Toothpick Artist News: ਟੁਥਪਿਕ ਆਰਟਿਸਟ ਨੇ ਸ਼ਿਵਲਿੰਗ ਦਾ ਮਾਡਲ ਤਿਆਰ ਕਰਕੇ ਬਣਾਇਆ ਵਿਸ਼ਵ ਰਿਕਾਰਡ
Toothpick Artist News: ਟੁੱਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਟੁੱਥਪਿਕ ਨਾਲ ਸ਼ਿਵਲਿੰਗ ਦਾ ਮਾਡਲ ਤਿਆਰ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ।
Toothpick Artist News (ਭਰਤ ਸ਼ਰਮਾ): ਵਿਸ਼ਵ ਪ੍ਰਸਿੱਧ ਟੁੱਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਆਪਣੀ ਕਲਾ ਰਾਹੀਂ ਅੱਠਵਾਂ ਵਿਸ਼ਵ ਰਿਕਾਰਡ ਬਣਾਇਆ। ਆਰਟਿਸਟ ਬਲਜਿੰਦਰ ਸਿੰਘ ਮਾਨ ਸਰਕਾਰੀ ਮਿਡਲ ਸਕੂਲ ਗੁਮਟਾਲਾ ਅੰਮ੍ਰਿਤਸਰ ਵਿਖੇ ਬਤੌਰ ਅਧਿਆਪਕ ਵਿਦਿਆਰਥੀਆਂ ਨੂੰ ਵਿਦਿਆ ਦਾ ਗਿਆਨ ਵੰਡ ਰਹੇ ਹਨ। ਉਨ੍ਹਾਂ ਵੱਲੋਂ ਟੁੱਥਪਿਕ ਨਾਲ ਬਣਾਇਆ ਸ਼ਿਵਲਿੰਗ ਦੇ ਮਾਡਲ ਨੇ ਯੂਨੀਕ ਵਿਸ਼ਵ ਰਿਕਾਰਡ ਹਾਸਿਲ ਕੀਤਾ ਹੈ।
ਆਰਟਿਸਟ ਤੇ ਅਧਿਆਪਕ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਸ਼ਿਵਲਿੰਗ ਦਾ ਅਹਿਮ ਮਾਡਲ 846 ਗ੍ਰਾਮ ਵਜ਼ਨ ਦਾ ਹੈ ਤੇ ਇਸ ਦੀ ਚੌੜਾਈ 7.5 ਇੰਚ ਤੇ ਉਚਾਈ 10 ਇੰਚ ਹੈ। ਇਸ ਮਾਡਲ ਨੂੰ ਤਿਆਰ ਕਰਨ ਲਈ 9981 ਟੁਥਪਿਕ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਉਨ੍ਹਾਂ ਨੇ ਇਹ ਸ਼ਿਵਲਿੰਗ ਦਾ ਮਾਡਲ ਪੂਰੀ ਮਰਿਆਦਾ ਦੇ ਨਾਲ ਬਣਾਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 470 ਫੁੱਟ ਲੰਬਾ ਤਿਰੰਗਾ 550 ਸਾਲਾਂ ਗੁਰਪੁਰਬ ਦਾ ਯੂਨੀਕ ਮਾਡਲ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਮਾਡਲ ਵਰਗੇ ਹੋਰ ਵੀ ਵਿਲੱਖਣ ਟੁੱਥਪਿਕ ਮਾਡਲ ਬਣਾ ਕੇ ਸੱਤ ਵਿਸ਼ਵ ਰਿਕਾਰਡ ਆਪਣੇ ਨਾਂ ਦਰਜ ਕਰਵਾਉਣ ਦਾ ਮਾਣ ਹਾਸਿਲ ਹੋਇਆ ਹੈ।
ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ
ਆਰਟਿਸਟ ਤੇ ਅਧਿਆਪਕ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਵੀ ਉਨ੍ਹਾਂ ਦੀ ਇਸ ਕਲਾ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਵਾਤਾਵਰਣ ਨੂੰ ਸਾਂਭ ਸੰਭਾਲ ਲਈ ਕੋਈ ਮਾਡਲ ਤਿਆਰ ਕੀਤਾ ਜਾਵੇਗਾ ਜਿਸ ਦੇ ਨਾਲ ਆਮ ਲੋਕ ਵਾਤਾਵਰਨ ਨੂੰ ਸਾਂਭਣ ਲਈ ਪ੍ਰੇਰਿਤ ਹੋਣ।
ਹਰ ਕਲਾਕਾਰ ਲਈ ਉਸ ਦੀ ਕਲਾ ਹੀ ਉਸ ਦਾ ਸਭ ਕੁੱਝ ਹੁੰਦਾ ਹੈ ਅਤੇ ਆਪਣੀ ਕਲਾ ਦੇ ਸਦਕਾ ਹੀ ਇੱਕ ਕਲਾਕਾਰ ਦੇਸ਼-ਦੁਨੀਆਦੇ ਵਿੱਚ ਜਾਣਿਆ ਜਾਂਦਾ ਹੈ। ਸ਼ਹਿਰ ’ਚ ਟੂਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਵੀ ਆਪਣੀ ਕਲਾ ਦੇ ਸਦਕਾ ਹੀ ਦੇਸ਼-ਦੁਨੀਆ ਦੇ ਵਿੱਚ ਜਾਣੇ ਜਾਂਦੇ ਹਨ ਅਤੇ ਇਸ ਵਿਲੱਖਣ ਕਲਾ ਦੇ ਸਦਕਾ ਉਨ੍ਹਾਂ ਨੇ ਆਪਣੀ ਪਛਾਣ ਵਿਸ਼ਵ ਭਰ ਵਿੱਚ ਬਣਾਈ ਹੈ। ਟੁਥਪਿਕ ਆਰਟ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਕਲਾ ਹੈ ਅਤੇ ਬਹੁਤ ਘੱਟ ਲੋਕ ਹੀ ਇਸ ਬਾਰੇ ਜਾਣਦੇ ਹਨ । ਆਰਟਿਸਟ ਬਰਜਿੰਦਰ ਸਿੰਘ ਮਾਨ ਨੇ ਹੁਣ ਤੱਕ ਤੁਥਪਿਕ ਦੀ ਮਦਦ ਦੇ ਨਾਲ ਅਨੇਕਾਂ ਹੀ ਕਲਾਕ੍ਰਿਤੀਆਂ ਬਣਾਈਆਂ ਹਨ।
ਇਹ ਵੀ ਪੜ੍ਹੋ : Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ