Kiratpur Accident News: ਕੀਰਤਪੁਰ-ਮਨਾਲੀ ਮਾਰਗ `ਤੇ ਦਰਦਨਾਕ ਹਾਦਸੇ `ਚ ਟਰੱਕ ਡਰਾਈਵਰ ਦੀ ਮੌਤ
Kiratpur Accident News:ਕੀਰਤਪੁਰ-ਮਨਾਲੀ ਚਾਰ ਮਾਰਗੀ ਦੇ ਗੜਾ ਮੌੜਾ ਉਤੇ ਇੱਕ ਵਾਰ ਫਿਰ ਦਰਦਨਾਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਡਰਾਈਵਰ ਆਪਣੇ ਹੀ ਟਰੱਕ ਦੇ ਟਾਇਰ ਵਿੱਚ ਫਸ ਗਿਆ ਸੀ।
Kiratpur Accident News: ਕੀਰਤਪੁਰ-ਮਨਾਲੀ ਚਾਰ ਮਾਰਗੀ ਦੇ ਗੜਾ ਮੌੜਾ ਉਤੇ ਇੱਕ ਵਾਰ ਫਿਰ ਦਰਦਨਾਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਡਰਾਈਵਰ ਆਪਣੇ ਹੀ ਟਰੱਕ ਦੇ ਟਾਇਰ ਵਿੱਚ ਫਸ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਵੀ ਇੱਕ ਟਰੱਕ ਦੇ ਪਲਟਣ ਨਾਲ ਇੱਕ ਦੀ ਮੌਤ ਹੋ ਗਈ ਸੀ ਤੇ ਚਾਰ ਜ਼ਖਮੀ ਹੋ ਗਏ ਸਨ।
ਜਾਣਕਾਰੀ ਮੁਤਾਬਕ ਡਰਾਈਵਰ ਟਾਇਰ ਤੇ ਕਰੈਸ਼ ਬੈਰੀਅਰ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ ਸੀ ਜਿਸ ਕਾਰਨ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ । ਚਹੁੰ-ਮਾਰਗੀ ਤੋਂ ਲੰਘ ਰਹੇ ਹੋਰ ਡਰਾਈਵਰਾਂ ਨੇ ਟਰੱਕ ਡਰਾਈਵਰ ਨੂੰ ਟਾਇਰ ਵਿੱਚ ਫਸਿਆ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸਵਾਰਘਾਟ ਪੁਲਸ ਵੀ ਮੌਕੇ ''ਤੇ ਪਹੁੰਚ ਗਈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਰਾ ਵਿਖੇ ਪਹੁੰਚਾਇਆ ਹੈ।
ਕਾਬਿਲੇਗੌਰ ਹੈ ਕਿ ਨੈਸ਼ਨਲ ਹਾਈਵੇ ਨੰਬਰ-21 ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ 'ਤੇ ਪਿੰਡ ਗਰਾਮੌੜਾ ਨੇੜੇ ਟਰੱਕ ਪਲਟ ਜਾਣ ਕਾਰਨ ਟਰੱਕ 'ਚ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਟਰੱਕ 'ਚ ਸਵਾਰ ਡਰਾਈਵਰ ਸਣੇ 4 ਹੋਰ ਬੰਦਿਆਂ 'ਚੋਂ 3 ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਜ਼ਖ਼ਮੀਆਂ 'ਚੋਂ ਇੱਕ ਵਿਅਕਤੀ ਅਨੁਸਾਰ ਟਰੱਕ ਦਾ ਡਰਾਈਵਰ ਤੇ ਕਲੀਨਰ ਸ਼ਰਾਬ ਦੇ ਨਸ਼ੇ 'ਚ ਸਨ ਤੇ ਤੇਜ਼ ਰਫ਼ਤਾਰ ਨਾਲ ਮੋੜ ਲੈਣ ਕਾਰਨ ਹਾਦਸਾ ਵਾਪਰ ਗਿਆ ਹੈ।
ਜ਼ਖ਼ਮੀ ਪੰਕਜ ਨੇ ਦੱਸਿਆ ਕਿ ਉਹ ਆਪਣੇ ਦੋ ਹੋਰ ਸਾਥੀਆਂ ਨਾਲ ਹਿਮਾਚਲ ਪ੍ਰਦੇਸ਼ ਦੇ ਪਿੰਡ ਕੰਗਧਾਰੀ ਡਾਲਡਾ ਘਾਟ ਤੋਂ ਮਜ਼ਦੂਰੀ ਕਰ ਕੇ ਆਪਣੇ ਘਰ ਵਾਪਸ ਆ ਰਿਹਾ ਸੀ, ਕਿ ਉਕਤ ਸਥਾਨ 'ਤੇ ਨਾ ਪੁੱਜਣ ਕਾਰਨ ਉਹ ਰਸਤੇ 'ਚ ਇੱਕ ਟਰੱਕ ਤੋਂ ਲਿਫਟ ਲੈ ਕੇ ਉਸ 'ਚ ਬੈਠ ਗਏ। ਟਰੱਕ 'ਚ ਬੈਠਣ ਮਗਰੋਂ ਉਨ੍ਹਾਂ ਨੂੰ ਲੱਗਾ ਕਿ ਟਰੱਕ ਦੇ ਡਰਾਈਵਰ ਤੇ ਕਲੀਨਰ ਨੇ ਸ਼ਰਾਬ ਪੀਤੀ ਹੋਈ ਹੈ।
ਇਹ ਵੀ ਪੜ੍ਹੋ : Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ
ਇਸ ਮਗਰੋਂ ਉਨ੍ਹਾਂ ਨੇ ਟਰੱਕ ਡਰਾਈਵਰ ਨੂੰ ਕਈ ਵਾਰ ਕਿਹਾ ਕਿ ਉਨ੍ਹਾਂ ਨੇ ਬਿਲਾਸਪੁਰ ਤੱਕ ਹੀ ਜਾਣਾ ਹੈ, ਇਸ ਲਈ ਉਹ ਉਨ੍ਹਾਂ ਨੂੰ ਉੱਥੇ ਹੀ ਛੱਡ ਦੇਵੇ ਪਰ ਉਕਤ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਰਸਤੇ 'ਚ ਨਹੀਂ ਉਤਾਰਿਆ। ਟਰੱਕ ਚਾਲਕ ਆਪਣਾ ਟਰੱਕ ਲਾਹਪਰਵਾਹੀ ਨਾਲ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਦੌਰਾਨ ਉਕਤ ਟਰੱਕ ਮੋੜ ਕੱਟਦੇ ਹੋਏ ਸੜਕ 'ਤੇ ਪਲਟ ਗਿਆ। ਦੱਸਿਆ ਕਿ ਮਰਨ ਵਾਲੇ ਵਿਅਕਤੀ ਦਾ ਨਾਂ ਆਜ਼ਾਦ ਹੈ, ਜੋ ਸਹਾਰਨਪੁਰ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ। ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਵਿਅਕਤੀ ਗੋਰਖਪੁਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : Raghav Chadha News: ਸਰਕਾਰੀ ਬੰਗਲੇ 'ਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਘਵ ਚੱਢਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨੇ