Truck Operators Protest: ਜਲੰਧਰ ਤੋਂ ਦਿੱਲੀ ਸਫਰ ਕਰਨ ਵਾਲੇ ਰਹਿਣ ਸਾਵਧਾਨ! ਅੱਜ ਟਰੱਕ ਆਪ੍ਰੇਟਰ ਕਰਨਗੇ ਚੱਕਾ ਜਾਮ
Truck Operators Protest: ਜਲੰਧਰ ਤੋਂ ਦਿੱਲੀ ਸਫਰ ਕਰਨ ਵਾਲੇ ਰਹਿਣ ਸਾਵਧਾਨ, ਅੱਜ ਟਰੱਕ ਆਪ੍ਰੇਟਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ `ਤੇ ਲਗਾਉਣਗੇ ਧਰਨਾ, ਕਰਨਗੇ ਚੱਕਾ ਜਾਮ
Truck Operators Protest: ਜਲੰਧਰ ਤੋਂ ਦਿੱਲੀ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਦਰਅਸਲ ਅੱਜ ਟਰੱਕ ਆਪ੍ਰੇਟਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਉਣਗੇ ਅਤੇ ਚੱਕਾ ਜਾਮ ਕਰਨਗੇ। ਪੰਜਾਬ ਦੇ ਜਲੰਧਰ ਲੁਧਿਆਣਾ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਟਰੱਕ ਯੂਨੀਅਨ ਵੱਲੋਂ (Truck Operators Protest) ਅੱਜ ਯਾਨੀ ਵੀਰਵਾਰ ਨੂੰ ਬੰਦ ਰੱਖਿਆ ਜਾਵੇਗਾ। ਆਪਣੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਬੁੱਧਵਾਰ ਨੂੰ ਟਰੱਕ ਯੂਨੀਅਨ ਅਤੇ ਪੰਜ ਮਜ਼ਦੂਰ ਯੂਨੀਅਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ।
12 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ (Truck Operators Protest)
ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਲਾਡੋਵਾਲ ਟੋਲ ਪਲਾਜ਼ਾ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ: Ludhiana Firing Video: ਲੁਧਿਆਣਾ 'ਚ ਸ਼ੇਰਆਮ ਗੁੰਡਾਗਰਦੀ! ਚਲਾਈਆਂ ਤਾੜ-ਤਾੜ ਗੋਲੀਆਂ ਤੇ ਭੰਨੇ ਸ਼ੀਸ਼ੇ
ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਹੈ ਕਿ ਸਰਕਾਰ ਸਿਰਫ਼ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ, ਪਰ ਹੁਣ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ ਅਤੇ ਧਰਨਾ ਦੇਣਗੇ। ਆਲ ਇੰਡੀਆ ਟਰੱਕ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਾਂ।
ਮੈਡੀਕਲ ਸਹੂਲਤਾਂ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ
ਪਰ ਸਰਕਾਰ ਇਸ ਸਬੰਧੀ ਕੋਈ ਨਤੀਜਾ ਨਹੀਂ ਕੱਢ ਸਕੀ। ਹੁਣ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਣਗੇ। ਵੀਰਵਾਰ ਨੂੰ ਮੈਡੀਕਲ ਸਹੂਲਤਾਂ ਨੂੰ ਛੱਡ ਕੇ ਉਹ ਕਿਸੇ ਹੋਰ ਵਾਹਨ ਨੂੰ ਟੋਲ ਪਲਾਜ਼ਾ ਤੋਂ ਲੰਘਣ ਨਹੀਂ ਦੇਣਗੇ। ਸੰਧੂ ਨੇ ਕਿਹਾ- ਕੋਰੋਨਾ ਦੇ ਸਮੇਂ ਦੌਰਾਨ ਟਰੱਕਾਂ 'ਤੇ ਟੈਕਸ ਮੁਆਫ ਕੀਤਾ ਗਿਆ ਸੀ, ਇਸ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Sarvan Singh Pandher: ਸਰਵਨ ਸਿੰਘ ਪੰਧੇਰ ਦਾ ਵੱਡਾ ਬਿਆਨ- 10 ਨੂੰ ਰੋਕਾਂਗੇ ਰੇਲ, ਭਲਕੇ ਮਨਾਵਾਂਗੇ ਮਹਿਲਾ ਕੌਮਾਂਤਰੀ ਦਿਵਸ
ਟਰੱਕ ਯੂਨੀਅਨ ਨੇ ਮੰਗ ਕੀਤੀ ਕਿ ਉਹਨਾਂ ਦੀਆ ਇਹ ਮੰਗਾ ਸਰਕਾਰ ਜਲਦ ਪੂਰੀਆ ਕਰੇ
ਟਰੈਕਟਰ-ਟਰਾਲੀ ਦੀ ਵਰਤੋਂ ਕਮਰਸ਼ੀਅਲ ਵਾਹਨਾਂ ਦੇ ਰੂਪ 'ਚ ਹੋ ਰਹੀ ਹੈ, ਨਾ ਤਾਂ ਉਨ੍ਹਾਂ ਕੋਲ ਪੂਰੇ ਕਾਗਜ਼ ਹੁੰਦੇ ਹਨ, ਨਾ ਹੀ ਉਨ੍ਹਾਂ ਨੂੰ ਕੋਈ ਟੋਲ ਟੈਕਸ ਦੇਣਾ ਪੈਂਦਾ ਹੈ। ਟਰੱਕਾਂ ਦਾ ਕੰਮ ਟਰੈਕਟਰ-ਟਰਾਲੀ ਚਾਲਕ ਕਮਰਸ਼ੀਅਲ ਵਾਹਨਾਂ ਵਜੋਂ ਕਰ ਰਹੇ ਹਨ। ਕੋਰੋਨਾ ਕਾਲ ਦੌਰਾਨ ਟਰੱਕਾਂ ਦੇ ਟੈਕਸ ਮੁਆਫ ਕੀਤੇ ਗਏ ਸਨ। ਉਸ ਨੂੰ ਰੈਗੂਲਰ ਕੀਤਾ ਜਾਵੇ। ਸੂਬੇ ਦੇ ਆਰ.ਟੀ.ਓ. ਦਫਤਰਾਂ 'ਚ ਅਤੇ ਪੰਜਾਬ ਦੇ ਹਾਈਵੇ 'ਤੇ ਅਧਿਕਾਰੀਆਂ ਵੱਲੋਂ ਲੁੱਟ-ਘਸੁੱਟ ਕੀਤੀ ਜਾਂਦੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ।
ਓਵਰਲੋਡ ਵਾਹਨ ਪੰਜਾਬ ਤੋਂਗੁਜ਼ਰਦੇ ਹਨ, ਦੂਜੇ ਸੂਬਿਆਂ ਵਾਂਗ ਉਨ੍ਹਾਂ 'ਤੇ ਵੀ ਸਖ਼ਤੀ ਕੀਤੀ ਜਾਵੇ। ਓਵਰਲੋਡ ਵਾਹਨਾਂ ਤੋਂ 10ਗੁਣਾਂ ਜ਼ਿਆਦਾ ਟੈਕਸ ਵਸੂਲਿਆ ਜਾਵੇ। ਸਰਕਾਰ ਆਪਣੀ ਅਨਾਜ ਪਾਲਿਸੀ ਨੂੰ ਠੀਕ ਕਰੇ, ਜਿਸ ਨਾਲ ਲੇਬਰ ਦਾ ਕੰਮ ਲੇਬਰ ਨੂੰ ਮਿਲ ਸਕੇ ਅਤੇ ਟਰੱਕਾਂ ਦਾ ਕੰਮ ਉਨ੍ਹਾਂ ਨੂੰ ਮਿਲ ਸਕੇ, ਜਿਸ ਨਾਲ ਦੋਵਾਂ ਨੂੰ ਰੋਜ਼ਗਾਰ ਚੱਲ ਸਕੇ। ਦੂਜੇ ਸੂਬਿਆਂ ਦੀਆਂ ਗੱਡੀਆਂ ਨੂੰ ਪੰਜਾਬ 'ਚ ਲੋਕਲ ਕੰਮ ਨਹੀਂ ਦੇਣਾ ਚਾਹੀਦਾ। ਲੋਕਲ ਟਰੱਕ ਚਾਲਕਾਂ ਨੂੰ ਹੀ ਉਨ੍ਹਾਂ ਦੇ ਸ਼ਹਿਰਾਂ ਦਾ ਕੰਮ ਮਿਲੇ।