਦਿੰਦੇ ਸਨ। ਚੈਕਿੰਗ ਬਹਾਨੇ ਪੁਲਿਸ ਵਾਲਿਆਂ ਨਾਲ ਮਿਲਕੇ ਰਾਹਗੀਰਾਂ ਨਾਲ ਲੁੱਟਖੋਹ ਕਰਦੇ ਸਨ।



ਨਸ਼ੇ ਦੇ ਆਦੀ ਹਨ ਦੋਵੇਂ ਪੁਲਿਸ ਮੁਲਾਜ਼ਮ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਪੂਰਤੀ ਲਈ ਇਹ ਮੁਲਾਜ਼ਮ ਲੁੱਟਖੋਹ ਕਰਦੇ ਸਨ। ਲੁਟੇਰਿਆਂ ਤੋਂ ਪੁਲਿਸ ਨੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਨਾਲ ਜਿੱਥੇ ਪੁਲਿਸ ਵਿਭਾਗ ਦੀ ਕਿਰਕਿਰੀ ਹੋਈ ਹੈ, ਉੱਥੇ ਹੀ SHO ਸੰਜੀਵ ਕਪੂਰ ਨੇ ਜਾਣਕਾਰੀ ਦੇਣ ਵਾਲੇ ਲੋਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਪਰਾਧ ਕਰਨ ਵਾਲੇ ਕਿਸੇ ਸਖਸ਼ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੁਲਿਸ ਵਿਭਾਗ ਦਾ ਕਰਮਚਾਰੀ ਹੀ ਕਿਉਂ ਨਾ ਹੋਵੇ। 



ਇਨ੍ਹਾਂ 7 ਲੁਟੇਰਿਆਂ ਖ਼ਿਲਾਫ਼ ਲੁਧਿਆਣਾ ਦੇ ਥਾਣਾ ਮੋਤੀ ਨਗਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਹੜੇ 4 ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ, ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।