Faridkot News: ਫਰੀਦਕੋਟ ਵਿੱਚ ਇੱਕ ਸਕੂਲ ਵਿਚੋਂ ਤਿੰਨ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਰਹੀ ਹੈ। ਦਰਅਸਲ ਸ਼ਹਿਰ ਦੇ ਸਰਕਾਰੀ ਸਕੂਲ ਵਿਚੋਂ ਤਿੰਨ ਬੱਚੀਆਂ ਗਾਇਬ ਹੋ ਗਈਆਂ ਹਨ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕੁੜੀਆਂ ਨੂੰ ਲੱਭਣ ਦੀ ਅਪੀਲ ਕੀਤੀ ਹੈ।


COMMERCIAL BREAK
SCROLL TO CONTINUE READING

ਲਾਪਤਾ ਲੜਕੀਆਂ ਦੇ ਪਰੇਸ਼ਾਨ ਪਰਿਵਾਰਕ ਜੀਆਂ ਨੇ ਦੱਸਿਆ ਤਿੰਨੋਂ ਵਿਦਿਆਰਥਣਾਂ ਤਿਆਰ ਹੋ ਕੇ ਸਕੂਲ ਪੜ੍ਹਨ ਲਈ ਗਈਆਂ ਸਨ ਪਰ ਦੁਪਹਿਰ ਨੂੰ ਸਕੂਲ ਵਿਚੋਂ ਫੋਨ ਆਇਆ ਕਿ ਉਨ੍ਹਾਂ ਦੀਆਂ ਲੜਕੀਆਂ ਅੱਜ ਸਕੂਲ ਨਹੀਂ ਪੁੱਜੀਆਂ। ਇਸ ਤੋਂ ਬਾਅਦ ਉਹ ਕਾਫੀ ਘਬਰਾ ਗਏ ਅਤੇ ਬੱਚੀਆਂ ਦੀ ਭਾਲ ਸ਼ੁਰੂ ਕਰ ਦਿੱਤੀ।


ਦੱਸਿਆ ਜਾ ਰਿਹਾ ਹੈ ਕਿ 7ਵੀਂ ਜਮਾਤ 'ਚ ਪੜ੍ਹਦੀਆਂ 13 ਸਾਲਾ ਪ੍ਰਗਤੀ ਕੁਮਾਰੀ ਅਤੇ ਸਪਨਾ ਥਾਪਰ (14) ਨੂੰ ਸਵੇਰੇ ਸਕੂਲ ਦੇ ਗੇਟ 'ਤੇ ਬੱਚਿਆਂ ਨੇ ਦੇਖਿਆ ਪਰ ਬਾਅਦ 'ਚ ਉਹ ਸਕੂਲ 'ਚ ਨਹੀਂ ਪੁੱਜੀਆਂ। ਇਸੇ ਤਰ੍ਹਾਂ 17 ਸਾਲਾ ਸਰਸਵਤੀ ਗਿਰੀ ਵੀ ਸਕੂਲ ਨਹੀਂ ਪੁੱਜੀ। ਇਸ ਦੀ ਖਬਰ ਮਿਲਣ ਉਪਰ ਮਾਪੇ ਕਾਫੀ ਘਬਰਾ ਗਏ।


ਇਹ ਵੀ ਪੜ੍ਹੋ : Punjab Kisan Andolan Live Update: ਕਿਸਾਨੀ ਅੰਦੋਲਨ 'ਤੇ ਹਰ ਅਪਡੇਟ, ਦੂਜੇ ਦਿਨ ਕਿਸਾਨਾਂ ਨੇ ਸ਼ੰਭੂ ਬਾਰਡਰ 'ਤੇ ਮੋਰਚਾ ਸਾਂਭਿਆ


ਘਰ ਦ ਆਲੇ-ਦੁਆਲੇ ਵੀ ਪੁੱਛਗਿੱਛ ਕੀਤੀ। ਬੱਚੀਆਂ ਦੇ ਘਰ ਵੀ ਨਹੀਂ ਪੁੱਜਣ ਉਤੇ ਮਾਪਿਆਂ ਨੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਤਿੰਨਾਂ ਲੜਕੀਆਂ ਦੇ ਮਾਤਾ-ਪਿਤਾ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਹਨ। ਅਜਿਹੇ 'ਚ ਫਰੀਦਕੋਟ 'ਚ ਰਹਿੰਦੇ ਨੇਪਾਲੀ ਭਾਈਚਾਰੇ ਨੇ ਇਕੱਠੇ ਹੋ ਕੇ ਤਿੰਨ ਲਾਪਤਾ ਲੜਕੀਆਂ ਨੂੰ ਲੱਭਣ ਲਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਤੇ ਸਮਾਜਿਕ ਸੰਸਥਾਵਾਂ ਨੂੰ ਲੜਕੀਆਂ ਦੀ ਭਾਲ 'ਚ ਮਦਦ ਦੀ ਅਪੀਲ ਕੀਤੀ ਹੈ। ਸੰਸਥਾਵਾਂ ਨੁਮਾਇੰਦਿਆਂ ਕਿਹਾ ਕਿ ਜਲਦ ਤੋਂ ਜਲਦ ਬੱਚੀਆਂ ਨੂੰ ਲੱਭ ਕੇ ਮਾਪਿਆਂ ਦੇ ਹਵਾਲੇ ਕੀਤੀਆਂ ਜਾਣ।


ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ


ਅਜਿਹੇ 'ਚ ਫਰੀਦਕੋਟ 'ਚ ਰਹਿੰਦੇ ਨੇਪਾਲੀ ਭਾਈਚਾਰੇ ਨੇ ਇਕੱਠੇ ਹੋ ਕੇ ਤਿੰਨ ਲਾਪਤਾ ਲੜਕੀਆਂ ਨੂੰ ਲੱਭਣ ਲਈ ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੂੰ ਲੜਕੀਆਂ ਦੀ ਭਾਲ 'ਚ ਮਦਦ ਦੀ ਗੁਹਾਰ ਕੀਤੀ ਹੈ।


ਇਹ ਵੀ ਪੜ੍ਹੋ : Farmers Protest: ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਵੱਡਾ ਬਿਆਨ- 'ਅਸੀਂ ਅਗਲੀ ਗੱਲਬਾਤ ਰਾਹੀਂ ਲੱਭਾਂਗੇ ਹੱਲ'