Batala News (ਨਿਤਿਨ ਲੂਥਰਾ): ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਵਿੱਚ ਦੌਰਾ ਕੀਤਾ ਗਿਆ ਜਿੱਥੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਿਸਾਨਾਂ ਨਾਲ ਪਵਿੱਤਰ ਰਜਿੰਦਰ ਸਿੰਘ ਬਾਜਵਾ ਨੇ ਗੱਲਬਾਤ ਕੀਤੀ।


COMMERCIAL BREAK
SCROLL TO CONTINUE READING

ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵਿਧਾਇਕ ਬਾਜਵਾ ਦੀ ਬਹਿਸ ਹੋਈ। ਕਿਸਾਨਾਂ ਕਿਹਾ ਕਿ ਪਿਛਲੇ ਅੱਠ ਦਿਨ ਤੋਂ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਅਤੇ ਕੋਈ ਵੀ ਫਸਲ ਖਰੀਦ ਨਹੀਂ  ਰਿਹਾ ਹੈ। ਗੱਲਬਾਤ ਦੌਰਾਨ ਵਿਧਾਇਕ ਬਾਜਵਾ ਨੇ ਕਿਹਾ ਕਿ ਇਸ ਵੇਲੇ ਦੋਨੋਂ ਹੀ ਸਰਕਾਰਾਂ ਕਿਸਾਨਾਂ ਨੂੰ ਖਤਮ ਕਰਨ ਉਤੇ ਤੁਲੀਆਂ ਹੋਈਆਂ ਹਨ।


ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਜਾਂ ਫਿਰ ਦਿੱਲੀ ਵਾਲੇ ਕੋਈ ਵੀ ਕਿਸਾਨ ਦੀ ਫ਼ਸਲ ਨੂੰ ਖਰੀਦ ਕੇ ਖੁਸ਼ ਨਹੀਂ ਹੈ ਅਤੇ ਕਿਸਾਨ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਕਿ ਕਿਸਾਨਾਂ ਦੀ ਫ਼ਸਲ ਨੂੰ ਤੁਰੰਤ ਖਰੀਦਿਆ ਜਾਵੇ।


ਇਹ ਵੀ ਪੜ੍ਹੋ : Dussehra 2024​ Live Updates: ਦੁਸਹਿਰੇ ਦਾ ਤਿਉਹਾਰ ਅੱਜ, PM ਨਰਿੰਦਰ ਮੋਦੀ ਸਮੇਤ ਕਈ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ


ਇਸ ਮੌਕੇ ਮੰਡੀ ਵਿੱਚ ਆਪਣੀ ਫਸਲ ਵੇਚਣ ਆਏ ਕਿਸਾਨਾਂ ਨੇ ਕਿਹਾ ਕਿ ਪਿਛਲੇ ਅੱਠ ਦਿਨ ਤੋਂ ਉਡੀਕ ਕਰ ਰਹੇ ਹਨ ਉਨ੍ਹਾਂ ਦੀ ਫਸਲ ਵਿਕ ਜਾਵੇ ਪਰ ਕੋਈ ਵੀ 1800 ਤੋਂ ਵੱਧ ਪ੍ਰਤੀ ਕੁਇੰਟਲ ਖਰੀਦ ਨਹੀਂ ਕਰ ਰਿਹਾ ਜਦਕਿ ਸਰਕਾਰੀ ਰੇਟ 2320 ਰੁਪਏ ਹੈ ਦਾ ਮੋਇਸਚਰ ਵੀ ਬਿਲਕੁਲ ਠੀਕ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੰਡੀ ਵਿੱਚ ਪਹੁੰਚੇ ਜਿਨ੍ਹਾਂ ਦੀ ਵਿਧਾਇਕ ਬਾਜਵਾ ਨਾਲ ਮੌਕੇ ਉਤੇ ਕੈਮਰੇ ਦੇ ਸਾਹਮਣੇ ਬਹਿਸ ਹੋ ਗਈ।


ਮੰਡੀਆਂ 'ਚ ਨਹੀਂ ਹੋ ਰਹੀ ਖਰੀਦ
ਕਾਬਿਲੇਗੌਰ ਹੈ ਕਿ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਨਾਲਾਇਕੀ ਕਰਕੇ ਮੰਡੀਆਂ 'ਚੋ ਫਸਲ ਨਹੀਂ ਚੁੱਕੀ ਜਾ ਰਹੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਡੀਏਪੀ ਦੀ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਈਬ੍ਰਿਡ ਨਹੀਂ ਲੈਣਾ ਚਾਹੁੰਦੇ। 


ਇਸ ਦੌਰਾਨ ਲੱਖੋਵਾਲ ਯੂਨੀਅਨ ਦੇ ਜਰਨਲ ਸਕਤੱਰ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਅਸੀਂ 13 ਅਕਤੂਬਰ ਨੂੰ ਸੜਕਾਂ 'ਤੇ ਬੈਠ ਜਾਵਾਂਗੇ। ਅਸੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਉਹਨਾਂ ਕੋਲ ਕੁਝ ਸਮਾਂ ਹੈ, ਜੇਕਰ ਫਸਲ ਖਰੀਦ ਕੱਲ੍ਹ ਤੋਂ ਸੁਚੱਜੇ ਢੰਗ ਨਾਲ ਨਾ ਸ਼ੁਰੂ ਕਰਵਾਈ ਤਾਂ ਕਿਸਾਨ ਇਸ ਖਿਲਾਫ ਸੰਘਰਸ਼ ਵਿੱਢਣਗੇ। 


ਇਹ ਵੀ ਪੜ੍ਹੋ : Punjab Breaking Live Updates: ਦੁਸਹਿਰੇ ਦਾ ਤਿਉਹਾਰ ਅੱਜ, ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ