Amritsar News: ਤਾਏ ਦੇ ਲੜਕੇ ਸਮੇਤ ਤਿੰਨ ਜਣਿਆਂ ਨੇ ਨਾਬਾਲਿਗਾ ਨਾਲ ਕੀਤਾ ਬਲਾਤਕਾਰ; ਪੁਲਿਸ ਉਤੇ ਲਗਾਏ ਦੋਸ਼
Amritsar News: ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਵਿੱਚ ਨਾਬਾਲਿਗਾ ਨਾਲ 3 ਜਣਿਆਂ ਵੱਲੋਂ ਬਲਾਤਕਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਵਿੱਚ ਨਾਬਾਲਿਗਾ ਨਾਲ 3 ਜਣਿਆਂ ਵੱਲੋਂ ਬਲਾਤਕਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਹੈ ਕਿ ਜਬਰ ਜਨਾਹ ਕਰਨ ਵਾਲੇ 3 ਜਣਿਆਂ ਵਿੱਚ ਇੱਕ ਲੜਕਾ ਸਕੇ ਤਾਏ ਦਾ ਮੁੰਡਾ ਸੀ। ਪੀੜਤ ਲੜਕੀ ਨੂੰ ਉਸ ਦੇ ਤਾਏ ਦੇ ਲੜਕੇ ਸਮੇਤ ਦੋ ਹੋਰ ਸਾਥੀਆਂ ਨੇ ਬਹਿਲਾ-ਫੁਸਲਾ ਕੇ ਲਿਜਾ ਕੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਲੜਕੀ ਦੀ ਗੰਭੀਰ ਹਾਲ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਲੜਕੀ ਦੀ ਮਾਤਾ ਤੇ ਮਾਮੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਨਾਲ ਉਸ ਦੇ ਸਕੇ ਤਾਏ ਦੇ ਮੁੰਡੇ ਅਤੇ ਗੁਆਂਢੀ ਲੜਕਿਆਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਲੜਕੀ ਦੀ ਮਾਤਾ ਨੇ ਦੋਸ਼ ਲਗਾਏ ਕੇ ਇਸ ਵਿੱਚ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਵੀ ਸ਼ਾਮਲ ਹੈ ਜੋ ਉਸ ਦੇ ਖਿਲਾਫ਼ ਹਨ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ। ਇਨਸਾਫ਼ ਨਾ ਮਿਲਣ ਉਤੇ ਚਿਤਾਵਨੀ ਦਿੱਤੀ ਕਿ ਪੁਲਿਸ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉੱਥੇ ਹੀ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ : Punjab News: ਵਿਧਾਇਕ ਨੂੰ ਹਸਪਤਾਲ 'ਚ ਮਿਲ ਰਿਹਾ VVIP ਟ੍ਰਰੀਟਮੈਂਟ, RTI ਕਾਰਕੁੰਨ ਮਾਨਿਕ ਗੋਇਲ ਨੇ ਕੀਤਾ ਖੁਲਾਸਾ
ਲੜਕੀ ਦੇ ਬਿਆਨ ਲੈਣੇ ਸੀ ਜਿਸ ਦੇ ਚੱਲਦੇ ਡਾਕਟਰ ਨੇ ਉਸ ਨੂੰ ਅਨਫਿਟ ਦੱਸਿਆ ਸੀ। ਹੁਣ ਡਾਕਟਰ ਉਸ ਨੂੰ ਫਿੱਟ ਦੱਸ ਰਹੇ ਹਨ ਤੇ ਕੱਲ੍ਹ ਹੀ ਉਹ ਉਸਦੇ ਬਿਆਨ ਲੈਣ ਜਾ ਰਹੇ ਹਾਂ ਤੇ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਕਿਸੇ ਵੀ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : Ukraine Punjabi Youth Death: ਯੂਕ੍ਰੇਨ ਦੀ ਸਰਹੱਦ 'ਤੇ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ; ਪਰਿਵਾਰ ਨੇ ਲਗਾਏ ਦੋਸ਼