Trending News: ਫਲਾਈਟ ਨਾਲ ਜੁੜੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ 'ਚ ਘਰੇਲੂ ਯਾਤਰਾ ਦੌਰਾਨ ਇਕ ਔਰਤ ਨਾਲ ਅਜੀਬ ਘਟਨਾ ਦੇਖਣ ਨੂੰ ਮਿਲੀ। ਦਰਅਸਲ, ਇਕ ਏਅਰਲਾਈਨ ਕੰਪਨੀ ਦੀ ਗਲਤੀ ਕਾਰਨ ਮਹਿਲਾ ਘਰੇਲੂ ਯਾਤਰਾ 'ਚ ਵਿਦੇਸ਼ ਪਹੁੰਚ ਗਈ। 


COMMERCIAL BREAK
SCROLL TO CONTINUE READING

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮਹਿਲਾ ਏਅਰਪੋਰਟ 'ਤੇ ਉਤਰੀ ਤਾਂ ਉਸ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਵੀਜ਼ਾ। ਮੀਡੀਆ ਰਿਪੋਰਟ ਮੁਤਾਬਿਕ ਐਲਿਸ ਹੇਬਾਰਡ ਨਾਂ ਦੀ ਔਰਤ ਨੇ ਅਮਰੀਕੀ ਏਅਰਲਾਈਨ ਕੰਪਨੀ ਫਰੰਟੀਅਰ ਤੋਂ ਉਡਾਣ ਭਰੀ ਸੀ। ਉਸ ਨੇ ਨਿਊਜਰਸੀ ਤੋਂ ਫਲੋਰੀਡਾ ਦੀ ਟਿਕਟ ਲਈ ਸੀ ਪਰ ਇੱਕ ਖਰਾਬੀ ਕਾਰਨ ਉਹ ਦੂਜੀ ਫਲਾਈਟ ਵਿੱਚ ਸਵਾਰ ਹੋ ਕੇ ਕੈਰੇਬੀਅਨ ਦੇਸ਼ ਜਮਾਇਕਾ ਪਹੁੰਚ ਗਈ।


ਇਹ ਵੀ ਪੜ੍ਹੋ: Punjab News: ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, CCTV 'ਚ ਕੈਦ ਹੋਈ ਵਾਰਦਾਤ 

ਐਲਿਸ ਨੇ ਫਲੋਰੀਡਾ ਜਾਣਾ ਸੀ ਪਰ ਚੈਕ-ਇਨ ਦੌਰਾਨ ਏਅਰਲਾਈਨ ਦੇ ਕਰਮਚਾਰੀਆਂ ਨੇ ਧਿਆਨ ਨਹੀਂ ਦਿੱਤਾ ਅਤੇ ਮਹਿਲਾ ਅੰਤਰਰਾਸ਼ਟਰੀ ਫਲਾਈਟ 'ਚ ਸਵਾਰ ਹੋ ਗਈ। ਜਦੋਂ ਉਹ ਉੱਥੇ ਏਅਰਪੋਰਟ 'ਤੇ ਉਤਰੀ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਹ ਵਿਦੇਸ਼ ਪਹੁੰਚ ਗਈ ਹੈ। ਜਦੋਂ ਸੁਰੱਖਿਆ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਨਾਲ-ਨਾਲ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ।


ਐਲਿਸ ਨੇ ਦੱਸਿਆ ਕਿ ਉਹ ਅਕਸਰ ਫਲਾਈਟ ਰਾਹੀਂ ਸਫਰ ਕਰਦੀ ਹੈ। ਉਸ ਦਿਨ ਵੀ ਉਹ ਫਲਾਈਟ 'ਚ ਸਵਾਰ ਹੋਣ ਲਈ ਗੇਟ 'ਤੇ ਪਹੁੰਚੀ, ਜਿਸ 'ਤੇ 'PHL To JAX' ਲਿਖਿਆ ਹੋਇਆ ਸੀ ਪਰ ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਬਾਥਰੂਮ ਗਈ। ਜਦੋਂ ਮੈਂ ਵਾਪਸ ਪਰਤੀ ਤਾਂ ਬੋਰਡਿੰਗ ਪਾਸ ਚੈੱਕ ਕਰਨ ਵਾਲੇ ਵਿਅਕਤੀ ਨੇ ਮੈਨੂੰ ਜਲਦੀ ਨਾਲ ਦੂਜੀ ਫਲਾਈਟ ਵਿੱਚ ਬਿਠਾ ਦਿੱਤਾ। ਐਲਿਸ ਨੇ ਦਾਅਵਾ ਕੀਤਾ ਕਿ ਐਂਟਰੀ ਗੇਟ ਬਦਲਣ ਕਾਰਨ ਉਹ ਜੈਕਸਨਵਿਲੇ, ਫਲੋਰੀਡਾ ਦੀ ਬਜਾਏ ਜਮਾਇਕਾ ਪਹੁੰਚ ਗਈ।


ਇਸ ਮਾਮਲੇ 'ਚ ਫਰੰਟੀਅਰ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ- ਅਸੀਂ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹਾਂ ਅਤੇ ਯਾਤਰੀ ਤੋਂ ਮੁਆਫੀ ਮੰਗਦੇ ਹਾਂ। ਅਸੀਂ ਟਿਕਟ ਦੇ ਪੈਸੇ ਵਾਪਸ ਕਰਨ ਅਤੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਜਮਾਇਕਾ ਦੇ ਹਵਾਈ ਅੱਡੇ ਕੇਸ ਨੂੰ ਸੁਲਝਾ ਲਿਆ ਹੈ।