Titu Baniya News: ਟੀਟੂ ਬਾਣੀਏ ਦਾ ਡੀਸੀ ਦਫ਼ਤਰ ਬਾਹਰ ਅਨੋਖਾ ਪ੍ਰਦਰਸ਼ਨ; 3 ਨਵੰਬਰ ਨੂੰ ਬੁੱਢਾ ਨਾਲਾ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਬੀਜੇਪੀ ਨੇਤਾ ਅਤੇ ਸਮਾਜ ਸੇਵੀ ਟੀਟੂ ਬਾਣੀਆ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬੁੱਢੇ ਨਾਲੇ ਨੂੰ ਲੈ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਟੀਟੂ ਬਾਣੀਏ ਨੇ ਡੀਸੀ ਦਫ਼ਤਰ ਵਿੱਚ ਨੀਂਹ ਪੱਥਰ ਲਗਾਇਆ ਅਤੇ ਕਿਹਾ ਕਿ 3 ਨਵੰਬਰ ਨੂੰ ਸਮਾਜ ਸੇਵੀਆਂ ਨਾਲ ਮਿਲ ਕੇ ਬੁੱਢੇ ਨਾਲੇ ਨੂੰ ਮਿੱਟੀ ਪ
Titu Baniya News: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਬੀਜੇਪੀ ਨੇਤਾ ਅਤੇ ਸਮਾਜ ਸੇਵੀ ਟੀਟੂ ਬਾਣੀਆ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬੁੱਢੇ ਨਾਲੇ ਨੂੰ ਲੈ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਟੀਟੂ ਬਾਣੀਏ ਨੇ ਡੀਸੀ ਦਫ਼ਤਰ ਵਿੱਚ ਨੀਂਹ ਪੱਥਰ ਲਗਾਇਆ ਅਤੇ ਕਿਹਾ ਕਿ 3 ਨਵੰਬਰ ਨੂੰ ਸਮਾਜ ਸੇਵੀਆਂ ਨਾਲ ਮਿਲ ਕੇ ਬੁੱਢੇ ਨਾਲੇ ਨੂੰ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਪਹਿਲਾ ਟੀਟੂ ਬਾਣੀਏ ਭੰਗੜੇ ਪਾਉਂਦਾ ਹੋਇਆ ਆਪਣੀ ਟੀਮ ਨਾਲ ਪਹੁੰਚਿਆ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੰਗਾਮੀ ਮੀਟਿੰਗ ਬੁਲਾਈ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਟੀਟੂ ਬਣੀਏ ਨੇ ਤੰਜ ਕੱਸਦੇ ਹੋਏ ਕਿਹਾ ਕਿ ਬੁੱਢੇ ਨਾਲੇ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਤਾਂ ਹਰ ਕੋਈ ਕਰਦਾ। ਹੁਣ ਵੀ ਸਮਾਜ ਸੇਵੀਆਂ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋਏ 3 ਨਵੰਬਰ ਨੂੰ ਬੁੱਢੇ ਨਾਲੇ ਨੂੰ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਹੈ। ਪਰ ਕੁਝ ਲੋਕ ਕਹਿੰਦੇ ਹਨ ਕਿਤੇ ਇੰਝ ਨਾ ਹੋਵੇ ਉਸ ਦਿਨ ਟੀਟੂ ਬਾਣੀਆ ਸਿਰਫ਼ ਸਿਆਸੀ ਲੀਡਰ ਅਤੇ ਅਫ਼ਸਰ ਨਾਲ ਫੋਟੋ ਖਿਚਾਉਣ ਤੋਂ ਇਲਾਵਾ ਉਥੇ ਪਹੁੰਚਣ ਹੀ ਨਾ। ਟੀਟੂ ਬਾਣੀਏ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਉਸਦਾ ਭਰਾ ਹੈ, ਬੁੱਢੇ ਨਾਲੇ ਨੂੰ 700 ਕਰੋੜ ਤਾਂ ਇਸੇ ਤਰ੍ਹਾਂ ਦੇ ਸਕਦੇ ਹਨ।
ਇਹ ਵੀ ਪੜ੍ਹੋ : Manpreet Badal: ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ