Patiala News: ਪਟਿਆਲਾ ਵਿੱਚ ਵੱਡੀ ਨਦੀ ਖ਼ਤਰੇ ਦੇ ਨਿਸ਼ਾਨ ਉਤੇ ਵਗਣ ਮਗਰੋਂ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਕੈਪਟਨ ਪਰਿਵਾਰ ਨੇ ਘੱਗਰ ਦਰਿਆ ਦੇ ਕਹਿਰ ਤੋਂ ਬਚਾਅ ਲਈ ਨੱਥ ਤੇ ਚੂੜਾ ਚੜ੍ਹਾਇਆ। ਇਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਘੱਗਰ ਦਰਿਆ ਨੂੰ ਨੱਥ ਚੂੜਾ ਭੇਂਟ ਕਰਨ ਪਹੁੰਚੇ। ਪਟਿਆਲਾ ਦੀ ਵੱਡੀ ਨਦੀ ਇਸ ਸਮੇਂ ਖ਼ਤਰੇ ਦੇ ਨਿਸ਼ਾਨ ਉਤੇ ਹਨ।


COMMERCIAL BREAK
SCROLL TO CONTINUE READING

ਬਜ਼ੁਰਗਾਂ ਅਨੁਸਾਰ ਪਟਿਆਲਾ ਜੇ ਖ਼ਤਮ ਹੋਵੇਗਾ ਉਹ ਪਾਣੀ ਦਾਂ ਅੱਗ ਨਾਲ ਖ਼ਤਮ ਹੋਵੇਗਾ। ਇਸ ਦੌਰਾਨ ਜਦੋਂ ਪਟਿਆਲਾ ਵਿੱਚ ਹੜ੍ਹ ਆਇਆ ਤਾਂ ਮਹਾਰਾਜਾ ਪਰਿਵਾਰ ਵੱਲੋਂ ਵੱਡੀ ਨਦੀ ਵਿੱਚ ਜਾਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਨੱਥ ਚੂੜਾ ਚੜ੍ਹਾ ਕੇ ਵੱਡੀ ਨਦੀ ਨੂੰ ਸ਼ਾਂਤ ਕਰਵਾਉਣ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ। ਇਸ ਮੌਕੇ ਪਰਨੀਤ ਕੌਰ ਨਾਲ ਆਏ ਪ੍ਰੋਹਿਤ ਨੇ ਇਸ ਰਸਮ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।


ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਮੁਹਾਲੀ ਤੇ ਹੋਰ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ 'ਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਫ਼ਤਿਹਗੜ੍ਹ ਸਾਹਿਬ ਰੋਪੜ ਤੇ ਮੁਹਾਲੀ  ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 13 ਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 
ਕਾਬਿਲੇਗੌਰ ਹੈ ਕਿ ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਨਦੀ 'ਚ ਨੱਥ ਤੇ ਚੂੜਾ ਚੜ੍ਹਾਉਣ ਦੀ ਰਸਮ ਹੈ। ਇਸ ਸਬੰਧੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਵੇਲੇ ਤੋਂ ਚੱਲ ਰਹੀ ਹੈ।


ਇਹ ਵੀ ਪੜ੍ਹੋ : Punjab Weather News: ਸੰਗਰੂਰ ਦੇ ਮੂਨਕ ਇਲਾਕੇ 'ਚ ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ


ਜਦੋਂ ਵੀ ਪਟਿਆਲੇ 'ਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਸੋਨੇ ਦੀ ਨੱਥ ਤੇ ਚੂੜਾ ਚੜ੍ਹਾਉਣ ਦੀ ਰਸਮ ਹੈ। ਆਖਰੀ ਵਾਰ ਸ਼ਾਹੀ ਪਰਿਵਾਰ ਵੱਲੋਂ ਇਹ ਰਸਮ ਕੈਪਟਨ ਅਮਰਿੰਦਰ ਨੇ 1993 'ਚ ਨਿਭਾਈ ਸੀ ਜਦੋਂ ਪਟਿਆਲਾ 'ਚ ਹੜ੍ਹ ਆਇਆ ਸੀ। ਅਮਰਿੰਦਰ ਸਿੰਘ ਇਸ ਸਮੇਂ ਮੌਜੂਦ ਨਾ ਹੋਣ ਬਾਰੇ ਪ੍ਰਨੀਤ ਕੌਰ ਨੇ ਕਿਹਾ ਕਿ ਸ਼ੁਰੂਆਤੀ ਪ੍ਰੋਗਰਾਮ ਅਨੁਸਾਰ ਉਨ੍ਹਾਂ ਨੇ ਆਉਣਾ ਸੀ ਪਰ ਹੜ੍ਹ ਕਾਰਨ ਸੜਕਾਂ ਉਪਰ ਪਾਣੀ ਭਰ ਜਾਣ ਕਾਰਨ ਉਹ ਨਹੀਂ ਆ ਸਕੇ।


ਇਹ ਵੀ ਪੜ੍ਹੋ : World Population Day 2023: ਅੱਜ ਵਿਸ਼ਵ ਆਬਾਦੀ ਦਿਵਸ, ਕਿਉਂ ਮਨਾਇਆ ਜਾਂਦਾ ਹੈ ਇਹ ਖਾਸ ਦਿਨ, ਜਾਣੋ ਇਸ ਵਾਰ ਦੀ ਥੀਮ