Traffic Jam: ਚੰਡੀਗੜ੍ਹ-ਦਿੱਲੀ ਹਾਈਵੇ ਉਪਰ ਰੋਜ਼ਾਨਾ ਲੱਗ ਰਹੇ ਟ੍ਰੈਫਿਕ ਜਾਮ ਲੋਕਾਂ ਲਈ ਬਿਪੱਤਾ ਦਾ ਕਾਰਨ ਬਣ ਰਹੇ ਹਨ। ਚੰਡੀਗੜ੍ਹ ਤੋਂ ਅੰਬਾਲਾ ਰੋਡ ਉਪਰ ਸਾਰਾ ਦਿਨ ਲੱਗ ਰਹੇ ਟ੍ਰੈਫਿਕ ਜਾਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਹੇ ਹਨ। ਜ਼ੀਰਕਪੁਰ ਤੋਂ ਅੰਬਾਲਾ ਬੈਰੀਅਰ ਤੱਕ ਵਾਹਨ ਕੀੜੀ ਦੀ ਚਾਲ ਚੱਲਦੇ ਹਨ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਹਾਈਵੇਅ ’ਤੇ ਜਾਮ ਲਗਦਾ ਹੈ। ਜ਼ੀਰਕਪੁਰ ਤੋਂ ਲਾਲੜੂ ਵਿਚਕਾਰ ਕਰੀਬ 10 ਤੋਂ 12 ਕਿਲੋਮੀਟਰ ਲੰਬਾ ਜਾਮ ਲਗਦਾ। ਇਸ ਵਿੱਚ ਕਰੀਬ 3 ਘੰਟੇ ਤੱਕ ਯਾਤਰੀ ਫਸੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਬਰਸਾਤ ਅਤੇ ਹਾਈਵੇਅ 'ਤੇ ਪੁਲ ਦੀ ਉਸਾਰੀ ਨੂੰ ਦੱਸਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਬੇਤਰਤੀਬੇ ਢੰਗ ਨਾਲ ਲਾਏ ਵਾਹਨਾਂ ਦਾ ਘੜਮੱਸ ਰਹਿਣ ਕਾਰਨ ਪਿੰਡ ਦੀ ਸੁਚਾਰੂ ਆਵਾਜਾਈ 'ਚ ਸੜਕ 'ਚ ਰੁਕਾਵਟ ਬਣ ਰਹੇ ਹਨ। ਜਾਮ ਕਾਰਨ ਸਕੂਲ, ਕਾਲਜ ਤੇ ਨੌਕਰੀਆਂ 'ਤੇ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਰਜੈਂਸੀ ਕੰਮ ਤੇ ਲੰਬੇ ਰੂਟਾਂ ਉਤੇ ਜਾਣ ਵਾਲੇ ਲੋਕ ਇਥੇ ਫਸ ਕੇ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ। ਭਾਰੀ ਬਾਰਿਸ਼ ਵਿੱਚ ਜ਼ੀਰਕਪੁਰ ਵਿੱਚ ਲੰਮੇ-ਲੰਮੇ ਜਾਮ ਲੱਗਦੇ ਹਨ ਤੇ ਲੋਕਾਂ ਨੂੰ ਕੁਝ ਕਿਲੋਮੀਟਰ ਦਾ ਫਾਸਲਾ ਤੈਅ ਕਰਨ ਲਈ ਕਈ ਘੰਟੇ ਲੱਗ ਜਾਂਦੇ ਹਨ।


ਇਸ ਜਾਮ ਵਿੱਚ ਅਕਸਰ ਹੀ ਸਕੂਲ ਬੱਸਾਂ ਤੇ ਐਬੂਲੈਂਸ ਫਸ ਜਾਂਦੀਆਂ ਹਨ। ਬੀਤੇ ਦਿਨ ਅੰਬਾਲਾ ਵਿੱਚ ਭਾਰੀ ਮੀਂਹ ਪੈਣ ਕਾਰਨ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਸੀ। ਇਸ ਕਾਰਨ ਜ਼ੀਰਕਪੁਰ ਤੋਂ ਟ੍ਰੈਫਿਕ ਕਾਫੀ ਹੌਲੀ ਰਫ਼ਤਾਰ ਨਾਲ ਚੱਲਦੀ ਹੈ। ਇਸ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ। ਜ਼ੀਰਕਪੁਰ ਵਿੱਚ ਮੀਂਹ ਪੈਣ ਦੌਰਾਨ ਇਥੇ ਹਾਲਾਤ ਕਾਫੀ ਖ਼ਰਾਬ ਹੋ ਜਾਂਦੇ ਹਨ।


ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ


ਰੋਡ ਉਪਰ ਕਈ ਥਾਂ 'ਤੇ ਖਸਤਾ ਹਾਲ ਹੋਣ ਕਾਰਨ ਕਈ ਵਾਰ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਵਾਹਨ ਦੇ ਖ਼ਰਾਬ ਹੋਣ ਕਾਰਨ ਲੰਮੇ-ਲੰਮੇ ਜਾਮ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਹਰਿਆਣਾ ਰੋਡਵੇਜ਼ ਵੱਲੋਂ ਕਈ ਵਾਰ 10 ਤੋਂ 15 ਬੱਸਾਂ ਇਕੱਠੀਆਂ ਇਸ ਰੂਟ ਉਪਰ ਰਵਾਨਾ ਕਰ ਦਿੱਤੀਆਂ ਜਾਂਦੀਆਂ ਹਨ ਜੋ ਕਿ ਜਾਮ ਦਾ ਕਾਰਨ ਬਣਦੀਆਂ ਹਨ। ਜ਼ੀਰਕਪੁਰ ਵਿੱਚ ਨਾਜਾਇਜ਼ ਕੀਤੇ ਗਏ ਕਬਜ਼ਿਆਂ ਕਾਰਨ ਵੀ ਟ੍ਰੈਫਿਕ ਜਾਮ ਲੱਗਦੇ ਹਨ। ਜ਼ੀਰਕਪੁਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਦੀ ਅਪੀਲ ਕੀਤੀ ਗਈ ਹੈ।


ਇਹ ਵੀ ਪੜ੍ਹੋ : Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ