Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ
Advertisement
Article Detail0/zeephh/zeephh1904039

Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ

British Columbia Plane Crash News: ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕਿਹਾ ਗਿਆ ਕਿ ਉਹ ਜਾਂਚ ਲਈ ਜਾਂਚਕਰਤਾਵਾਂ ਨੂੰ ਭੇਜ ਰਹੇ ਹਨ। 

Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ

Canada's British Columbia Plane Crash News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ।  

ਮਿਲੀ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚਿਲੀਵੈਕ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਪਾਈਪਰ PA-34 ਸੇਨੇਕਾ ਜਹਾਜ਼, ਜੋ ਕਿ ਇੱਕ ਦੋ-ਇੰਜਣ ਵਾਲਾ ਹਲਕਾ ਹਵਾਈ ਜਹਾਜ਼ ਹੈ, ਸਥਾਨਕ ਹਵਾਈ ਅੱਡੇ ਦੇ ਨੇੜੇ, ਇੱਕ ਮੋਟਲ ਦੇ ਪਿੱਛੇ ਰੁੱਖਾਂ ਅਤੇ ਝਾੜੀਆਂ ਵਿੱਚ ਟਕਰਾ ਗਿਆ ਸੀ। 

ਦੱਸ ਦਈਏ ਕਿ ਚਿਲੀਵੈਕ ਵੈਨਕੂਵਰ ਤੋਂ ਲਗਭਗ 100 ਕਿਲੋਮੀਟਰ (62 ਮੀਲ) ਪੂਰਬ ਵੱਲ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕਿਹਾ ਗਿਆ ਕਿ ਉਹ ਜਾਂਚ ਲਈ ਜਾਂਚਕਰਤਾਵਾਂ ਨੂੰ ਭੇਜ ਰਹੇ ਹਨ। 

Reuters ਦੀ ਰਿਪੋਰਟ ਦੇ ਮੁਤਾਬਕ ਹੈਲੀ ਮੌਰਿਸ, ਜੋ ਮੌਕੇ 'ਤੇ ਮੌਜੂਦ ਸੀ, ਨੇ ਵੈਨਕੂਵਰ ਸਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਆਪਣੇ ਸਾਹਮਣੇ ਜਹਾਜ਼ ਨੂੰ ਹੇਠਾਂ ਡਿੱਗਦੇ ਹੋਏ ਦੇਖਿਆ।

ਮੌਰਿਸ ਨੇ ਕਿਹਾ ਕਿ ਉਸਨੇ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਉਸਨੇ ਸੜਕ ਦੇ ਪਾਰ ਜੰਗਲ ਵਿੱਚ ਜਹਾਜ਼ ਜਾਂਦਾ ਦੇਖਿਆ ਜਿੱਥੇ ਜਹਾਜ਼ ਦਰਖਤਾਂ ਨਾਲ ਟਕਰਾ ਗਿਆ। 

ਇਹ ਵੀ ਪੜ੍ਹੋ: India-Canada News: ਭਾਰਤ-ਕੈਨੇਡਾ ਦੇ ਵਿਵਾਦ 'ਤੇ ਅਮਰੀਕਾ ਦਾ ਬਿਆਨ, ਕਿਹਾ "ਜਾਂਚ ਵਿੱਚ ਹਰ ਕੋਈ..."

ਇਹ ਵੀ ਪੜ੍ਹੋ: India-Canada News: ਭਾਰਤ-ਕੈਨੇਡਾ ਦੇ ਵਿਵਾਦ 'ਤੇ ਅਮਰੀਕਾ ਦਾ ਬਿਆਨ, ਕਿਹਾ "ਜਾਂਚ ਵਿੱਚ ਹਰ ਕੋਈ..."

Trending news